ਪੜਚੋਲ ਕਰੋ
Advertisement
ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਪਿਓ-ਧੀ ਦੀ ਮੌਤ, ਲਾਸ਼ਾਂ ਦੀ ਫ਼ੋਟੋ ਵਾਇਰਲ
ਪਰਿਵਾਰ ਨੂੰ ਅੱਗੇ ਵਧਣ ਲਈ ਰੀਓ ਗ੍ਰਾਂਡੇ ਨਦੀ ਨੂੰ ਪਾਰ ਕਰਨਾ ਪੈਣਾ ਸੀ। ਇਸ ਲਈ ਪਿਤਾ ਨੇ ਆਪਣੀ ਛੋਟੀ ਧੀ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਟੀ-ਸ਼ਰਟ ਵਿੱਚ ਲੁਕੋ ਕੇ ਰੱਖਿਆ ਸੀ।
ਟਮੌਲੀਪਾਸ: ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਾਲਵੇਡੋਰ (El Salvador) ਦੇ ਨਾਗਰਿਕ ਪਿਓ-ਧੀ ਦੀ ਮੌਤ ਹੋਣ ਦੀ ਖ਼ਬਰ ਹੈ। ਪਿਓ-ਧੀ ਦੀ ਲਾਸ਼ਾਂ ਦੀ ਤਸਵੀਰ ਨੇ ਦੁਨੀਆ ਨੂੰ ਹਿਲਾ ਦਿੱਤਾ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਇਸ ਨੂੰ ਸ਼ੇਅਰ ਕਰ ਰਹੇ ਹਨ।
ਮ੍ਰਿਤਕਾਂ ਦੀ ਪਛਾਣ 25 ਸਾਲ ਆਸਕਰ ਮਾਰਟਿਨੇਜ ਰਮਾਇਰੇਜ ਅਤੇ ਉਸ ਦੀ 23 ਮਹੀਨਿਆਂ ਦੀ ਧੀ ਵਲੇਰੀਆ ਵਜੋਂ ਹੋਈ ਹੈ। ਆਸਕਰ ਨਾਲ ਉਸ ਦੀ 21 ਸਾਲਾ ਪਤਨੀ ਤਾਨੀਆ ਐਵਲੋਸ ਵੀ ਮੌਜੂਦ ਸੀ। ਤਿੰਨੇ ਜਣੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮੈਕਸਿਕੋ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਪਰਿਵਾਰ ਨੂੰ ਅੱਗੇ ਵਧਣ ਲਈ ਰੀਓ ਗ੍ਰਾਂਡੇ ਨਦੀ ਨੂੰ ਪਾਰ ਕਰਨਾ ਪੈਣਾ ਸੀ। ਇਸ ਲਈ ਪਿਤਾ ਨੇ ਆਪਣੀ ਛੋਟੀ ਧੀ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਟੀ-ਸ਼ਰਟ ਵਿੱਚ ਲੁਕੋ ਕੇ ਰੱਖਿਆ ਸੀ। ਇਸ ਦੌਰਾਨ ਤਾਨਿਆ ਤਾਂ ਨਦੀ ਦੇ ਪਾਰ ਪਹੁੰਚ ਗਈ ਪਰ ਆਸਕਰ ਤੇ ਉਸ ਦੀ ਧੀ ਪਾਣੀ ਦੇ ਤੇਜ਼ ਵਹਾਅ ਕਾਰਨ ਦੂਜੇ ਕਿਨਾਰੇ ਤਕ ਨਾ ਪਹੁੰਚ ਸਕੇ ਅਤੇ ਰਸਤੇ ਵਿੱਚ ਹੀ ਡੁੱਬ ਗਏ।
ਇਸ ਤੋਂ ਪਹਿਲਾਂ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਐਰੀਜ਼ੋਨਾ ਦੇ ਮਾਰੂਥਲ ਵਿੱਚ ਛੇ ਸਾਲਾਂ ਦੀ ਪੰਜਾਬੀ ਕੁੜੀ ਗੁਰਪ੍ਰੀਤ ਕੌਰ ਦੀ ਗਰਮੀ ਕਾਰਨ ਮੌਤ ਹੋ ਗਈ ਸੀ। ਹੁਣ ਇਸ ਪਿਓ-ਧੀ ਦੀ ਮੂਧੇ ਮੂੰਹ ਪਾਣੀ 'ਚ ਤੈਰਦੀਆਂ ਲਾਸ਼ਾਂ ਦੀ ਤਸਵੀਰ ਨੇ ਦੁਨੀਆ ਭਰ ਦੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ ਕਿ ਕਿਸ ਤਰ੍ਹਾਂ ਸ਼ਰਨਾਰਥੀ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾ ਰਹੇ ਹਨ। ਤਸਵੀਰ ਦੇ ਸਾਹਮਣੇ ਆਉਣ ਨਾਲ ਅਲ ਸਾਲਵੇਡੋਰ ਅਤੇ ਮੈਕਸਿਕੋ ਵਿੱਚ ਵੀ ਕਾਫੀ ਰੋਸ ਹੈ। ਸ਼ਰਨਾਰਥੀਆਂ ਪ੍ਰਤੀ ਖ਼ਰਾਬ ਰਵੱਈਏ ਤੋਂ ਸਰਕਾਰਾਂ ਖ਼ਿਲਾਫ਼ ਲੋਕਾਂ ਵਿੱਚ ਕਾਫੀ ਰੋਸ ਹੈ।My heart bleeds ......💔..
Father & daughter died on the US/Mexico border trying to cross into the USA ! Travelling from El Salvador they had hoped for a new life ..... 💔 So sad 😭 https://t.co/JDix9vXAzo pic.twitter.com/ZmEYtInzJt — ravinder singh (@RaviSinghKA) June 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement