ਬਾਇਡਨ ਪ੍ਰਸ਼ਾਸਨ ਨੇ ਭਾਰਤ ਨੂੰ ਦੱਸਿਆ ਸੱਚਾ ਮਿੱਤਰ, ਕੋਰੋਨਾ ਵੈਕਸੀਨ ਨੂੰ ਲੈਕੇ ਕੀਤੀ ਤਾਰੀਫ
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਵੱਲੋਂ ਟਵੀਟ ਕੀਤਾ ਗਿਆ, 'ਅਸੀਂ ਕੌਮਾਂਤਰੀ ਸਿਹਤ 'ਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ।
ਵਾਸ਼ਿੰਗਟਨ: ਅਮਰੀਕਾ ਦੇ ਜੋ ਬਾਇਡਨ ਪ੍ਰਸ਼ਾਸਨ ਨੇ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਨੂੰ ਕੋਵਿਡ-19 ਟੀਕੇ ਦੀ ਆਪੂਰਤੀ ਲਈ ਭਾਰਤ ਦੀ ਸ਼ਲਾਘਾ ਕੀਤੀ ਹੈ ਤੇ ਭਾਰਤ ਨੂੰ ਇਕ ਸੱਚਾ ਦੋਸਤ ਦੱਸਿਆ। ਜੋ ਕੌਮਾਂਤਰੀ ਭਾਈਚਾਰੇ ਦੀ ਮਦਦ ਲਈ ਆਪਣੇ ਫਾਰਮਾਸੂਟੀਕਲ ਖੇਤਰ ਦੀ ਵਰਤੋਂ ਕਰ ਰਿਹਾ ਹੈ।
ਭਾਰਤ ਦੀ ਭੂਮਿਕਾ ਦੀ ਤਾਰੀਫ ਕਰਦੇ ਹਾਂ- ਅਮਰੀਕਾ
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਵੱਲੋਂ ਟਵੀਟ ਕੀਤਾ ਗਿਆ, 'ਅਸੀਂ ਕੌਮਾਂਤਰੀ ਸਿਹਤ 'ਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ। ਜਿੰਨ੍ਹਾਂ ਨੇ ਦੱਖਣੀ ਏਸ਼ੀਆ 'ਚ ਕੋਵਿਡ-19 ਟੀਕੇ ਦੀਆਂ ਲੱਖਾਂ ਖੁਰਾਕਾਂ ਸਾਂਝੀਆਂ ਕੀਤੀਆਂ ਹਨ। ਭਾਰਤ ਵੱਲੋਂ ਟੀਕੇ ਦੀ ਮੁਫਤ ਖੇਪ ਮਾਲਦੀਵ, ਭੂਟਾਨ, ਬੰਗਲਾਦੇਸ਼ ਤੇ ਨੇਪਾਲ ਦੇ ਨਾਲ ਸ਼ੁਰੂ ਹੋਈ ਤੇ ਇਹ ਦੂਜਿਆਂ ਲਈ ਵੀ ਵਿਸਥਾਰਤ ਹੋਵੇਗੀ। ਭਾਰਤ ਇਕ ਸੱਚਾ ਮਿੱਤਰ ਹੈ ਜੋ ਕੌਮਾਂਤਰੀ ਭਾਈਚਾਰੇ ਦੀ ਮਦਦ ਲਈ ਆਪਣੇ ਫਾਰਮਾਸੂਟੀਕਲ ਖੇਤਰ ਦਾ ਉਪਯੋਗ ਕਰ ਰਿਹਾ ਹੈ।
ਗਵਾਂਢੀ ਪਹਿਲਾਂ ਦੀ ਨੀਤੀ ਤਹਿਤ ਕਈ ਦੇਸ਼ਾਂ ਨੂੰ ਭਾਰਤ ਨੇ ਭੇਜੀ ਵੈਕਸੀਨ
ਨੇਪਾਲ, ਬੰਗਲਾਦੇਸ਼, ਭੂਟਾਨ ਤੇ ਮਾਲਦੀਵ ਨੂੰ ਭਾਰਤ ਨੇ ਆਪਣੀ ਗਵਾਂਢੀ ਪਹਿਲਾਂ ਨੀਤੀ ਦੇ ਮੁਤਾਬਕ ਸਹਾਇਤਾ ਦੇ ਤੌਰ 'ਤੇ ਕੋਵਿਡ-19 ਟੀਕਾ ਭੇਜਿਆ ਹੈ। ਭਾਰਤ ਕੋਰੋਨਾ ਵਾਇਰਸ ਟੀਕਾਕਰਨ ਦਾ ਅਭਿਆਨ ਪਹਿਲਾਂ ਹੀ ਵੱਡੇ ਪੱਧਰ 'ਤੇ ਸ਼ੁਰੂ ਕਰ ਚੁੱਕਾ ਹੈ। ਜਿਸ ਦੇ ਤਹਿਤ ਦੇਸ਼ ਭਰ 'ਚ ਦੋ ਟੀਕੇ-ਕੋਵਿਸ਼ੀਲਡ ਤੇ ਕੋਵੈਕਸੀਨ ਮੋਰਚੇ 'ਤੇ ਤਾਇਨਾਤ ਕਰਮਚਾਰੀਆਂ ਨੂੰ ਦਿੱਤੇ ਜਾ ਰਹੇ ਹਨ।
ਭਾਰਤ ਨੇ ਭੂਟਾਨ ਨੂੰ ਕੋਵਿਸ਼ੀਲਡ ਟੀਕੇ ਦੀਆਂ 1,50,000 ਖੁਰਾਕਾਂ ਤੇ ਮਾਲਦੀਵ ਨੂੰ 1,00,000 ਖੁਰਾਕਾਂ ਭੇਜੀਆਂ ਹਨ। ਜਦਕਿ ਬੰਗਲਾਦੇ ਨੂੰ ਕੋਵਿਡ-19 ਦੇ ਟੀਕਿਆਂ ਦੀ 20 ਲੱਖ ਤੋਂ ਜ਼ਿਆਦਾ ਖੁਰਾਕ ਤੇ ਨੇਪਾਲ ਨੂੰ 10 ਲੱਖ ਖੁਰਾਕ ਭੇਜੀ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ