Israel-Iran War: ਟਰੰਪ ਦੇ ਸੀਜ਼ਫ਼ਾਇਰ ਐਲਾਨ ਦੇ ਕੁਝ ਮਿੰਟਾਂ ਬਾਅਦ ਈਰਾਕ 'ਚ ਧਮਾਕੇ, ਫੌਜੀ ਠਿਕਾਣਿਆਂ 'ਤੇ ਡਰੋਨ ਹਮਲਾ

Iraq Drone Attack: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਅਤੇ ਇਜ਼ਰਾਈਲ ਦਰਮਿਆਨ ਸੀਜ਼ਫ਼ਾਇਰ ਦਾ ਐਲਾਨ ਕਰਨ ਦੇ ਕੁਝ ਹੀ ਮਿੰਟਾਂ ਬਾਅਦ, ਈਰਾਕ ਦੀ ਰਾਜਧਾਨੀ ਬਗਦਾਦ 'ਚ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇਹ ਜਾਣਕਾਰੀ ਈਰਾਕੀ ਫੌਜ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਈਰਾਕੀ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਬਗਦਾਦ ਦੇ ਉੱਤਰੀ ਹਿੱਸੇ 'ਚ ਸਥਿਤ ਕੈਂਪ ਤਾਜੀ ਨਾਂ ਦੇ ਫੌਜੀ ਠਿਕਾਣੇ 'ਤੇ ਇੱਕ ਅਣਪਛਾਤੇ ਡਰੋਨ ਰਾਹੀਂ ਹਮਲਾ ਹੋਇਆ। ਹਾਲਾਂਕਿ, ਸਥਾਨਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਘਟਨਾ ਉਸ ਸਮੇਂ ਹੋਈ ਜਦੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਪਹਿਲਾਂ ਹੀ ਤਣਾਅ ਚਲ ਰਿਹਾ ਸੀ ਅਤੇ ਟਰੰਪ ਵੱਲੋਂ ਕੀਤਾ ਸੀਜ਼ਫ਼ਾਇਰ ਐਲਾਨ ਇੱਕ ਸਕਾਰਾਤਮਕ ਕਦਮ ਵਜੋਂ ਵੇਖਿਆ ਜਾ ਰਿਹਾ ਸੀ। ਡਰੋਨ ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਵੀ ਪੱਖ ਵੱਲੋਂ ਨਹੀਂ ਲਈ ਗਈ।
(ਇਹ ਇੱਕ ਤਾਜ਼ਾ ਖ਼ਬਰ ਹੈ ਅਤੇ ਇਸਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਨਵੀਨਤਮ ਅੱਪਡੇਟ ਲਈ ਤਾਜ਼ਾ ਕਰੋ।)





















