Papua New Guinea Violence: ਪਾਪੂਆ ਨਿਊ ਗਿਨੀ ਵਿੱਚ ਘਾਤਕ ਹਮਲਿਆਂ ਵਿੱਚ 64 ਦੀ ਲੋਕਾਂ ਮੌਤ , ਜਾਣੋ ਕੀ ਹੈ ਮਾਮਲਾ
Papua New Guinea Violence: ਪਾਪੂਆ ਨਿਊ ਗਿਨੀ ਵਿੱਚ ਘਾਤਕ ਹਮਲਿਆਂ ਵਿੱਚ 64 ਲੋਕਾਂ ਦੀ ਮੌਤ ਹੋ ਗਈ। ਸਾਰਿਆਂ ਨੂੰ ਗੋਲੀ ਮਾਰ ਦਿੱਤੀ ਗਈ।
Papua New Guinea Violence: ਪਾਪੂਆ ਨਿਊ ਗਿਨੀ ਵਿੱਚ ਕਬਾਇਲੀ ਹਿੰਸਾ (Papua New Guinea Violence) ਵਿੱਚ 64 ਲੋਕਾਂ ਦੀ ਮੌਤ ਹੋ ਗਈ। ਇੱਕ ਨਿੱਜੀ ਨਿਊਜ਼ ਏਜੰਸੀ ਮੁਤਾਬਕ ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (Australian Broadcasting Corporation) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਹਮਲੇ ਵਿੱਚ ਸਾਰੇ ਲੋਕ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਗੋਲੀ ਸਾਰੇ ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਡੇਵਿਡ ਮੈਨਿੰਗ ਨੇ ਐਤਵਾਰ ਨੂੰ ਕਿਹਾ ਕਿ ਅਧਿਕਾਰੀਆਂ ਅਤੇ ਸੈਨਿਕਾਂ ਨੇ 53 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਰਾਜਧਾਨੀ ਪੋਰਟ ਮੋਰੇਸਬੀ ਤੋਂ 600 ਕਿਲੋਮੀਟਰ ਉੱਤਰ-ਪੱਛਮ ਵਿਚ ਵਾਬਾਗ ਸ਼ਹਿਰ ਦੇ ਨੇੜੇ ਮਾਰਿਆ ਗਿਆ ਸੀ।
ਇਹ ਘਟਨਾ ਸਿੱਕਿਨ ਅਤੇ ਕਾਕਿਨ ਕਬੀਲਿਆਂ ਦੇ ਆਪਸੀ ਝਗੜੇ ਨਾਲ ਸਬੰਧਤ ਮੰਨੀ ਜਾਂਦੀ ਹੈ। ਪਾਪੂਆ ਨਿਊ ਗਿਨੀ ਵਿੱਚ ਹਾਈਲੈਂਡ ਕਬੀਲੇ ਸਦੀਆਂ ਤੋਂ ਇੱਕ ਦੂਜੇ ਨਾਲ ਲੜਦੇ ਰਹੇ ਹਨ, ਪਰ ਆਟੋਮੈਟਿਕ ਹਥਿਆਰਾਂ ਦੀ ਆਮਦ ਨੇ ਝੜਪਾਂ ਨੂੰ ਹੋਰ ਘਾਤਕ ਬਣਾ ਦਿੱਤਾ ਹੈ ਅਤੇ ਹਿੰਸਾ ਵਿੱਚ ਵਾਧਾ ਕੀਤਾ ਹੈ। ਪੁਲਿਸ ਨੇ ਕਥਿਤ ਤੌਰ 'ਤੇ ਘਟਨਾ ਵਾਲੀ ਥਾਂ ਤੋਂ ਵੀਡੀਓ ਅਤੇ ਫੋਟੋਆਂ ਹਾਸਲ ਕੀਤੀਆਂ ਅਤੇ ਸੜਕ ਕਿਨਾਰੇ ਖੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ।
ਪੁਲਿਸ ਨੇ ਕਿਹਾ ਕਿ ਭਾਰੀ ਗੋਲੀਬਾਰੀ ਦੀਆਂ ਰਿਪੋਰਟਾਂ ਹਨ। ਇੱਕ ਸਥਾਨਕ ਖਬਰ ਵਿੱਚ ਕਿਹਾ ਗਿਆ ਹੈ ਕਿ ਹਿੰਸਾ ਐਤਵਾਰ ਨੂੰ ਹੋਈ ਅਤੇ ਦੋ ਕਬੀਲਿਆਂ ਵਿਚਾਲੇ ਲੜਾਈ ਨਾਲ ਜੁੜੀ ਹੋਈ ਸੀ। ਦੱਸ ਦੇਈਏ ਕਿ ਪਾਪੂਆ ਨਿਊ ਗਿਨੀ ਵਿੱਚ ਸੁਰੱਖਿਆ ਨੂੰ ਵੱਡਾ ਮੁੱਦਾ ਮੰਨਿਆ ਜਾਂਦਾ ਹੈ। ਦੇਸ਼ ਵਿੱਚ ਪਿਛਲੇ ਮਹੀਨੇ ਹੋਏ ਦੰਗਿਆਂ ਵਿੱਚ ਘੱਟੋ-ਘੱਟ 16 ਲੋਕ ਮਾਰੇ ਗਏ ਸਨ।
DND List: ਡੂ ਨਾਟ ਡਿਸਟਰਬ ਲਿਸਟ ਦੀ ਧੱਜੀਆਂ ਉਡਾ ਰਹੀਆਂ ਮਾਰਕੀਟਿੰਗ ਕੰਪਨੀਆਂ, 90 ਫੀਸਦੀ ਲੋਕਾਂ ਨੂੰ ਆ ਰਹੇ ਕਾਲ
ਦੋ ਕਬੀਲਿਆਂ ਦੀ ਲੜਾਈ ਨਾਲ ਜੁੜਿਆ ਹੋਇਆ ਹੈ ਮਾਮਲਾ
ਇਸ ਦੇ ਨਾਲ ਹੀ ਇਸ ਮਾਮਲੇ 'ਤੇ ਪੁਲਿਸ ਵੱਲੋਂ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈ। ਸਥਾਨਕ ਅਖਬਾਰ ਪੋਸਟ-ਕੁਰੀਅਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਿੰਸਾ ਐਤਵਾਰ ਨੂੰ ਹੋਈ ਅਤੇ ਦੋ ਕਬੀਲਿਆਂ ਵਿਚਾਲੇ ਲੜਾਈ ਨਾਲ ਜੁੜੀ ਹੋਈ ਸੀ। ਇਹ ਜਾਣਿਆ ਜਾਂਦਾ ਹੈ ਕਿ ਪਾਪੂਆ ਨਿਊ ਗਿਨੀ ਵਿੱਚ ਸੁਰੱਖਿਆ ਇੱਕ ਵੱਡਾ ਮੁੱਦਾ ਹੈ। ਦੇਸ਼ ਵਿੱਚ ਪਿਛਲੇ ਮਹੀਨੇ ਹੋਏ ਦੰਗਿਆਂ ਵਿੱਚ ਘੱਟੋ-ਘੱਟ 16 ਲੋਕ ਮਾਰੇ ਗਏ ਸਨ।