Earthquake Today: ਪਾਕਿਸਤਾਨ-ਅਫਗਾਨਿਸਤਾਨ ਤੋਂ ਬਾਅਦ ਹੁਣ ਅਰਜਨਟੀਨਾ 'ਚ ਵੀ ਕੰਬੀ ਧਰਤੀ, ਭੂਚਾਲ ਦੇ ਝਟਕਿਆਂ ਤੋਂ ਡਰੇ ਲੋਕ, ਜਾਣੋ ਕਿੰਨੀ ਸੀ ਤੀਬਰਤਾ
ਉੱਤਰੀ ਭਾਰਤ ਸਮੇਤ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਸ਼ਕਤੀਸ਼ਾਲੀ ਭੂਚਾਲ ਦੇ ਇੱਕ ਦਿਨ ਬਾਅਦ ਬੁੱਧਵਾਰ ਦੇਰ ਰਾਤ ਅਰਜਨਟੀਨਾ ਵਿੱਚ ਧਰਤੀ ਹਿੱਲ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ...
Earthquake in Argentina: ਉੱਤਰੀ ਭਾਰਤ ਸਮੇਤ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਸ਼ਕਤੀਸ਼ਾਲੀ ਭੂਚਾਲ ਦੇ ਇੱਕ ਦਿਨ ਬਾਅਦ ਬੁੱਧਵਾਰ ਦੇਰ ਰਾਤ ਅਰਜਨਟੀਨਾ ਵਿੱਚ ਧਰਤੀ ਹਿੱਲ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ, ਰਿਕਟਰ ਪੈਮਾਨੇ 'ਤੇ 6.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਅਰਜਨਟੀਨਾ ਦੇ ਸੈਨ ਐਂਟੋਨੀਓ ਡੇ ਲੋਸ ਕੋਬਰਸ ਤੋਂ 84 ਕਿਲੋਮੀਟਰ ਉੱਤਰ-ਪੱਛਮ ਵਿੱਚ ਮਹਿਸੂਸ ਕੀਤੇ ਗਏ।
ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਉੱਤਰ ਪੱਛਮੀ ਸੂਬੇ ਜੁਜੁਏ ਵਿੱਚ ਆਇਆ, ਜੋ ਸੂਬਾਈ ਰਾਜਧਾਨੀ ਸਾਨ ਸਲਵਾਡੋਰ ਡੇ ਜੁਜੁਏ ਤੋਂ ਲਗਭਗ 147 ਕਿਲੋਮੀਟਰ (91 ਮੀਲ) ਦੂਰ ਸੀ, ਅਤੇ ਇਸਦੀ ਸ਼ੁਰੂਆਤੀ ਡੂੰਘਾਈ 209 ਕਿਲੋਮੀਟਰ (130 ਮੀਲ) ਸੀ। ਸਥਾਨਕ ਮੀਡੀਆ ਮੁਤਾਬਕ ਇਸ ਦੇ ਝਟਕੇ ਉੱਤਰੀ ਚਿਲੀ 'ਚ ਵੀ ਮਹਿਸੂਸ ਕੀਤੇ ਗਏ।
ਸੋਸ਼ਲ ਮੀਡੀਆ 'ਤੇ ਆਈਆਂ ਰਿਪੋਰਟਾਂ ਦੇ ਅਨੁਸਾਰ, ਜੁਜੂ ਦੇ ਨਿਵਾਸੀਆਂ ਨੂੰ ਆਪਣੇ ਮੋਬਾਈਲ ਫੋਨਾਂ 'ਤੇ ਭੂਚਾਲ ਬਾਰੇ ਸੁਚੇਤ ਕੀਤਾ ਗਿਆ ਸੀ। ਭੂਚਾਲ 'ਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਸੂਚਨਾ ਨਹੀਂ ਮਿਲੀ ਹੈ। ਭੂਚਾਲ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਘਰਾਂ ਤੋਂ ਬਾਹਰ ਆ ਗਏ। ਅਰਜਨਟੀਨਾ ਦੇ ਨੈਸ਼ਨਲ ਇੰਸਟੀਚਿਊਟ ਫਾਰ ਸਿਸਮਿਕ ਪ੍ਰੀਵੈਂਸ਼ਨ ਨੇ ਕਿਹਾ ਕਿ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਪ੍ਰਭਾਵਿਤ ਖੇਤਰਾਂ ਵਿੱਚ "ਲਟਕਦੀਆਂ ਵਸਤੂਆਂ ਝੂਲਦੀਆਂ" ਦਿਖਾਈ ਦਿੱਤੀਆਂ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਾਕਿਸਤਾਨ 'ਚ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦਾ ਕੇਂਦਰ ਅਫਗਾਨਿਸਤਾਨ 'ਚ ਸੀ ਅਤੇ ਹੁਣ ਤੱਕ ਘੱਟੋ-ਘੱਟ 12 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਦੋਵਾਂ ਦੇਸ਼ਾਂ 'ਚ 250 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਚੁੱਕੇ ਹਨ। ਪਾਕਿਸਤਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ 'ਚ 180 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਭੂਚਾਲ ਦੇ ਝਟਕੇ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਵੀ ਮਹਿਸੂਸ ਕੀਤੇ ਗਏ।
ਵਿਭਾਗ ਮੁਤਾਬਕ ਪਾਕਿਸਤਾਨ ਦੇ ਲਾਹੌਰ, ਇਸਲਾਮਾਬਾਦ, ਰਾਵਲਪਿੰਡੀ, ਕਵੇਟਾ, ਪੇਸ਼ਾਵਰ, ਲੱਕੀ ਮਾਰਵਤ, ਗੁਜਰਾਂਵਾਲਾ, ਗੁਜਰਾਤ, ਸਿਆਲਕੋਟ, ਕੋਟ ਮੋਮਿਨ, ਮਧ ਰਾਂਝਾ, ਚਕਵਾਲ, ਕੋਹਾਟ ਅਤੇ ਗਿਲਗਿਤ-ਬਾਲਟਿਸਤਾਨ ਦੇ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅੰਤਰਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਪਾਕਿਸਤਾਨ ਤੋਂ ਇਲਾਵਾ ਭਾਰਤ, ਅਫਗਾਨਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਚੀਨ ਅਤੇ ਕਿਰਗਿਸਤਾਨ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।