ਕੀ ਮੋਬਾਈਲ ਹੋ ਜਾਣਗੇ ਮਹਿੰਗੇ ਜਾਂ ਫਿਰ ਘੱਟ ਜਾਵੇਗੀ ਕੀਮਤ? ਜਾਣੋ ਟਰੰਪ ਦੇ ਟੈਰਿਫ ਤੋਂ ਕਿੰਨਾ ਪਵੇਗਾ ਅਸਰ
Donald Trump Reciprocal Tariff: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ 'ਰੈਸਪ੍ਰੋਕਲ ਟੈਰਿਫ' ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਕਿਹੜੀ ਚੀਜ਼ ਮਹਿੰਗੀ ਹੋਵੇਗੀ ਅਤੇ ਕਿਹੜੀ ਸਸਤੀ, ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

Donald Trump Reciprocal Tariff: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ 'ਰੈਸਪ੍ਰੋਕਲ ਟੈਰਿਫ' ਲਾਗੂ ਕੀਤਾ ਹੈ। ਇਸ ਨਵੇਂ ਟੈਰਿਫ ਦੇ ਤਹਿਤ, ਅਮਰੀਕਾ ਹੁਣ ਭਾਰਤ ਤੋਂ ਆਯਾਤ ਹੋਣ ਵਾਲੇ ਸਮਾਨ 'ਤੇ 26% ਤੱਕ ਡਿਊਟੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਟਰੰਪ ਦੇ ਇਸ ਫੈਸਲੇ ਦਾ ਭਾਰਤ 'ਤੇ ਕਿੰਨਾ ਅਸਰ ਪਵੇਗਾ। ਟਰੰਪ ਦੇ ਟੈਰਿਫ ਦਾ ਅਸਰ ਖਾਸ ਕਰਕੇ ਮੋਬਾਈਲ ਫੋਨ ਨਿਰਯਾਤ ਦੇ ਖੇਤਰ ਵਿੱਚ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਟਰੰਪ ਦੇ ਇਸ ਨਵੇਂ ਟੈਰਿਫ ਦਾ ਐਪਲ ਵਰਗੀਆਂ ਕੰਪਨੀਆਂ 'ਤੇ ਜ਼ਿਆਦਾ ਅਸਰ ਪਵੇਗਾ, ਕਿਉਂਕਿ ਇਹ ਕੰਪਨੀਆਂ ਭਾਰਤ ਤੋਂ ਅਮਰੀਕਾ ਨੂੰ ਵੱਡੀ ਮਾਤਰਾ ਵਿੱਚ ਫੋਨ ਭੇਜਦੀਆਂ ਹਨ। ਰਿਪੋਰਟਾਂ ਦੇ ਅਨੁਸਾਰ, ਭਾਰਤ ਤੋਂ ਮੋਬਾਈਲ ਨਿਰਯਾਤ ਵਿੱਚ ਐਪਲ ਦਾ ਲਗਭਗ 70% ਹਿੱਸਾ ਹੈ।
ਕੀ ਭਾਰਤ ਨੂੰ ਨੁਕਸਾਨ ਹੋਵੇਗਾ?
ਟਰੰਪ ਦੇ ਟੈਰਿਫ ਵਾਧੇ ਨਾਲ ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਇਲੈਕਟ੍ਰਾਨਿਕ ਸਮਾਨ ਦੀ ਕੀਮਤ ਵੱਧ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਟੈਰਿਫ ਤੋਂ ਪਹਿਲਾਂ, ਭਾਰਤ ਇਨ੍ਹਾਂ ਸਾਮਾਨਾਂ 'ਤੇ ਕੋਈ ਡਿਊਟੀ ਨਹੀਂ ਅਦਾ ਕਰਦਾ ਸੀ, ਪਰ ਟਰੰਪ ਦੇ ਇਸ ਫੈਸਲੇ ਤੋਂ ਬਾਅਦ, ਹੁਣ ਭਾਰਤ ਨੂੰ ਅਮਰੀਕਾ ਨੂੰ ਭੇਜੇ ਜਾਣ ਵਾਲੇ ਕਿਸੇ ਵੀ ਇਲੈਕਟ੍ਰਾਨਿਕ ਸਾਮਾਨ 'ਤੇ ਪੂਰਾ 26 ਪ੍ਰਤੀਸ਼ਤ ਡਿਊਟੀ ਅਦਾ ਕਰਨੀ ਪਵੇਗੀ। ਹਾਲਾਂਕਿ, ਹੁਣ ਵੱਧ ਲਾਗਤ ਦੇ ਕਰਕੇ ਭਾਰਤੀ ਇਲੈਕਟ੍ਰਾਨਿਕ ਸਾਮਾਨ ਦੀ ਮੰਗ ਵਿੱਚ ਗਿਰਾਵਟ ਆ ਸਕਦੀ ਹੈ, ਜਿਸ ਨਾਲ ਭਾਰਤੀ ਕੰਪਨੀਆਂ ਨੂੰ ਨੁਕਸਾਨ ਹੋ ਸਕਦਾ ਹੈ। ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2024 ਵਿੱਚ ਭਾਰਤ ਨੇ ਲਗਭਗ 11.1 ਬਿਲੀਅਨ ਡਾਲਰ ਦੇ ਇਲੈਕਟ੍ਰਾਨਿਕ ਸਾਮਾਨ ਦਾ ਨਿਰਯਾਤ ਕੀਤਾ, ਜਿਸ ਵਿੱਚ ਮੋਬਾਈਲ ਫੋਨਾਂ ਦਾ ਸਭ ਤੋਂ ਵੱਡਾ ਹਿੱਸਾ ਸੀ।
ਭਾਰਤ ਕਿੰਨੀ ਡਿਊਟੀ ਲੈਂਦਾ ਹੈ?
ਇਹ ਸਿਰਫ਼ ਅਮਰੀਕਾ ਹੀ ਨਹੀਂ ਹੈ, ਜੋ ਭਾਰਤੀ ਸਾਮਾਨਾਂ 'ਤੇ ਡਿਊਟੀ ਲਗਾ ਰਿਹਾ ਹੈ। ਭਾਰਤ ਵੀ ਅਮਰੀਕੀ ਸਾਮਾਨਾਂ 'ਤੇ ਟੈਰਿਫ ਲਗਾਉਂਦਾ ਹੈ। ਭਾਰਤ ਇਸ ਵੇਲੇ ਅਮਰੀਕਾ ਤੋਂ ਆਯਾਤ ਹੋਣ ਵਾਲੇ ਸਮਾਰਟਫ਼ੋਨਾਂ ਅਤੇ ਇਲੈਕਟ੍ਰਾਨਿਕ ਉਤਪਾਦਾਂ 'ਤੇ ਲਗਭਗ 15% ਮੂਲ ਕਸਟਮ ਡਿਊਟੀ ਅਤੇ 1.5% ਸਰਚਾਰਜ ਲਗਾਉਂਦਾ ਹੈ। ਦੱਸ ਦੇਈਏ ਕਿ ਰਿਸਪ੍ਰੋਸੀਕਲ ਟੈਰਿਫ ਦਾ ਮਤਲਬ ਹੈ ਕਿ ਇੱਕ ਦੇਸ਼ ਜੋ ਵੀ ਡਿਊਟੀ ਲਗਾਉਂਦਾ ਹੈ, ਦੂਜੇ ਦੇਸ਼ ਨੂੰ ਵੀ ਉਹੀ ਡਿਊਟੀ ਲਗਾਉਣੀ ਚਾਹੀਦੀ ਹੈ, ਪਰ ਟਰੰਪ ਦਾ 26% ਟੈਰਿਫ ਇਸ ਦੀ ਉਲੰਘਣਾ ਕਰਦਾ ਜਾਪਦਾ ਹੈ।
ਐਪਲ ਜ਼ਿਆਦਾ ਪ੍ਰਭਾਵਿਤ ਹੋਵੇਗਾ
ਟਰੰਪ ਦੇ ਇਸ ਨਵੇਂ ਟੈਰਿਫ ਦਾ ਸਭ ਤੋਂ ਵੱਧ ਪ੍ਰਭਾਵ ਐਪਲ ਵਰਗੀਆਂ ਵੱਡੀਆਂ ਕੰਪਨੀਆਂ 'ਤੇ ਪੈ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਐਪਲ ਭਾਰਤ ਤੋਂ ਇਲੈਕਟ੍ਰਾਨਿਕ ਸਾਮਾਨ ਦਾ ਸਭ ਤੋਂ ਵੱਡਾ ਨਿਰਯਾਤਕ ਹੈ। ਇਹ ਕੰਪਨੀ ਭਾਰਤ ਵਿੱਚ ਆਈਫੋਨ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਸਮੇਤ ਹੋਰ ਦੇਸ਼ਾਂ ਨੂੰ ਨਿਰਯਾਤ ਕਰਦੀ ਹੈ। ਹੁਣ ਟਰੰਕ ਦੇ ਟੈਰਿਫ ਦਾ ਅਸਰ ਐਪਲ ਆਈਫੋਨ 'ਤੇ ਵੀ ਦਿਖਾਈ ਦੇਵੇਗਾ ਅਤੇ ਆਈਫੋਨ ਦੀ ਵਿਕਰੀ ਵੀ ਪ੍ਰਭਾਵਿਤ ਹੋ ਸਕਦੀ ਹੈ।






















