Canada Immigration: ਕੈਨੇਡਾ 'ਚ ਤੋਰੀ-ਫੁਲਕਾ ਚਲਾਉਣਾ ਵੀ ਔਖਾ! ਸਭ ਕੁਝ ਛੱਡ ਵਤਨ ਨੂੰ ਮੁੜਨ ਲੱਗੇ ਲੋਕ, ਹੋਸ਼ ਉਡਾਉਣ ਵਾਲੇ ਅੰਕੜੇ
Canada Immigration: ਪਰਵਾਸੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਮਹਿੰਗਾਈ ਤੋਂ ਅੱਕੇ ਲੋਕ ਵਤਨ ਵਾਪਸੀ ਕਰਨ ਲੱਗੇ ਹਨ। ਸਰਕਾਰੀ ਰਿਪੋਰਟਾਂ ਵਿੱਚ ਖੁਲਾਸਾ ਹੋਇਆ ਹੈ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਪਗ 42...
Canada Immigration: ਪਰਵਾਸੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਮਹਿੰਗਾਈ ਤੋਂ ਅੱਕੇ ਲੋਕ ਵਤਨ ਵਾਪਸੀ ਕਰਨ ਲੱਗੇ ਹਨ। ਸਰਕਾਰੀ ਰਿਪੋਰਟਾਂ ਵਿੱਚ ਖੁਲਾਸਾ ਹੋਇਆ ਹੈ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਪਗ 42 ਹਜ਼ਾਰ ਲੋਕਾਂ ਨੇ ਕੈਨੇਡਾ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ 93,818 ਨੇ ਕੈਨੇਡਾ ਛੱਡਿਆ ਸੀ ਸੀ। ਸਾਲ 2021 ਵਿੱਚ 85,927 ਲੋਕਾਂ ਨੇ ਦੇਸ਼ ਛੱਡਿਆ ਸੀ। ਇਹ ਸਭ ਕੈਨੇਡਾ ਵਿੱਚ ਪੈਦਾ ਹੋ ਰਹੇ ਵਿੱਤੀ ਸੰਕਟ ਦਾ ਅਸਰ ਹੈ।
ਦਰਅਸਲ ਕੈਨੇਡਾ ਵਿੱਚ ਪਰਵਾਸੀਆਂ ਲਈ ਉੱਥੋਂ ਦੀ ਰਹਿਣ-ਸਹਿਣ ਦੀ ਵਧ ਰਹੀ ਲਾਗਤ ਨੇ ਸੰਕਟ ਖੜ੍ਹਾ ਕਰ ਦਿੱਤਾ ਹੈ। ਕੈਨੇਡਾ ਵਿੱਚ ਵਧੇ ਹੋਏ ਕਿਰਾਏ ਤੇ ਮਕਾਨ ਬਣਾਉਣ ਲਈ ਲਏ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਣ ਕਾਰਨ ਉਨ੍ਹਾਂ ਨੂੰ ਗੁਜ਼ਰ ਬਸਰ ਕਰਨ ਲਈ ਦੋ ਚਾਰ ਹੋਣਾ ਪੈ ਰਿਹਾ ਹੈ। ਇਸ ਕਾਰਨ ਵੱਡੀ ਗਿਣਤੀ ਪਰਵਾਸੀਆਂ ਨੇ ਕੈਨੇਡਾ ਤੋਂ ਆਪਣੇ ਪਿਤਰੀ ਰਾਜਾਂ ਨੂੰ ਚਾਲੇ ਪਾ ਦਿੱਤੇ ਹਨ।
ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਵਿੱਚ ਘੱਟ ਰਹੀ ਆਬਾਦੀ ਤੇ ਹੋਰ ਚੁਣੌਤੀਆਂ ਨੂੰ ਦੂਰ ਕਰਨ ਲਈ ਪਰਵਾਸ ਨੀਤੀ ਨੂੰ ਮੁੱਖ ਹਥਿਆਰ ਬਣਾਇਆ ਸੀ। ਇਸ ਨੇ ਆਰਥਿਕ ਵਿਕਾਸ ਦਰ ਵਧਾਉਣ ਵਿੱਚ ਮਦਦ ਵੀ ਕੀਤੀ ਸੀ ਪਰ ਸਟੈਟਿਕਸ ਕੈਨੇਡਾ ਅਨੁਸਾਰ ਅਜੋਕੇ ਸਮੇਂ ਕੈਨੇਡਾ ਦੀ ਆਬਾਦੀ ਪਿਛਲੇ ਛੇ ਦਹਾਕਿਆਂ ਦੇ ਸਮੇਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਗਈ ਹੈ।
ਕੈਨੇਡਾ ਵਿੱਚ ਰੋਜ਼ ਮਰ੍ਹਾ ਲਈ ਵਧਦੇ ਖਰਚਿਆਂ ਕਾਰਨ ਇੱਥੇ ਆਏ ਪਰਵਾਸੀਆਂ ਨੇ ਵਾਪਸ ਆਪਣੇ ਪਿੱਤਰੀ ਰਾਜਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਮੇਂ ਵਿੱਚ ਇਹ ਰੁਝਾਨ ਹੌਲੀ ਹੌਲੀ ਵਧ ਰਿਹਾ ਹੈ। ਕੈਨੇਡਾ ਅੰਦਰ ਰੁਜਗਾਰ ਦੀ ਵੀ ਸਮੱਸਿਆ ਵਧ ਰਹੀ ਹੈ। ਪਰਵਾਸੀ ਲੋਕਾਂ ਨੂੰ ਕੰਮ ਮਿਲਣ ਵਿੱਚ ਵੀ ਦਿੱਕਤ ਆ ਰਹੀ ਹੈ।
ਇਹ ਵੀ ਪੜ੍ਹੋ: Canada Immigration Rules: ਹੁਣ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਔਖਾ! ਜੀਆਈਸੀ ਦੁੱਗਣੀ ਕਰਨ ਮਗਰੋਂ ਵੀਜ਼ਿਆਂ 'ਤੇ ਕੁਹਾੜਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: U19 Asia Cup: ਟੀਵੀ 'ਤੇ ਭਾਰਤ-ਪਾਕਿਸਤਾਨ ਮੈਚ ਦਾ ਨਹੀਂ ਹੋਵੇਗਾ ਪ੍ਰਸਾਰਣ, ਪਰ ਇੱਥੇ ਵੇਖੋ ਬਿਲਕੁਲ ਮੁਫਤ, ਜਾਣੋ ਕਿਵੇਂ