AstraZeneca Vaccine: WHO ਨੇ ਕੀਤਾ AstraZeneca Vaccine ਦਾ ਸਮਰਥਨ, ਕਿਹਾ ਵਰਤੋਂ ਬੰਦ ਕਰਨ ਦਾ ਨਹੀਂ ਹੈ ਕੋਈ ਕਾਰਨ
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਵੈਕਸੀਨ ਐਸਟ੍ਰਾਜ਼ੇਨੇਕਾ ਦੀ ਵਰਤੋਂ ਬਾਰੇ ਡਰ ਦੀਆਂ ਖਬਰਾਂ ਦਰਮਿਆਨ ਇਸ ਨੂੰ ਪ੍ਰਭਾਵਸ਼ਾਲੀ ਕਰਾਰ ਦਿੱਤਾ ਹੈ। ਸਿਰਫ ਇਹ ਹੀ ਨਹੀਂ, ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਨੂੰ ਰੋਕਣ ਦਾ ਕੋਈ ਕਾਰਨ ਨਹੀਂ ਹੈ।
ਨਵੀਂ ਦਿੱਲੀ: ਅਜਿਹੀਆਂ ਖ਼ਬਰਾਂ ਆਈਆਂ ਸੀ ਕਿ ਐਸਟ੍ਰਾਜ਼ੇਨੇਕਾ ਦੀ ਵਰਤੋਂ ਕਾਰਨ ਖੁਰਾਕ ਲੈਣ ਵਾਲੇ ਲੋਕਾਂ ਦੇ ਸਰੀਰ ਵਿਚ ਖੂਨ ਦੀਆਂ ਗੱਠਾਂ ਬਣ ਰਹੀਆਂ ਹਨ। ਇਸ ਤੋਂ ਬਾਅਦ ਕਈ ਯੂਰਪੀਅਨ ਦੇਸ਼ਾਂ ਨੇ ਇਸ ਦੀ ਵਰਤੋਂ ਬੰਦ ਕਰ ਦਿੱਤੀ। ਪਰ ਹੁਣ ਵਿਸ਼ਵ ਸਿਹਤ ਸੰਗਠਨ ਨੇ ਇਸ ਦਵਾਈ ਨੂੰ ਪ੍ਰਮਾਣ ਦਿੱਤਾ ਹੈ। WHO ਦੇ ਬੁਲਾਰੇ ਮਾਰਗ੍ਰੇਟ ਹੈਰਿਸ ਨੇ ਮੀਡੀਆ ਨੂੰ ਕਿਹਾ ਕਿ ਸਾਨੂੰ ਇਸ ਦੀ ਵਰਤੋਂ ਨੂੰ ਰੋਕਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਇਸ ਦੀ ਡੌਜ਼ ਲੈਂਦੇ ਰਹਿਣਾ ਚਾਹੀਦਾ ਹੈ।
ਹੈਰਿਸ ਨੇ ਕਿਹਾ ਕਿ ਵੈਕਸੀਨ ਦੇ ਸੁਰੱਖਿਆ ਅੰਕੜਿਆਂ ਦਾ ਵਿਸ਼ਵ ਸਿਹਤ ਸੰਗਠਨ ਦੀ ਸਲਾਹਕਾਰ ਕਮੇਟੀ ਵਲੋਂ ਅਧਿਐਨ ਕੀਤਾ ਜਾ ਰਿਹਾ ਹੈ। ਹੁਣ ਸਾਨੂੰ ਟੀਕੇ ਅਤੇ ਲਹੂ ਦੇ ਜੰਮਣ ਦੇ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ। ਯੂਰਪੀਅਨ ਸ਼ਹਿਰਾਂ ਜਿਵੇਂ ਕਿ ਡੈਨਮਾਰਕ, ਨਾਰਵੇ, ਆਈਸਲੈਂਡ, ਇਟਲੀ ਅਤੇ ਰੋਮਾਨੀਆ ਨੇ ਟੀਕਾ ਲੈਣ ਵਾਲੇ ਕੁਝ ਲੋਕਾਂ ਦੇ ਸਰੀਰ ਵਿਚ ਖੂਨ ਦੇ ਜੰਮਣ ਦੀ ਖ਼ਬਰਾਂ ਮਗਰੋਂ ਵੈਕਸੀਨ ਦੀ ਵਰਤੋਂ ਬੰਦ ਕਰ ਦਿੱਤੀ।
ਮਾਰਗ੍ਰੇਟ ਨੇ ਕਿਹਾ, ‘ਅਸੀਂ ਮੌਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਟੀਕੇ ਲੱਗਣ ਕਾਰਨ ਮੌਤ ਦੀ ਖ਼ਬਰ ਨਹੀਂ ਹੈ। ਸਾਨੂੰ ਨਿਸ਼ਚਤ ਤੌਰ 'ਤੇ ਐਸਟ੍ਰਾਜ਼ੇਨੇਕਾ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।' ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਜੇ ਇਸ ਦਵਾਈ ਸਬੰਧੀ ਕੋਈ ਹੋਰ ਸੁਰੱਖਿਆ ਚਿੰਤਾਵਾਂ ਹਨ, ਤਾਂ ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਟੀਕੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਅਸੀਂ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਜਾਂਚ ਕਰਦੇ ਹਾਂ।
ਇਹ ਵੀ ਪੜ੍ਹੋ: Ind vs Eng 1st T20: ਸ਼੍ਰੇਯਸ਼ ਅਈਅਰ ਦੀ ਸ਼ਾਨਦਾਰ ਪਾਰੀ ਨਾਲ ਸੰਭਲਿਆ ਭਾਰਤ, ਇੰਗਲੈਂਡ ਸਾਹਮਣੇ 125 ਦੌੜਾਂ ਦਾ ਟੀਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin