Bomb Cyclone : ਅਮਰੀਕਾ 'ਚ ਬਰਫੀਲਾ ਤੂਫਾਨ ਬਣਿਆ ਮੁਸੀਬਤ , ਹੁਣ ਤੱਕ 18 ਲੋਕਾਂ ਦੀ ਮੌਤ, ਨਿਊਯਾਰਕ ਦੀ ਗਵਰਨਰ ਬੋਲੀਂ- ਕੁਦਰਤ ਨੇ ਸਾਡੇ 'ਤੇ ਕਹਿਰ ਢਾਹਿਆ
Bomb Cyclone : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਅਮਰੀਕਾ ਇਸ ਸਮੇਂ ਮੌਸਮ ਦੀ ਮਾਰ ਝੱਲ ਰਿਹਾ ਹੈ। ਅਮਰੀਕਾ ਵਿਚ ਸਥਿਤੀ ਬੇਕਾਬੂ ਹੋ ਗਈ ਹੈ। ਲੋਕ ਘਰਾਂ ਵਿੱਚ ਕੈਦ ਹਨ। ਬਰਫੀਲੇ ਬੰਬ ਚੱਕਰਵਾਤ ਨੇ ਲੋਕਾਂ ਦੀ ਜਿੰਦਗੀ ਮੁਸੀਬਤ ਵਿੱਚ ਪਾ ਦਿੱਤੀ ਹੈ
ਤਾਜਾ ਜਾਣਕਾਰੀ ਦੇ ਅਨੁਸਾਰ ਹੁਣ ਤੱਕ ਕਾਰ ਕ੍ਰੈਸ਼ , ਦਰੱਖਤ ਡਿੱਗਣ ਅਤੇ ਹੋਰ ਕਾਰਨਾਂ ਕਰਕੇ 18 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਈ ਲੋਕ ਬੀਮਾਰ ਹਨ। ਲਗਭਗ 18 ਲੱਖ ਲੋਕ ਘਰਾਂ ਵਿੱਚ ਫੱਸੇ ਹੋਏ ਹਨ। ਇੰਟਰਨੈਸ਼ਨਲ ਏਅਰਪੋਰਟਸ ਬੰਦ ਹਨ ਅਤੇ ਹਜ਼ਾਰਾਂ ਲੋਕ ਏਅਰਪੋਰਟਸ 'ਤੇ ਵੀ ਫੈਂਸੇ ਹਨ।
ਮੈਡੀਕਲ ਟੀਮ ਨਾ ਪਹੁੰਚਣ ਕਾਰਨ ਹੋਈ ਮੌਤ
ਅਮਰੀਕਾ ਵਿੱਚ ਸਭ ਕੁੱਝ ਠੱਪ ਹੈ। ਜਨ ਜੀਵਨ ਇਸ ਤਰ੍ਹਾਂ ਰੁਕਿਆ ਹੋਇਆ ਹੈ ਕਿ ਐਮਰਜੈਂਸੀ ਸਥਿਤੀ ਵਿਚ ਵੀ ਲੋਕਾਂ ਨੂੰ ਮਦਦ ਨਹੀਂ ਮਿਲ ਰਹੀ। ਯੂਰੋ ਕੇ ਬਫੈਲੋ ਏਰੀਆ ਵਿਚ ਤਿੰਨ ਲੋਕਾਂ ਦੀ ਮੌਤ ਹੁੰਦੀ ਹੈ ,ਜਿਨ੍ਹਾਂ 'ਚੋਂ ਦੋ ਲੋਕਾਂ ਦੀ ਘਰ ਵਿੱਚ ਹੀ ਮੌਤ ਹੋ ਗਈ ਹੈ। ਨੈਸ਼ਨਲ ਵੇਦਰ ਸਰਵਿਸ ਦੇ ਮੁਤਾਬਕ ਕਈ ਸਥਾਨਾਂ 'ਤੇ ਤਾਪਮਾਨ -48 ਡਿਗਰੀ ਤੱਕ ਹੋ ਗਿਆ ਹੈ।
ਨਿਊਯਾਰਕ ਦੀ ਗਵਰਨਰ ਨੇ ਕੀ ਕਿਹਾ
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਸਥਿਤੀ 'ਤੇ ਹੈਰਾਨੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਕੁਦਰਤ ਸਾਡੇ 'ਤੇ ਕਹਿਰ ਬਰਪਾ ਰਹੀ ਹੈ। ਸਭ ਕੁਝ ਬਹੁਤ ਔਖਾ ਹੋ ਰਿਹਾ ਹੈ। ਬਫੇਲੋ ਵਿੱਚ ਹਵਾ ਦੀ ਰਫ਼ਤਾਰ 80 ਮੀਲ ਪ੍ਰਤੀ ਘੰਟਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਲੱਖਾਂ ਲੋਕ "ਸਰਦੀਆਂ ਦੇ ਤੂਫਾਨਾਂ" ਤੋਂ ਪ੍ਰਭਾਵਿਤ ਹੋਏ ਹਨ। ਬਾਮ ਚੱਕਰਵਾਤ ਨਾਲ 14 ਲੱਖ ਤੋਂ ਵੱਧ ਘਰ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਕਿਉਂਕਿ ਇਸ ਨੇ ਬਲੈਕਆਊਟ, ਬਿਜਲੀ ਬੰਦ ਹੋਣ ਅਤੇ ਤਾਪਮਾਨ ਵਿੱਚ ਗਿਰਾਵਟ ਦਾ ਕਾਰਨ ਬਣਾਇਆ ਹੈ।
ਇੱਕ ਬੰਬ ਚੱਕਰਵਾਤ ਇੱਕ ਗੰਭੀਰ ਤੂਫ਼ਾਨ ਨੂੰ ਦਿੱਤਾ ਗਿਆ ਨਾਮ ਹੈ ,ਜਿਸ ਵਿੱਚ ਤੂਫ਼ਾਨ ਦੇ ਕੇਂਦਰ ਵਿੱਚ ਹਵਾ ਦਾ ਦਬਾਅ 24 ਘੰਟਿਆਂ ਵਿੱਚ ਘੱਟੋ ਘੱਟ 24 ਮਿਲੀਬਾਰ ਤੱਕ ਘਟ ਸਕਦਾ ਹੈ ਅਤੇ ਇਹ ਤੇਜ਼ੀ ਨਾਲ ਬਣਦਾ ਹੈ। ਬੰਬ ਚੱਕਰਵਾਤ ਕਾਰਨ ਖੇਤਰ ਵਿੱਚ ਭਾਰੀ ਬਰਫ਼ਬਾਰੀ ਹੁੰਦੀ ਹੈ ਅਤੇ ਤੇਜ਼ ਹਵਾਵਾਂ ਚੱਲਦੀਆਂ ਹਨ। ਇਹ ਤੂਫਾਨ ਆਮ ਤੌਰ 'ਤੇ ਸਰਦੀਆਂ ਦੇ ਮੌਸਮ ਵਿਚ ਆਉਂਦਾ ਹੈ।