ਭੁਚਾਲ ਨਾਲ ਫਿਰ ਕੰਬੀ ਧਰਤੀ! 7.4 ਦੀ ਤੀਬਰਤਾ ਨਾਲ ਆਏ Earthquake ਨਾਲ ਚਿਲੀ ‘ਚ ਸਹਿਮੇ ਲੋਕ, ਘਰਾਂ ਨੂੰ ਖਾਲੀ ਕਰਨ ਅਤੇ ਸੁਨਾਮੀ ਦਾ Alert
Earthquake in Chile: ਚਿਲੀ ਦੇ ਰਾਸ਼ਟਰਪਤੀ ਨੇ X 'ਤੇ ਇੱਕ ਪੋਸਟ ਵਿੱਚ ਕਿਹਾ ਕਿ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਭੂਚਾਲ ਆਉਂਦਿਆਂ ਹੀ ਲੋਕ ਆਪਣੇ ਘਰ ਛੱਡ ਕੇ ਖਾਲੀ ਥਾਵਾਂ ਵੱਲ ਜਾਣ ਲੱਗ ਪਏ।

Earthquake News : ਦੱਖਣੀ ਅਮਰੀਕੀ ਦੇ ਦੋ ਦੇਸ਼ਾਂ ਅਰਜਨਟੀਨਾ ਅਤੇ ਚਿਲੀ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.4 ਮਾਪੀ ਗਈ। ਇਹ ਭੂਚਾਲ ਸਮੁੰਦਰ ਦੇ ਅੰਦਰ ਆਇਆ, ਜਿਸ ਕਾਰਨ ਆਲੇ- ਦੁਆਲੇ ਦੇ ਇਲਾਕਿਆਂ ਵਿੱਚ ਵੀ ਹਿੱਲਜੁਲ ਮਹਿਸੂਸ ਕੀਤੀ ਗਈ। ਦੇਸ਼ ਦੇ ਦੱਖਣੀ ਸਿਰੇ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਇਲਾਕੇ ਖਾਲੀ ਕਰਨ ਅਤੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।
ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਤੇਜ਼ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਰਾਸ਼ਟਰੀ ਆਫ਼ਤ ਰੋਕਥਾਮ ਅਤੇ ਪ੍ਰਤੀਕਿਰਿਆ ਸੇਵਾ (National Disaster Prevention and Response Service) ਨੇ ਕਿਹਾ ਕਿ ਸੁਨਾਮੀ ਚੇਤਾਵਨੀ ਦੇ ਕਾਰਨ, ਮੈਗਲੇਨ ਖੇਤਰ ਦੇ ਤੱਟਵਰਤੀ ਇਲਾਕਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।
USGS ਨੇ ਕਿਹਾ ਕਿ ਭੂਚਾਲ ਦਾ ਕੇਂਦਰ ਅਰਜਨਟੀਨਾ ਦੇ ਸ਼ਹਿਰ ਉਸ਼ੁਆਈਆ ਤੋਂ 219 ਕਿਲੋਮੀਟਰ (173 ਮੀਲ) ਦੱਖਣ ਵਿੱਚ ਸਮੁੰਦਰ ਦੇ ਹੇਠਾਂ ਸੀ। ਭੂਚਾਲ ਦੇ ਤੇਜ਼ ਝਟਕਿਆਂ ਨਾਲ ਲੋਕ ਆਪਣੇ ਘਰ ਛੱਡ ਕੇ ਖਾਲੀ ਥਾਵਾਂ ਵੱਲ ਭੱਜਣ ਲੱਗ ਪਏ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















