(Source: ECI/ABP News/ABP Majha)
ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖ਼ਬਰ, ਸੈਲਾਨੀਆਂ ਲਈ ਖੁੱਲ੍ਹੇਗਾ ਬਾਰਡਰ, ਰਹੇਗੀ ਇਹ ਸ਼ਰਤ
ਪੀਐਮ ਮੌਰੀਸਨ ਨੇ ਕਿਹਾ, "ਸਾਨੂੰ ਆਸਟ੍ਰੇਲੀਆ ਦੀਆਂ ਸਰਹੱਦਾਂ ਬੰਦ ਕਰਨ ਦਾ ਫੈਸਲਾ ਲਏ ਲਗਪਗ ਦੋ ਸਾਲ ਹੋ ਗਏ ਹਨ। ਆਸਟ੍ਰੇਲੀਆ ਇਸ ਸਾਲ 21 ਫਰਵਰੀ ਨੂੰ ਬਾਕੀ ਰਹਿੰਦੇ ਵੀਜ਼ਾ ਧਾਰਕਾਂ ਲਈ ਸਾਡੀਆਂ ਸਰਹੱਦਾਂ ਨੂੰ ਮੁੜ ਖੋਲ੍ਹ ਦੇਵੇਗਾ।"
ਸਿਡਨੀ: ਆਸਟ੍ਰੇਲੀਆ 21 ਫਰਵਰੀ ਤੋਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਰਿਹਾ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸੋਮਵਾਰ ਨੂੰ ਦੁਨੀਆ ਦੀਆਂ ਕੁਝ ਸਖ਼ਤ ਤੇ ਸਭ ਤੋਂ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਹਾਂਮਾਰੀ ਯਾਤਰਾ ਪਾਬੰਦੀਆਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ, "ਸਾਨੂੰ ਆਸਟ੍ਰੇਲੀਆ ਦੀਆਂ ਸਰਹੱਦਾਂ ਨੂੰ ਬੰਦ ਕਰਨ ਦਾ ਫੈਸਲਾ ਕੀਤੇ ਲਗਪਗ ਦੋ ਸਾਲ ਹੋ ਗਏ ਹਨ। ਆਸਟ੍ਰੇਲੀਆ ਇਸ ਸਾਲ 21 ਫਰਵਰੀ ਨੂੰ ਬਾਕੀ ਸਾਰੇ ਵੀਜ਼ਾ ਧਾਰਕਾਂ ਲਈ ਸਾਡੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹ ਦੇਵੇਗਾ।" ਸ਼ਰਤ ਸਿਰਫ ਇਹ ਹੈ ਕਿ ਐਂਟਰੀ ਲੈਣ ਵਾਲਿਆਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ।
ਦੱਸ ਦਈਏ ਕਿ ਪਿਛਲੇ ਸਾਲ 20 ਮਾਰਚ ਨੂੰ ਆਸਟਰੇਲੀਆ ਨੇ ਕੋਰੋਨਵਾਇਰਸ ਮਹਾਂਮਾਰੀ ਕਾਰਨ ਦੁਨੀਆ ਦੀਆਂ ਸਭ ਤੋਂ ਸਖ਼ਤ ਸਰਹੱਦੀ ਪਾਬੰਦੀਆਂ ਦੀ ਸ਼ੁਰੂਆਤ ਕੀਤੀ ਸੀ। ਇਸ ਪਾਬੰਦੀ ਤੋਂ ਬਾਅਦ ਇੱਥੇ ਦੀ ਲਗਪਗ ਸਾਰੀਆਂ ਯਾਤਰਾਵਾਂ ਠੱਪ ਹੋ ਗਈਆਂ।
ਇਸ ਪਾਬੰਦੀ ਦੇ ਖਿਲਾਫ ਆਲੋਚਕਾਂ ਨੇ ਆਸਟ੍ਰੇਲੀਆ ਨੂੰ "ਪ੍ਰਚਾਰਕ ਰਾਜ" ਕਿਹਾ। ਇਨ੍ਹਾਂ ਨਿਯਮਾਂ ਕਾਰਨ ਕਈ ਆਪਣੇ ਪਰਿਵਾਰਾਂ ਤੋਂ ਵਿਛੜ ਗਏ। ਦੇਸ਼ ਦਾ ਪ੍ਰਮੁੱਖ ਸੈਰ-ਸਪਾਟਾ ਉਦਯੋਗ ਪ੍ਰਭਾਵਿਤ ਹੋਇਆ। ਇਨ੍ਹਾਂ ਪਾਬੰਦੀਆਂ ਨੂੰ ਲੈ ਕੇ ਦੇਸ਼ ਵਿਚ ਵਿਆਪਕ ਬਹਿਸ ਵੀ ਹੋਈ ਸੀ।
ਆਸਟ੍ਰੇਲੀਆ ਸਰਕਾਰ ਦੀ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ 'ਚ ਦੇਸ਼ ਦੀ ਸਰਹੱਦੀ ਲਾਈਨ ਨੂੰ ਸੈਲਾਨੀਆਂ ਲਈ ਖੋਲ੍ਹਣ ਦਾ ਅਹਿਮ ਫੈਸਲਾ ਲਿਆ ਗਿਆ ਹੈ ਅਤੇ ਇਕ ਵਾਰ ਫਿਰ ਆਸਟ੍ਰੇਲੀਆ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਦੱਸ ਦੇਈਏ ਕਿ ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਲਗਪਗ ਸਾਰੇ ਰਾਜਾਂ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਕੋਵਿਡ ਦੇ ਕੇਸਾਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਦੇ ਨਾਲ ਹੀ ਦੇਸ਼ ਦੇ 90 ਫੀਸਦੀ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਲਗਪਗ 88 ਲੱਖ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬੂਸਟਰ ਡੋਜ਼ ਦਿੱਤੀ ਗਈ ਹੈ।
ਆਸਟ੍ਰੇਲੀਅਨ ਗ੍ਰਹਿ ਮੰਤਰੀ ਨੇ ਕਿਹਾ ਕਿ, 'ਅਸੀਂ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਸਾਵਧਾਨ ਹਾਂ ਅਤੇ ਇਹ ਦੇਖਣਾ ਸਾਡੇ ਲਈ ਰੋਮਾਂਚਕ ਹੋਵੇਗਾ ਕਿ ਓਮੀਕ੍ਰੋਨ ਨਾਲ ਸਾਡੀ ਸਿਹਤ ਪ੍ਰਣਾਲੀ ਕਿੰਨੀ ਮਜ਼ਬੂਤ ਹੈ।'
ਇਹ ਵੀ ਪੜ੍ਹੋ: Budget Smartphone: 7000 ਰੁਪਏ ਦੀ ਰੇਂਜ 'ਚ ਆਉਂਦੇ ਇਹ ਸਸਤੇ ਸਮਾਰਟਫੋਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin