ਕੋਰੋਨਾ ਬਰਕਰਾਰ: 24 ਘੰਟੇ 'ਚ ਦੁਨੀਆਂ 'ਚ ਤਿੰਨ ਲੱਖ ਤੋਂ ਵੱਧ ਨਵੇਂ ਕੇਸ, 4000 ਤੋਂ ਜ਼ਿਆਦਾ ਮੌਤਾਂ
ਦੁਨੀਆਂ ਭਰ 'ਚ ਹੁਣ ਤਕ ਚਾਰ ਕਰੋੜ, 6 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ 'ਚੋਂ 11 ਲੱਖ, 22 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਤੇ ਉੱਥੇ ਹੀ ਤਿੰਨ ਕਰੋੜ, ਤਿੰਨ ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ ਸਿਰਫ 91 ਲੱਖ, 68 ਹਜ਼ਾਰ ਐਕਟਿਵ ਕੇਸ ਹਨ।
Corona virus: ਦੁਨੀਆਂ 'ਚ ਕੋਰੋਨਾ ਵਾਇਰਸ ਮਹਾਮਾਰੀ ਅਜੇ ਵੀ ਬਰਕਰਾਰ ਹੈ। ਸਪੇਨ ਤੋਂ ਬਾਅਦ ਅਰਜਨਟੀਨਾ 'ਚ ਵੀ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਪਾਰ ਚਲੀ ਗਈ। ਬੀਤੇ ਦਿਨ ਭਾਰਤ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਵੀ ਅਰਜਨਟੀਨਾ 'ਚ ਹੋਈਆਂ। ਉੱਥੇ ਹੀ ਦੁਨੀਆਂ ਭਰ 'ਚ ਵਾਇਰਸ ਦੇ ਕੁੱਲ ਮਾਮਲੇ ਵਧ ਕੇ ਚਾਰ ਕਰੋੜ, 6 ਲੱਖ ਹੋ ਗਏ। 24 ਘੰਟੇ 'ਚ 3 ਲੱਖ, 33 ਹਜ਼ਾਰ ਕੋਰੋਨਾ ਦੇ ਨਵੇਂ ਮਾਮਲੇ ਆਏ। ਇਕ ਦਿਨ 'ਚ ਕੋਰੋਨਾ ਵਾਇਰਸ ਨਾਲ 4,371 ਲੋਕਾਂ ਦੀ ਮੌਤ ਹੋ ਗਈ
ਵਰਲਡੋਮੀਟਰ ਦੇ ਮੁਤਾਬਕ ਦੁਨੀਆਂ ਭਰ 'ਚ ਹੁਣ ਤਕ ਚਾਰ ਕਰੋੜ, 6 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ 'ਚੋਂ 11 ਲੱਖ, 22 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਤੇ ਉੱਥੇ ਹੀ ਤਿੰਨ ਕਰੋੜ, ਤਿੰਨ ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ ਸਿਰਫ 91 ਲੱਖ, 68 ਹਜ਼ਾਰ ਐਕਟਿਵ ਕੇਸ ਹਨ।
ਵੱਡਾ ਖੁਲਾਸਾ! ਫਰਵਰੀ, 2021 ਤਕ ਦੇਸ਼ ਦੀ ਅੱਧੀ ਆਬਾਦੀ ਹੋ ਸਕਦੀ ਕੋਰੋਨਾ ਦਾ ਸ਼ਿਕਾਰ
ਦੁਨੀਆਂ ਭਰ 'ਚ ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਦਾ ਅਜੇ ਵੀ ਪਹਿਲਾ ਨੰਬਰ ਹੈ। ਜਿੱਥੇ ਹੁਣ ਤਕ 84 ਲੱਖ, 52 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 53 ਹਜ਼ਾਰ ਤੋਂ ਜ਼ਿਆਦਾ ਕੇਸ ਦਰਜ ਕੀਤੇ ਗਏ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਭਾਰਤ 'ਚ 76 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇੱਥੇ ਪਿਛਲੇ 24 ਘੰਟਿਆਂ 'ਚ 46 ਹਜ਼ਾਰ ਮਾਮਲੇ ਵਧ ਰਹੇ ਹਨ। ਉੱਥੇ ਹੀ ਕੋਰੋਨਾ ਨਾਲ ਤੀਜੇ ਨੰਬਰ 'ਤੇ ਪ੍ਰਭਾਵਿਤ ਦੇਸ਼ ਬ੍ਰਾਜ਼ੀਲ 'ਚ 24 ਘੰਟੇ 'ਚ ਸਿਰਫ 15 ਹਜ਼ਾਰ ਮਾਮਲੇ ਸਾਹਮਣੇ ਆਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ