(Source: ECI/ABP News/ABP Majha)
India-China Tension : ਭਾਰਤ-ਚੀਨ ਵਿਚਾਲੇ ਕਮਾਂਡਰ ਪੱਧਰ ਦੀ ਬੈਠਕ, LAC 'ਤੇ ਫੌਜਾਂ ਦੀ ਵਾਪਸੀ 'ਤੇ ਵੀ ਹੋਈ ਗੱਲਬਾਤ, ਇਨ੍ਹਾਂ ਮੁੱਦਿਆਂ ਨੂੰ ਲੈ ਕੇ ਬਣੀ ਸਹਿਮਤੀ
India-China : ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਚੱਲ ਰਹੇ ਤਣਾਅ ਦੇ ਵਿਚਕਾਰ ਮੰਗਲਵਾਰ (15 ਅਗਸਤ) ਨੂੰ ਭਾਰਤ ਅਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਬੈਠਕ ਹੋਈ। ਇਹ ਕਮਾਂਡਰ ਪੱਧਰ ਦੀ
LAC 'ਤੇ ਫੌਜਾਂ ਦੀ ਵਾਪਸੀ ਦੇ ਮੁੱਦੇ 'ਤੇ ਚਰਚਾ
ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿੱਚ ਐਲਏਸੀ 'ਤੇ ਫੌਜਾਂ ਦੀ ਵਾਪਸੀ ਨਾਲ ਸਬੰਧਤ ਮੁੱਦਿਆਂ 'ਤੇ ਵੀ ਚਰਚਾ ਕੀਤੀ। ਮੀਟਿੰਗ ਵਿੱਚ ਭਾਰਤ ਨੇ ਚੀਨ 'ਤੇ ਡੈਪਸਾਂਗ ਅਤੇ ਡੇਮਚੋਕ ਸਮੇਤ ਹੋਰ ਝੜਪ ਵਾਲੇ ਸਥਾਨਾਂ ਤੋਂ ਫੌਜਾਂ ਦੀ ਜਲਦੀ ਤੋਂ ਜਲਦੀ ਵਾਪਸੀ ਲਈ ਦਬਾਅ ਪਾਇਆ। ਇਸ ਦੇ ਨਾਲ ਹੀ ਇਲਾਕੇ 'ਚ ਤਣਾਅ ਘੱਟ ਕਰਨ 'ਤੇ ਵੀ ਚਰਚਾ ਕੀਤੀ ਗਈ।
ਬ੍ਰਿਕਸ ਸੰਮੇਲਨ ਤੋਂ ਪਹਿਲਾਂ ਹੋਈ ਮੀਟਿੰਗ
ਤੁਹਾਨੂੰ ਦੱਸ ਦੇਈਏ ਕਿ ਇਹ ਫੌਜੀ ਗੱਲਬਾਤ ਦੱਖਣੀ ਅਫਰੀਕਾ 'ਚ ਹੋਣ ਵਾਲੇ ਬ੍ਰਿਕਸ ਸੰਮੇਲਨ ਤੋਂ ਇਕ ਹਫਤਾ ਪਹਿਲਾਂ ਹੋਈ ਸੀ। ਇਸ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਗੱਲਬਾਤ ਦਾ 18ਵਾਂ ਦੌਰ 23 ਅਪ੍ਰੈਲ ਨੂੰ ਹੋਇਆ ਸੀ। ਇਸ ਦੌਰਾਨ ਵੀ ਭਾਰਤ ਨੇ ਡੇਪਸਾਂਗ ਅਤੇ ਡੇਮਚੋਕ ਤੋਂ ਫੌਜ ਨੂੰ ਵਾਪਸ ਬੁਲਾਉਣ 'ਤੇ ਜ਼ੋਰ ਦਿੱਤਾ ਸੀ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ