ਪੜਚੋਲ ਕਰੋ

ਕੈਨੇਡਾ 'ਚ ਸਿੱਖ 'ਤੇ ਹਮਲਾ, ਗੋਰਿਆਂ ਨੇ ਪੱਗ ਉਛਾਲ਼ੀ

ਓਟਾਵਾ: ਕੈਨੇਡਾ ਵਿੱਚ ਇੱਕ ਸਿੱਖ 'ਤੇ ਦੋ ਗੋਰਿਆਂ ਵੱਲੋਂ ਚਾਕੂ ਨਾਲ ਹਮਲਾ ਕਰਨ ਤੇ ਉਸ ਦੀ ਪੱਗ ਉਛਾਲ ਕੇ ਨਸਲੀ ਹਮਲੇ ਨੂੰ ਅੰਜਾਮ ਦੇਣ ਦੀ ਘਿਨਾਉਣੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਸ਼ੀਆਂ ਨੇ ਪੀੜਤ ਸਿੱਖ ਲਈ ਭੱਦੀ ਨਸਲੀ ਸ਼ਬਦਾਵਲੀ ਵੀ ਵਰਤੀ। ਸੀ.ਬੀ.ਸੀ. ਨਿਊਜ਼ ਮੁਤਾਬਕ ਦੋਵੇਂ ਮੁਲਜ਼ਮ ਵੀਹਾਂ ਕੁ ਸਾਲਾਂ ਦੇ ਸਨ। ਉਨ੍ਹਾਂ ਪੀੜਤ ਸਿੱਖ ਨੂੰ ਲੁੱਟਣ ਤੋਂ ਇਲਾਵਾ ਚਾਕੂ ਵਿਖਾ ਕੇ ਡਰਾਇਆ ਤੇ ਉਸ ਦੀ ਦਸਤਾਰ ਵੀ ਉਤਾਰ ਦਿੱਤੀ। ਪੁਲਿਸ ਮੁਤਾਬਕ ਘਟਨਾ ਬੀਤੇ ਮੰਗਲਵਾਰ ਨੂੰ ਦੇਰ ਰਾਤ 11:25 ਦੀ ਹੈ, ਜਦੋਂ ਉਕਤ ਸਿੱਖ ਵੈਸਟਗੇਟ ਸ਼ਾਪਿੰਗ ਸੈਂਟਰ ਲਾਗੇ ਆਪਣੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੀੜਤ ਸਿੱਖ ਆਪਣਾ ਕਾਰੋਬਾਰ ਚਲਾਉਂਦਾ ਹੈ। ਉਸ 'ਤੇ ਹਮਲਾ ਕਰ ਨੌਜਵਾਨਾਂ ਨੇ ਉਸ ਦੀ ਪੱਗ ਉਤਾਰ ਦਿੱਤੀ ਤੇ ਉਸ ਦਾ ਫ਼ੋਨ ਤੇ ਬੱਸ ਪਾਸ ਆਦਿ ਲੁੱਟ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਜਾਪਦੇ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਮਲਾ ਨਸਲੀ ਹੈ ਜਾਂ ਨਹੀਂ। ਕੈਨੇਡਾ ਦੀ ਦੋਵੇਂ ਪ੍ਰਮੁੱਖ ਪਾਰਟੀਆਂ ਡੈਮੋਕ੍ਰੈਟਿਕ ਤੇ ਕਨਜ਼ਰਵੇਟਿਵ ਦੇ ਲੀਡਰਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਲੀਡਰਾਂ ਨੇ ਕਿਹਾ ਕਿ ਸਿੱਖ ਕੈਨੇਡਾ ਦੀ ਤਰੱਕੀ ਵਿੱਚ ਤਕਰੀਬਨ ਇੱਕ ਸਦੀ ਤੋਂ ਬਹੁਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ। ਉੱਥੇ ਹੀ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ (WSO) ਨੇ ਕਿਹਾ ਕਿ ਇਹ ਹਮਲਾ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਹੈ। ਡਬਲਿਊ.ਐਸ.ਓ. ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਅਜਿਹੇ ਹਮਲੇ ਸਿੱਖ ਭਾਈਚਾਰੇ ਵਿੱਚ ਸਹਿਣਸ਼ੀਲਤਾ ਨੂੰ ਖ਼ਤਮ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜ਼ਬਰਦਸਤੀ ਦਸਤਾਰ ਉਤਰਵਾਉਣਾ ਸਿੱਖ ਦੀ ਹੱਦੋਂ ਵੱਧ ਬੇਇੱਜ਼ਤੀ ਕਰਨ ਦੇ ਬਰਾਬਰ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਦੀ ਠੰਡ ਨੇ ਦਿੱਤੀ ਦਸਤਕ, ਇੰਨੀ ਤਰੀਕ ਤੋਂ ਬਦਲ ਜਾਵੇਗਾ ਮੌਸਮ

ਅੱਜ ਕਿਸਾਨ ਵਿਧਾਇਕਾਂ ਦੇ ਘਰ ਦੇ ਬਾਹਰ ਲਾਉਣਗੇ ਸਥਾਈ ਮੋਰਚਾ, 25 ਟੋਲ ਪਲਾਜ਼ਾ ਕਰਵਾਏ ਸੀ ਫ੍ਰੀ, ਜਾਣੋ ਪੂਰਾ ਮਾਮਲਾ

ਪਾਕਿਸਤਾਨ ਤੋਂ ਚੱਲਣ ਵਾਲੇ ਡਰੱਗ ਤਸਕਰ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 1.350 ਹੈਰੋਇਨ ਕੀਤੀ ਜ਼ਬਤ

ਸਲਮਾਨ ਖਾਨ ਨੂੰ ਫਿਰ ਮਿਲੀ ਧਮਕੀ, ਕਿਹਾ- ਬਾਬਾ ਸਿੱਦੀਕੀ ਤੋਂ ਵੀ ਮਾੜਾ ਹਾਲ ਹੋਵੇਗਾ, ਜਾਣੋ ਪੂਰਾ ਮਾਮਲਾ
ਸਲਮਾਨ ਖਾਨ ਨੂੰ ਫਿਰ ਮਿਲੀ ਧਮਕੀ, ਕਿਹਾ- ਬਾਬਾ ਸਿੱਦੀਕੀ ਤੋਂ ਵੀ ਮਾੜਾ ਹਾਲ ਹੋਵੇਗਾ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਰੀਲੀਜ਼ ਹੋਣ ਜਾ ਰਹੀ Kangana ਦੀ ਫ਼ਿਲਮ Emergency... ਵਿਵਾਦਤ ਸੀਨ ਹਟਾਏ..ਸੈਂਸਰ ਬੋਰਡ ਨੇ ਦਿੱਤੀ ਪ੍ਰਵਾਨਗੀਪੰਜਾਬ 'ਚ ਸਿੱਖਿਆ ਕ੍ਰਾਂਤੀ, 72 ਅਧਿਆਪਕ Training ਲਈ ਜਾਣਗੇ Finlandਕਨੈਡਾ-ਭਾਰਤ 'ਚ ਇੱਕ ਵਾਰ ਫਿਰ ਵਧਿਆ ਤਣਾਅ! | Canada | India |ਕੁਲੱੜ੍ਹ ਪੀਜ਼ਾ ਜੌੜੇ ਨੂੰ ਕਿਸ ਦੇ ਕੋਲੋਂ ਜਾਨ ਦਾ ਖਤਰਾ ? |Kulhad Pizza| Sehaj Arora| Gurpreet kaur|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਦੀ ਠੰਡ ਨੇ ਦਿੱਤੀ ਦਸਤਕ, ਇੰਨੀ ਤਰੀਕ ਤੋਂ ਬਦਲ ਜਾਵੇਗਾ ਮੌਸਮ
Weather Update: ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਦੀ ਠੰਡ ਨੇ ਦਿੱਤੀ ਦਸਤਕ, ਇੰਨੀ ਤਰੀਕ ਤੋਂ ਬਦਲ ਜਾਵੇਗਾ ਮੌਸਮ
ਅੱਜ ਕਿਸਾਨ ਵਿਧਾਇਕਾਂ ਦੇ ਘਰ ਦੇ ਬਾਹਰ ਲਾਉਣਗੇ ਸਥਾਈ ਮੋਰਚਾ, 25 ਟੋਲ ਪਲਾਜ਼ਾ ਕਰਵਾਏ ਸੀ ਫ੍ਰੀ, ਜਾਣੋ ਪੂਰਾ ਮਾਮਲਾ
ਅੱਜ ਕਿਸਾਨ ਵਿਧਾਇਕਾਂ ਦੇ ਘਰ ਦੇ ਬਾਹਰ ਲਾਉਣਗੇ ਸਥਾਈ ਮੋਰਚਾ, 25 ਟੋਲ ਪਲਾਜ਼ਾ ਕਰਵਾਏ ਸੀ ਫ੍ਰੀ, ਜਾਣੋ ਪੂਰਾ ਮਾਮਲਾ
ਪਾਕਿਸਤਾਨ ਤੋਂ ਚੱਲਣ ਵਾਲੇ ਡਰੱਗ ਤਸਕਰ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 1.350 ਹੈਰੋਇਨ ਕੀਤੀ ਜ਼ਬਤ
ਪਾਕਿਸਤਾਨ ਤੋਂ ਚੱਲਣ ਵਾਲੇ ਡਰੱਗ ਤਸਕਰ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 1.350 ਹੈਰੋਇਨ ਕੀਤੀ ਜ਼ਬਤ
ਸਲਮਾਨ ਖਾਨ ਨੂੰ ਫਿਰ ਮਿਲੀ ਧਮਕੀ, ਕਿਹਾ- ਬਾਬਾ ਸਿੱਦੀਕੀ ਤੋਂ ਵੀ ਮਾੜਾ ਹਾਲ ਹੋਵੇਗਾ, ਜਾਣੋ ਪੂਰਾ ਮਾਮਲਾ
ਸਲਮਾਨ ਖਾਨ ਨੂੰ ਫਿਰ ਮਿਲੀ ਧਮਕੀ, ਕਿਹਾ- ਬਾਬਾ ਸਿੱਦੀਕੀ ਤੋਂ ਵੀ ਮਾੜਾ ਹਾਲ ਹੋਵੇਗਾ, ਜਾਣੋ ਪੂਰਾ ਮਾਮਲਾ
Yahya Sinwar Death: 'ਅਸੀਂ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕਰ ਦਿੱਤਾ', ਸਿਨਵਾਰ ਦੀ ਮੌਤ 'ਤੇ ਬੋਲੇ ਨੇਤਨਯਾਹੂ

ਕੁਲਹੜ ਪੀਜ਼ਾ ਜੋੜੇ ਖਿਲਾਫ ਪ੍ਰਦਰਸ਼ਨ ਕਰਨਗੇ ਨਿਹੰਗ, 18 ਅਕਤੂਬਰ ਤੱਕ ਦਿੱਤਾ ਸੀ ਅਲਟੀਮੇਟਮ, ਜਾਣੋ ਪੂਰਾ ਮਾਮਲਾ

ਕਰਵਾ ਚੌਥ 'ਤੇ ਨਹੀਂ ਲੱਗੇਗੀ ਪਿਆਸ, ਵਰਤ ਰੱਖਣ ਤੋਂ ਪਹਿਲਾਂ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਕਰ ਲਓ ਆਹ ਕੰਮ

AI ਤੁਹਾਡੇ ਫੋਨ ਅਤੇ ਲੈਪਟਾਪ ਦੀ ਕਰੇਗਾ ਸੁਰੱਖਿਆ! ਫਰਾਡ ਤੋਂ ਬਚਾਉਣ ਲਈ ਲਾਂਚ ਕੀਤਾ ਖਾਸ ਫੀਚਰ, ਇਦਾਂ ਕਰੇਗਾ ਕੰਮ

Embed widget