(Source: ECI/ABP News/ABP Majha)
South Korea: ਦੱਖਣ ਕੋਰੀਆ ‘ਚ ਮੀਂਹ ਦਾ ਕਹਿਰ, 47 ਲੋਕਾਂ ਦੀ ਮੌਤ, 3 ਲਾਪਤਾ, ਅਲਰਟ ਜਾਰੀ
South Korea Flood News: ਦੱਖਣੀ ਕੋਰੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਹੁਣ ਤੱਕ ਕੁੱਲ 47 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਤਿੰਨ ਹੋਰ ਲਾਪਤਾ ਹਨ।
South Korea Floods: ਪਿਛਲੇ ਕਈ ਦਿਨਾਂ ਤੋਂ ਦੱਖਣੀ ਕੋਰੀਆ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੀਂਹ ਕਾਰਨ ਇੱਥੇ ਹੁਣ ਤੱਕ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਫਾਇਰ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਸ਼ਨੀਵਾਰ ਨੂੰ ਬਚਾਅ ਕਰਮਚਾਰੀਆਂ ਨੂੰ ਇਕ ਹੋਰ ਵਿਅਕਤੀ ਦੀ ਲਾਸ਼ ਮਿਲੀ, ਜੋ ਹਾਲ ਹੀ 'ਚ ਪਏ ਭਾਰੀ ਮੀਂਹ 'ਚ ਰੁੜ੍ਹ ਗਿਆ ਸੀ।
ਰਿਪੋਰਟਾਂ ਮੁਤਾਬਕ ਸਿਓਲ ਤੋਂ 161 ਕਿਲੋਮੀਟਰ ਦੱਖਣ-ਪੂਰਬ 'ਚ ਯੇਚਿਓਨ 'ਚ ਸ਼ਨੀਵਾਰ ਨੂੰ 60 ਸਾਲਾ ਵਿਅਕਤੀ ਦੀ ਲਾਸ਼ ਮਿਲੀ। ਉੱਥੇ ਹੀ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਤਿੰਨ ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੀ ਸ਼ੁਰੂਆਤ ਤੋਂ ਹੀ ਦੱਖਣੀ ਕੋਰੀਆ 'ਚ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਆਮ ਲੋਕਾਂ ਦਾ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ।
ਰਿਪੋਰਟਾਂ ਮੁਤਾਬਕ ਹਜ਼ਾਰਾਂ ਲੋਕ ਅਜੇ ਵੀ ਸ਼ੈਲਟਰਾਂ 'ਚ ਰਹਿ ਰਹੇ ਹਨ। ਇਸ ਦੌਰਾਨ ਸੂਬੇ ਦੀ ਮੌਸਮ ਵਿਗਿਆਨ ਏਜੰਸੀ ਨੇ ਚੇਤਾਵਨੀ ਜਾਰੀ ਕਰਦੇ ਹੋਏ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਅਜਿਹੇ ਵਿੱਚ ਲੋਕਾਂ ਨੂੰ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਜਲਦੀ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ।
ਇਹ ਵੀ ਪੜ੍ਹੋ: ਖੁਸ਼ਖਬਰੀ! ਹੁਣ ਟੋਲ ਪਲਾਜ਼ੇ 'ਤੇ ਨਹੀਂ ਲੱਗੇਗਾ ਜਾਮ, ਸਰਕਾਰ ਕਰਨ ਜਾ ਰਹੀ ਹੈ ਇਹ ਕੰਮ
ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੀਂਹ ਕਾਰਨ ਦੇਸ਼ ਭਰ ਵਿੱਚ 10,570 ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ 628 ਸਰਕਾਰੀ ਇਮਾਰਤਾਂ ਅਤੇ 317 ਹੋਰ ਨਿੱਜੀ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ।
ਭਾਰੀ ਮੀਂਹ ਕਾਰਨ ਦੇਸ਼ ਭਰ ਵਿੱਚ 28,607 ਘਰਾਂ ਨੂੰ ਹਨੇਰੇ ਵਿੱਚ ਰਹਿਣਾ ਪਿਆ ਕਿਉਂਕਿ ਇੱਥੇ ਬਿਜਲੀ ਗੁੱਲ ਹੋ ਗਈ ਸੀ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 7,540 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।
ਰਾਸ਼ਟਰਪਤੀ ਦੇ ਚੁੱਕੇ ਹਨ ਆਦੇਸ਼
ਪਿਛਲੇ ਹਫਤੇ ਹੀ ਦੇਸ਼ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਮਾਰੇ ਗਏ ਲੋਕਾਂ ਦੀ ਗਿਣਤੀ ਘਟਾਉਣ ਲਈ ਉਨ੍ਹਾਂ ਨੇ ਸਾਰੇ ਉਪਲਬਧ ਸਾਧਨ ਜੁਟਾਉਣ ਦੇ ਹੁਕਮ ਵੀ ਦਿੱਤੇ ਸਨ।
ਇਹ ਵੀ ਪੜ੍ਹੋ: Manipur Violence: ਮਣੀਪੁਰ 'ਚ ਫਿਰ ਭੜਕੀ ਹਿੰਸਾ, ਇੰਫਾਲ 'ਚ ਔਰਤਾਂ ਨੇ ਕੀਤਾ ਰੋਡ ਜਾਮ, RAF ਤੇ ਫ਼ੌਜ ਪਹੁੰਚੀ