ਪੜਚੋਲ ਕਰੋ

ਮੁਸ਼ਕਲ 'ਚ ਟਰੰਪ: ਔਰਤਾਂ ਨੂੰ ਪੈਸੇ ਦੇਣ ਵਾਲੇ ਮਾਮਲੇ 'ਚ ਵਕੀਲ ਦੋਸ਼ੀ ਕਰਾਰ

ਵਰਜੀਨੀਆ: ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਈਕਲ ਡੀ. ਕੋਹੇਨ ਨੂੰ ਗ਼ੈਰ-ਕਾਨੂੰਨੀ ਭੁਗਤਾਨ ਕਰਨ, ਟੈਕਸ ਸਬੰਧੀ ਧੋਖਾਧੜੀ, ਬੈਂਕ ਫਰਾਡ ਤੇ ਚੋਣਾਂ ਵਿੱਚ ਵਿੱਤੀ ਗੜਬੜੀ ਸਮੇਤ ਅੱਠ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਸੁਣਵਾਈ ਦੌਰਾਨ ਕੋਹੇਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਰਾਸ਼ਟਰਪਤੀ ਟਰੰਪ ਦੇ ਕਹਿਣ 'ਤੇ ਹੀ 2016 ਦੀਆਂ ਚੋਣਾਂ ਦੌਰਾਨ ਪੌਰਨ ਸਟਾਰ ਤੇ ਪਲੇਅਬੌਏ ਮੈਗ਼ਜ਼ੀਨ ਦੀ ਸਾਬਕਾ ਮਾਡਲ ਨੂੰ ਚੁੱਪ ਰਹਿਣ ਲਈ ਪੈਸੇ ਦਿੱਤੇ ਸਨ। ਅਜਿਹਾ ਕਰਨ ਦਾ ਮੁੱਖ ਮਕਸਦ ਚੋਣਾਂ ਨੂੰ ਪ੍ਰਭਾਵਿਤ ਕਰਨਾ ਸੀ। ਮੈਨਹੱਟਨ ਸਥਿਤ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਵਿੱਚ ਕੋਹੇਨ ਨੇ ਟਰੰਪ 'ਤੇ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਉਧਰ, ਵਰਜੀਨੀਆ ਦੀ ਅਦਾਲਤ ਦੇ ਸਾਬਕਾ ਕੈਂਪੇਨਿੰਗ ਚੇਅਰਮੈਨ ਪੌਲ ਮੈਨਫੋਰਟ ਨੂੰ ਵਰਜੀਨੀਆ ਫੈਡਰਲ ਕੋਰਟ ਨੇ ਮੰਗਲਵਾਰ ਨੂੰ ਵਿੱਤੀ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ। ਉਨ੍ਹਾਂ ਨੂੰ 80 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਮੁਸ਼ਕਲ 'ਚ ਟਰੰਪ: ਔਰਤਾਂ ਨੂੰ ਪੈਸੇ ਦੇਣ ਵਾਲੇ ਮਾਮਲੇ 'ਚ ਵਕੀਲ ਦੋਸ਼ੀ ਕਰਾਰ ਇਨ੍ਹਾਂ ਮਾਮਲਿਆਂ ਵਿੱਚ ਫਸੇ ਹਨ ਕੋਹੇਨ: ਮਾਈਕਲ ਕੋਹੇਨ 'ਤੇ ਇਲਜ਼ਾਮ ਸੀ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਟੈਕਸ ਸਬੰਧੀ ਗੜਬੜੀਆਂ ਕੀਤੀਆਂ। ਇਸ ਦੇ ਨਾਲ ਹੀ ਉਸ 'ਤੇ ਦੋ ਔਰਤਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਭੁਗਤਾਨ ਵੀ ਕੀਤਾ ਸੀ। ਸੁਣਵਾਈ ਦੌਰਾਨ ਕੋਹੇਨ ਨੇ ਫੈਡਰਸ ਜੱਜ ਵਿਲੀਅਮ ਪਾਉਲੇ ਨੂੰ ਦੱਸਿਆ ਕਿ ਦੋ ਔਰਤਾਂ ਨੂੰ 1.30 ਲੱਖ ਤੇ 1.50 ਲੱਖ ਡਾਲਰ ਦਿੱਤੇ ਗਏ। ਉਨ੍ਹਾਂ ਔਰਤਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਟਰੰਪ ਨਾਲ ਸਬੰਧ ਸਨ। ਕੋਹੇਨ ਨੇ ਕਿਹਾ ਸੀ ਕਿ ਚੋਣਾਂ 'ਤੇ ਅਸਰ ਨਾ ਹੋਣ ਦੇਣ ਲਈ ਉਸ ਦੇ ਬੌਸ (ਟਰੰਪ) ਦੇ ਕਹਿਣ 'ਤੇ ਸੌਦੇਬਾਜ਼ੀ ਕੀਤੀ ਸੀ। ਇਸ ਤੋਂ ਇਲਾਵਾ ਕੋਹੇਨ ਨੂੰ 20 ਮਿਲੀਅਨ ਡਾਲਰ ਦੇ ਬੈਂਕ ਫਰਾਡ ਵਿੱਚ ਸ਼ਾਮਲ ਪਾਇਆ ਗਿਆ। ਮੈਨਫੋਰਟ ਨੇ ਇਹ ਗੜਬੜੀਆਂ ਕੀਤੀਆਂ: ਇਸਤਗਾਸਾ ਪੱਖ ਦੇ ਵਕੀਲ ਨੇ ਕਿਹਾ ਕਿ ਸਾਲ 2010 ਤੋਂ 2014 ਦੌਰਾਨ ਮੈਨਫੋਰਟ ਨੇ ਵਿਦੇਸ਼ੀ ਬੈਂਕਾਂ ਵਿੱਚ 65 ਮਿਲੀਅਨ ਡਾਲਰ ਜਮ੍ਹਾ ਕੀਤੇ ਸਨ। ਉੱਥੇ ਹੀ, 15 ਮਿਲੀਅਨ ਡਾਲਰ ਲਗ਼ਜ਼ਰੀ ਵਸਤਾਂ ਖਰੀਦਣ ਲਈ ਖ਼ਰਚ ਕੀਤੇ ਸਨ। ਵਕੀਲ ਮੁਤਾਬਕ ਮੈਨਫੋਰਟ ਨੇ ਬੈਂਕਾਂ ਨੂੰ ਝੂਠ ਬੋਲ ਕੇ 20 ਮਿਲੀਅਨ ਡਾਲਰ ਵਿਦੇਸ਼ ਭੇਜੇ ਸਨ। ਨਾਲ ਹੀ, ਟਰੰਪ ਦੀ ਚੋਣ ਮੁਹਿੰਮ ਦੌਰਾਨ ਆਪਣੇ ਅਹੁਦੇ ਦਾ ਲਾਹਾ ਲੈਂਦਿਆਂ ਫੈਡਰਲ ਸੇਵਿੰਗ ਬੈਂਕ ਤੋਂ ਕਰਜ਼ ਵੀ ਲੈ ਲਿਆ ਸੀ। ਚੋਣਾਂ 'ਤੇ ਪਵੇਗਾ ਅਸਰ: ਦੋ ਪੁਰਾਣੇ ਕਰੀਬੀਆਂ ਦੇ ਧੋਖਾਧੜੀ ਵਿੱਚ ਫਸਣ ਤੇ ਦੋ ਔਰਤਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਪੈਸੇ ਦੇਣ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟਰੰਪ ਹੁਣ ਬੈਕਫੁੱਟ 'ਤੇ ਧੱਕੇ ਜਾ ਚੁੱਕੇ ਹਨ। ਫਿਲਹਾਲ ਉਨ੍ਹਾਂ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਂਝ, ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੋਹੇਨ ਦੇ ਇਲਜ਼ਾਮ ਨਾਲ ਟਰੰਪ 'ਤੇ ਦੋਸ਼ ਸਾਬਤ ਨਹੀਂ ਹੁੰਦਾ। ਪਰ ਨਵੰਬਰ ਵਿੱਚ ਹੋਣ ਵਾਲੀਆਂ ਅੱਧ-ਮਿਆਦੀ ਚੋਣਾਂ ਵਿੱਚ ਡੈਮੋਕ੍ਰੈਟਿਕਸ ਨੂੰ ਲਾਭ ਹੋ ਸਕਦਾ ਹੈ।

ਟਾਪ ਹੈਡਲਾਈਨ

ਹੁਣ ਟਰੰਪ ਨੇ ਇਨ੍ਹਾਂ ਚੀਜ਼ਾਂ 'ਤੇ ਲਾਇਆ 100% ਟੈਕਸ, ਨਵੇਂ ਫੁਰਮਾਨ ਨਾਲ ਹਿੱਲ ਗਈ ਦੁਨੀਆ
ਹੁਣ ਟਰੰਪ ਨੇ ਇਨ੍ਹਾਂ ਚੀਜ਼ਾਂ 'ਤੇ ਲਾਇਆ 100% ਟੈਕਸ, ਨਵੇਂ ਫੁਰਮਾਨ ਨਾਲ ਹਿੱਲ ਗਈ ਦੁਨੀਆ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget