(Source: ECI/ABP News/ABP Majha)
Israeli Ship Galaxy Leader Hijacked: ਯਮਨ ਦੇ ਹੂਤੀ ਲੜਾਕਿਆਂ ਨੇ ਇਜ਼ਰਾਈਲੀ ਜਹਾਜ਼ ਨੂੰ ਕੀਤਾ ਹਾਈਜੈਕ, ਲਾਲ ਸਾਗਰ ਵਿੱਚ ਘਟਨਾ ਨੂੰ ਦਿੱਤਾ ਅੰਜਾਮ, ਰਿਪੋਰਟ ਦਾ ਦਾਅਵਾ
Israeli Ship Galaxy Leader Hijacked: ਹੂਤੀ ਲੜਕਿਆਂ ਨੇ ਲਾਲ ਸਾਗਰ ਵਿੱਚ ਇਜ਼ਰਾਈਲ ਦੀ ਮਲਕੀਅਤ ਵਾਲੇ ਜਹਾਜ਼ 'ਗਲੈਕਸੀ ਲੀਡਰ' ਨੂੰ ਹਾਈਜੈਕ ਕਰ ਲਿਆ ਹੈ। ਜਹਾਜ਼ 'ਚ 22 ਲੋਕ ਸਵਾਰ ਸਨ ਪਰ ਜਹਾਜ਼ 'ਚ ਕੋਈ ਵੀ ਇਜ਼ਰਾਇਲੀ ਨਾਗਰਿਕ ਨਹੀਂ ਸੀ।
Israeli Ship Galaxy Leader Hijacked by Houthi Militia: ਯਮਨ ਦੇ ਹਾਉਥੀ ਮਿਲੀਸ਼ੀਆ ਲੜਾਕਿਆਂ ਨੇ ਕਥਿਤ ਤੌਰ 'ਤੇ ਲਾਲ ਸਾਗਰ ਵਿੱਚ 'ਗਲੈਕਸੀ ਲੀਡਰ' ਨਾਮ ਦੇ ਇੱਕ ਇਜ਼ਰਾਈਲੀ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ। ਨਿਊਜ਼ ਏਜੰਸੀ ਅਲ ਅਰਬੀਆ ਦੀਆਂ ਰਿਪੋਰਟਾਂ ਮੁਤਾਬਕ ਜਹਾਜ਼ 'ਚ 22 ਲੋਕ ਸਵਾਰ ਸਨ। ਰਿਪੋਰਟ ਦੇ ਅਨੁਸਾਰ, ਇਜ਼ਰਾਈਲੀ ਸੂਤਰਾਂ ਨੇ ਕਿਹਾ ਕਿ ਹੂਤੀ ਲੜਾਕਿਆਂ ਨੇ ਲਾਲ ਸਾਗਰ ਵਿੱਚ ਅੰਸ਼ਕ ਤੌਰ 'ਤੇ ਇਜ਼ਰਾਈਲ ਦੀ ਮਲਕੀਅਤ ਵਾਲੇ ਇੱਕ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਜਹਾਜ਼ ਵਿਚ ਕੋਈ ਵੀ ਇਜ਼ਰਾਈਲੀ ਨਾਗਰਿਕ ਨਹੀਂ ਸੀ।
ਇਜ਼ਰਾਈਲੀ ਝੰਡੇ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਚਿਤਾਵਨੀ
ਇਸ ਤੋਂ ਪਹਿਲਾਂ ਐਤਵਾਰ ਨੂੰ, ਈਰਾਨ-ਸਮਰਥਿਤ ਹੂਤੀਸ ਦੇ ਬੁਲਾਰੇ, ਯਾਹਿਆ ਸਾਰਿਯਾ ਨੇ ਕਿਹਾ ਕਿ ਸਮੂਹ ਦੇ ਟੈਲੀਗ੍ਰਾਮ ਚੈਨਲ ਦੇ ਅਨੁਸਾਰ ਸਮੂਹ ਇਜ਼ਰਾਈਲੀ ਕੰਪਨੀਆਂ ਵਲੋਂ ਮਾਲਕੀ ਵਾਲੇ ਜਾਂ ਸੰਚਾਲਿਤ ਜਾਂ ਇਜ਼ਰਾਈਲੀ ਝੰਡੇ ਵਾਲੇ ਸਾਰੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਏਗਾ।
ਸਾਰਿਯਾ ਨੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਦਾ ਦਿੱਤਾ ਸੱਦਾ
ਉੱਥੇ ਹੀ ਸਾਰਿਯਾ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਿਸੇ ਵੀ ਜਹਾਜ਼ ਦੇ ਚਾਲਕ ਦਲ 'ਤੇ ਕੰਮ ਕਰ ਰਹੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾ ਲੈਣ। ਮੰਗਲਵਾਰ ਨੂੰ ਹੂਤੀ ਦੇ ਨੇਤਾ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਫੌਜ ਇਜ਼ਰਾਈਲ 'ਤੇ ਹੋਰ ਹਮਲੇ ਕਰੇਗੀ ਅਤੇ ਉਹ ਲਾਲ ਸਾਗਰ ਅਤੇ ਬਾਬ ਅਲ-ਮੰਡੇਬ ਸਟ੍ਰੇਟ ਵਿੱਚ ਇਜ਼ਰਾਈਲੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਇਹ ਵੀ ਪੜ੍ਹੋ: Israel Hamas War: ਅਲ-ਸ਼ਿਫਾ ਤੋਂ ਭੱਜ ਰਹੇ ਨੇ ਸੈਂਕੜੇ ਲੋਕ, UN ਨੇ ਹਸਪਤਾਲ ਨੂੰ ਕਿਹਾ 'ਡੈਥ ਜ਼ੋਨ'
'ਇਜ਼ਰਾਇਲੀ ਜਹਾਜ਼ ਦੀ ਲਗਾਤਾਰ ਕਰ ਰਹੇ ਨਿਗਰਾਨੀ'
ਅਬਦੁਲ ਮਲਿਕ ਅਲ-ਹੂਤੀ ਨੇ ਇੱਕ ਪ੍ਰਸਾਰਣ ਭਾਸ਼ਣ ਦੌਰਾਨ ਕਿਹਾ, "ਅਸੀਂ ਪੂਰੀ ਤਰ੍ਹਾਂ ਚੌਕਸ ਰਹਿੰਦੇ ਹਾਂ, ਲਾਲ ਸਾਗਰ ਵਿੱਚ ਖਾਸ ਕਰਕੇ ਬਾਬ ਅਲ-ਮੰਡਬ ਅਤੇ ਯਮਨ ਦੇ ਖੇਤਰੀ ਪਾਣੀਆਂ ਦੇ ਨੇੜੇ ਕਿਸੇ ਵੀ ਇਜ਼ਰਾਇਲੀ ਜਹਾਜ਼ ਦੀ ਨਿਰੰਤਰ ਨਿਗਰਾਨੀ ਅਤੇ ਖੋਜ ਕਰਨ ਲਈ ਅਸੀਂ ਪੂਰੀ ਤਰ੍ਹਾਂ ਅਲਰਟ ਹਾਂ।"
ਹੂਤੀਸ ਕੋਲ ਬੈਲਿਸਟਿਕ ਮਿਜ਼ਾਈਲਾਂ ਅਤੇ ਹਥਿਆਰਬੰਦ ਡਰੋਨਾਂ ਦਾ ਵੱਡਾ ਭੰਡਾਰ
ਹੂਤੀਸ 2015 ਤੋਂ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਖਿਲਾਫ ਜੰਗ ਲੜ ਰਹੇ ਹਨ। ਇਹ ਅਰਬ ਪ੍ਰਾਇਦੀਪ ਵਿੱਚ ਇੱਕ ਵੱਡੀ ਫੌਜੀ ਸ਼ਕਤੀ ਦੇ ਰੂਪ ਵਿੱਚ ਉਭਰਿਆ ਹੈ, ਜਿਸ ਕੋਲ ਹਜ਼ਾਰਾਂ ਲੜਾਕੂ ਅਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਹਥਿਆਰਬੰਦ ਡਰੋਨਾਂ ਦੇ ਵਿਸ਼ਾਲ ਹਥਿਆਰ ਹਨ। ਇਹ ਸਮੂਹ ਉੱਤਰੀ ਯਮਨ ਅਤੇ ਇਸਦੇ ਲਾਲ ਸਾਗਰ ਤੱਟੀ ਖੇਤਰ ਨੂੰ ਕੰਟਰੋਲ ਕਰਦਾ ਹੈ।
ਇਹ ਵੀ ਪੜ੍ਹੋ: Russia Ukraine War: ਰੂਸ ਤੇ ਹਮਲਾਵਰ ਹੋਇਆ ਯੂਕਰੇਨ, ਰੂਸ ਤੋਂ ਇਲਾਕੇ ਖੋਹ ਰਹੀ ਹੈ ਫ਼ੌਜ