ਪੜਚੋਲ ਕਰੋ
(Source: ECI/ABP News)
ਪਾਕਿਸਤਾਨ ਦੀਆਂ ਜੇਲ੍ਹਾਂ ’ਚ ਯਾਦਾਸ਼ਤ ਭੁੱਲੇ 19 ਭਾਰਤੀ ਕੈਦੀਆਂ ਨੂੰ ਵਤਨ ਲਿਆਉਣਗੇ ਭਗਵੰਤ ਮਾਨ!
![ਪਾਕਿਸਤਾਨ ਦੀਆਂ ਜੇਲ੍ਹਾਂ ’ਚ ਯਾਦਾਸ਼ਤ ਭੁੱਲੇ 19 ਭਾਰਤੀ ਕੈਦੀਆਂ ਨੂੰ ਵਤਨ ਲਿਆਉਣਗੇ ਭਗਵੰਤ ਮਾਨ! bhagwant mann will take action for 19 prisoners in pakistan ਪਾਕਿਸਤਾਨ ਦੀਆਂ ਜੇਲ੍ਹਾਂ ’ਚ ਯਾਦਾਸ਼ਤ ਭੁੱਲੇ 19 ਭਾਰਤੀ ਕੈਦੀਆਂ ਨੂੰ ਵਤਨ ਲਿਆਉਣਗੇ ਭਗਵੰਤ ਮਾਨ!](https://static.abplive.com/wp-content/uploads/sites/5/2019/02/25210144/hgawant-mann.jpg?impolicy=abp_cdn&imwidth=1200&height=675)
ਚੰਡੀਗੜ੍ਹ: ਪਾਕਿਸਤਾਨ ਦੀ ਸੁਪਰੀਮ ਕੋਰਟ ਦੇ 19 ਭਾਰਤੀਆਂ ਸੰਬਧੀ ਦਿੱਤੇ ਇਸ਼ਤਿਹਾਰ ਸਬੰਧੀ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਵਿਦੇਸ਼ ਮੰਤਰਾਲੇ ਕੋਲ ਇਹ ਮੁੱਦਾ ਚੁੱਕਣਗੇ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਗ਼ਲਤੀ ਨਾਲ ਬਾਰਡਰ ਪਾਰ ਕਰ ਲੈਂਦੇ ਹਨ ਜਾਂ ਫੌਜੀ ਗ਼ਲਤੀ ਨਾਲ ਸਰਹੱਦ ਪਾਰ ਕਰ ਲੈਂਦੇ ਹਨ ਪਰ ਉਨ੍ਹਾਂ ਨੂੰ ਜਾਸੂਸ ਬਣਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਿੱਥੇ ਸਜ਼ਾ ਪੂਰੀ ਹੋਣ ਬਾਅਦ ਵੀ ਉਹ ਰਿਹਾਅ ਨਹੀਂ ਹੁੰਦੇ ਤੇ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਨ।
ਇਸ ਸਬੰਧੀ ਮਾਨ ਨੇ ਮਾਨਸਾ ਦੇ ਫੌਜੀ ਦੀ ਮਿਸਾਲ ਪੇਸ਼ ਕੀਤੀ ਜਿਸ ਦਾ ਪਿੰਡ ਵਿੱਚ ਬੁੱਤ ਵੀ ਲਾ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਪਾਕਿ ਦੀ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਤੇ ਪਾਕਿ ਵਿੱਚ ਸਮਝੌਤਾ ਹੁੰਦਾ ਸੀ ਕਿ ਦੋਵੇਂ ਮੁਲਕ ਆਪਣੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰਿਹਾਅ ਕਰਨਗੇ ਪਰ ਹੁਣ ਪੁਲਵਾਮਾ ਹਮਲੇ ਬਾਅਦ ਗੱਲ ਠੰਢੇ ਬਸਤੇ ਪੈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਗੱਲ ਹੋਣੀ ਚਾਹੀਦੀ ਹੈ।
ਦਰਅਸਲ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਖ਼ਬਾਰ ਵਿੱਚ ਅਜਿਹੇ 19 ਭਾਰਤੀ ਕੈਦੀਆਂ ਦੀਆਂ ਤਸਵੀਰਾਂ ਦਿੱਤੀਆਂ ਹਨ ਜੋ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਪਰ ਆਪਣੀ ਯਾਦਾਸ਼ਤ ਭੁੱਲ ਚੁੱਕੇ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਈ ਵੀ ਜੋ ਇਨ੍ਹਾਂ ਨੂੰ ਜਾਣਦਾ ਹੋਏ, ਉਹ ਸੁਪਰੀਮ ਕੋਰਟ ਨਾਲ ਸੰਪਰਕ ਕਰ ਸਕਦਾ ਹੈ। ਮਾਨ ਨੇ ਕਿਹਾ ਕਿ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਭਾਰਤੀਆਂ ਨੂੰ ਇਸ ਕਦਰ ਟੌਰਚਰ ਕੀਤਾ ਜਾਂਦਾ ਹੈ ਕਿ ਉਹ ਆਪਣਾ ਦਿਮਾਗ਼ੀ ਸੰਤੁਲਨ ਵੀ ਗੁਆ ਬੈਠੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)