ਬੱਚਿਆਂ ਦਾ ਟੀਕਾਕਰਨ ਕਰਨ ਵਾਲਾ ਕਿਊਬਾ ਬਣਿਆ ਦੁਨੀਆ ਦਾ ਪਹਿਲਾ ਦੇਸ਼
ਕੋਰੋਨਾ ਵਾਇਰਸ ਤੋਂ ਬਾਅਦ ਸੋਮਵਾਰ ਪਹਿਲੀ ਵਾਰ ਟੈਲੀਵਿਜ਼ਨ ਜ਼ਰੀਏ ਆਨਲਾਈਨ ਸਕੂਲ ਸ਼ੁਰੂ ਹੋਏ। ਕਿਉਂਕਿ ਕਿਊਬਾ 'ਚ ਬਹੁਤੇ ਲੋਕਾਂ ਦੇ ਘਰ ਇੰਟਰਨੈੱਟ ਨਹੀਂ ਹੈ।
ਕਿਊਬਾ ਦੁਨੀਆਂ ਭਰ 'ਚ ਅਜਿਹਾ ਪਹਿਲਾ ਦੇਸ਼ ਬਣ ਗਿਆ ਸੀ ਜਿਸ ਨੇ ਦੋ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨੇਸ਼ਨ ਦਿੱਤੀ ਹੈ। ਕੋਰੋਨਾ ਵਾਇਰਸ ਕਾਰਨ ਬੰਦ ਪਏ ਸਕੂਲ ਖੋਲ੍ਹਣ ਤੋਂ ਪਹਿਲਾਂ ਕਮਿਊਨਿਸਟ ਟਾਪੂ ਦਾ ਟੀਚਾ ਹੈ ਕਿ ਸਾਰੇ ਬੱਚਿਆਂ ਦਾ ਟੀਕਾਕਰਨ ਕਰਨਾ ਹੈ।
ਕੋਰੋਨਾ ਵਾਇਰਸ ਤੋਂ ਬਾਅਦ ਸੋਮਵਾਰ ਪਹਿਲੀ ਵਾਰ ਟੈਲੀਵਿਜ਼ਨ ਜ਼ਰੀਏ ਆਨਲਾਈਨ ਸਕੂਲ ਸ਼ੁਰੂ ਹੋਏ। ਕਿਉਂਕਿ ਕਿਊਬਾ 'ਚ ਬਹੁਤੇ ਲੋਕਾਂ ਦੇ ਘਰ ਇੰਟਰਨੈੱਟ ਨਹੀਂ ਹੈ। ਕਲੀਨੀਕਲ ਟ੍ਰਾਇਲ ਤੋਂ ਮੁਕੰਮਲ ਕਰਨ ਤੋਂ ਬਾਅਦ ਕਿਊਬਾ ਨੇ ਸ਼ੁੱਕਰਵਾਰ ਨੂੰ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਆਪਣੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ।
ਦੁਨੀਆਂ ਦੇ ਕਈ ਹੋਰ ਦੇਸ਼ 12 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਕਰ ਰਹੇ ਹਨ ਅਤੇ ਕੁਝ ਛੋਟੇ ਬੱਚਿਆਂ ਤੇ ਟ੍ਰਾਇਲ ਕਰ ਰਹੇ ਹਨ। ਚੀਨ, ਸੰਯੁਕਤ ਅਰਬ ਅਮੀਰਾਤ ਅਤੇ ਵੈਨੇਜ਼ੁਏਲਾ ਵਰਗੇ ਦੇਸ਼ਾਂ ਨੇ ਐਲਾਨ ਕੀਤਾ ਹੈ ਕਿ ਉਹ ਛੋਟੇ ਬੱਚਿਆਂ ਦਾ ਟੀਕਾਕਰਨ ਕਰਨ ਦੀ ਯੋਜਨਾ ਬਣਾ ਰਹੇ ਹਨ, ਪਰ ਕਿ ਕਿਊਬਾ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੈ।
ਚਿਲੀ ਨੇ ਸੋਮਵਾਰ ਛੇ ਤੋਂ 12 ਸਾਲ ਦੇ ਬੱਚਿਆਂ ਲਈ ਚੀਨੀ Sinovac ਵੈਕਸੀਨ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਦੇਸ਼ ਬੱਚਿਆਂ ਨੂੰ ਵੈਕਸੀਨੇਟ ਕਰਨ ਬਾਰੇ ਸੋਚ ਰਹੇ ਹਨ।
ਭਾਰਤ 'ਚ ਕੋਰੋਨਾ ਕੇਸਾਂ 'ਚ ਕਮੀ
ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਇੱਕ ਵਾਰ ਫਿਰ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 31,222 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਜਿੱਥੇ ਕੋਰੋਨਾ ਨਾਲ 290 ਲੋਕਾਂ ਨੇ ਆਪਣੀ ਜਾਨ ਗੁਆਈ, ਉੱਥੇ ਹੀ 42,942 ਲੋਕਾਂ ਨੇ ਕੋਰੋਨਾ ਨੂੰ ਹਰਾਇਆ।
ਮੰਤਰਾਲੇ ਮੁਤਾਬਕ ਇਸ ਸਮੇਂ ਦੇਸ਼ 'ਚ 3 ਲੱਖ 92 ਹਜ਼ਾਰ 864 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੋਰੋਨਾ ਨੂੰ ਹਰਾਉਣ ਤੋਂ ਬਾਅਦ ਹੁਣ ਤੱਕ 3 ਕਰੋੜ 22 ਲੱਖ 24 ਹਜ਼ਾਰ 937 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਕਾਬਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4 ਲੱਖ 41 ਹਜ਼ਾਰ 42 ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਇੱਕ ਦਿਨ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਤੋਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 12,010 ਦੀ ਕਮੀ ਦਰਜ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ 3 ਕਰੋੜ 30 ਲੱਖ 58 ਹਜ਼ਾਰ 843 ਪੁਸ਼ਟੀ ਕੀਤੇ ਕੇਸ ਪਾਏ ਗਏ ਹਨ।