ਅਸਤੀਫਾ ਜਾਂ ਟੈਰਿਫ਼? ਅੱਜ ਰਾਤ ਵੱਡਾ ਐਲਾਨ ਕਰਨਗੇ ਡੋਨਾਲਡ ਟਰੰਪ; ਪੂਰੀ ਦੁਨੀਆ ਦੀਆਂ ਟਿਕੀਆਂ ਨਿਗਾਹਾਂ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ਼ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਜਿੱਥੇ ਭਾਰਤ ‘ਤੇ ਉਨ੍ਹਾਂ ਨੇ 25 ਫੀਸਦੀ ਟੈਰਿਫ਼ ਲਗਾਇਆ ਹੈ, ਓਥੇ ਹੀ ਰੂਸੀ ਤੇਲ ਖਰੀਦਣ ‘ਤੇ ਜੁਰਮਾਨੇ ਦੇ ਤੌਰ ‘ਤੇ 25 ਫੀਸਦੀ..

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ਼ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਜਿੱਥੇ ਭਾਰਤ ‘ਤੇ ਉਨ੍ਹਾਂ ਨੇ 25 ਫੀਸਦੀ ਟੈਰਿਫ਼ ਲਗਾਇਆ ਹੈ, ਓਥੇ ਹੀ ਰੂਸੀ ਤੇਲ ਖਰੀਦਣ ‘ਤੇ ਜੁਰਮਾਨੇ ਦੇ ਤੌਰ ‘ਤੇ 25 ਫੀਸਦੀ ਵਾਧੂ ਟੈਰਿਫ਼ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਯੂਕਰੇਨ ਜੰਗ ਨੂੰ ਲੈ ਕੇ ਰੂਸ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ, ਜਦਕਿ ਚੀਨ ‘ਤੇ ਵੀ ਸਖ਼ਤ ਟੈਰਿਫ਼ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ, ਇਹ ਟੈਰਿਫ਼ ਅਜੇ ਤੱਕ ਲਾਗੂ ਨਹੀਂ ਹੋਏ।
ਟਰੰਪ ਦੀ ਘੋਸ਼ਣਾ ‘ਤੇ ਟਿਕੀਆਂ ਹਨ ਦੁਨੀਆ ਦੀਆਂ ਨਿਗਾਹਾਂ
ਪੀਐਮ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ SCO ਸਮਿਟ ਦੌਰਾਨ ਗੱਲਬਾਤ ਕੀਤੀ ਹੈ। ਜਿੱਥੇ ਭਾਰਤ ਨੇ ਅਜੇ ਤੱਕ ਅਮਰੀਕਾ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਕੀਤਾ, ਓਥੇ ਹੀ ਰੂਸ, ਚੀਨ ਅਤੇ ਭਾਰਤ ਦੇ ਇੱਕੋ ਮੰਚ ‘ਤੇ ਆ ਜਾਣ ਨਾਲ ਪੂਰੀ ਦੁਨੀਆ ਦੀਆਂ ਨਿਗਾਹਾਂ ਇੱਥੇ ਹੀ ਟਿਕੀਆਂ ਹੋਈਆਂ ਹਨ। ਇਸ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਰਾਤ 11:30 ਵਜੇ (ਭਾਰਤੀ ਸਮੇਂ ਅਨੁਸਾਰ) ਕੋਈ ਵੱਡਾ ਐਲਾਨ ਕਰਨ ਵਾਲੇ ਹਨ।
ਟੈਰਿਫ਼ ‘ਤੇ ਹੋ ਸਕਦਾ ਹੈ ਵੱਡਾ ਐਲਾਨ
ਇਹ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਟਰੰਪ ਵਪਾਰ ਨਾਲ ਜੁੜੀ ਨੀਤੀ ਜਾਂ ਟੈਰਿਫ਼ ਬਾਰੇ ਕੋਈ ਵੱਡਾ ਐਲਾਨ ਕਰ ਸਕਦੇ ਹਨ। ਅਮਰੀਕਾ ਦੀ ਇੱਕ ਅਦਾਲਤ ਨੇ ਹਾਲ ਹੀ ਵਿੱਚ ਟਰੰਪ ਦੇ ਟੈਰਿਫ਼ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਟਰੰਪ ਨੇ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਸੀ। ਰਾਏਟਰਜ਼ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਸੀ ਕਿ ਟੈਰਿਫ਼ ਨੂੰ ਲੈ ਕੇ ਅਦਾਲਤ ਦਾ ਫੈਸਲਾ ਉਹਨਾਂ ਖਿਲਾਫ਼ ਆ ਸਕਦਾ ਹੈ। ਇਸ ਕਰਕੇ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਪਲਾਨ B ਦੀ ਤਿਆਰੀ ਵਿੱਚ ਜੁਟ ਗਿਆ ਸੀ।
ਅਸਤੀਫਾ ਨੂੰ ਲੈ ਕੇ ਵੀ ਉੱਡੀ ਅਫ਼ਵਾਹ
ਪਿਛਲੇ ਕੁਝ ਦਿਨਾਂ ਤੋਂ ਟਰੰਪ ਕਿਸੇ ਵੀ ਜਨਤਕ ਪ੍ਰੋਗਰਾਮ ਵਿੱਚ ਨਜ਼ਰ ਨਹੀਂ ਆਏ। ਹਾਲਾਂਕਿ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਉਹ ਲਗਾਤਾਰ ਸਰਗਰਮ ਰਹੇ। ਇਸਦੇ ਨਾਲ ਹੀ 79 ਸਾਲਾ ਟਰੰਪ ਦੀ ਸਿਹਤ ਨੂੰ ਲੈ ਕੇ ਵੀ ਅਫ਼ਵਾਹਾਂ ਫੈਲ ਰਹੀਆਂ ਹਨ। ਪਿਛਲੇ ਹਫ਼ਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਅਤੇ #WhereIsTrump ਵਰਗੇ ਹੈਸ਼ਟੈਗ ਟ੍ਰੈਂਡ ਕਰਨ ਲੱਗ ਪਏ।






















