ਪੜਚੋਲ ਕਰੋ

Dubai Visa: ਦੁਬਈ ਜਾਣ ਵਾਲੇ ਭਾਰਤੀਆਂ ਨੂੰ ਵੱਡਾ ਝਟਕਾ, ਵੀਜ਼ਾ ਲਗਾਤਾਰ ਹੋ ਰਹੇ ਰੱਦ, ਹੋਸ਼ ਉਡਾ ਦਏਗੀ ਵਜ੍ਹਾ

Dubai Visa For Indian: ਦੁਬਈ ਜਾਣ ਵਾਲੇ ਭਾਰਤੀ ਸੈਲਾਨੀਆਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਭਾਰਤੀਆਂ ਲਈ ਨਿਯਮਾਂ 'ਚ ਬਦਲਾਅ ਤੋਂ ਬਾਅਦ ਵੀਜ਼ਾ ਲੈਣਾ ਮੁਸ਼ਕਿਲ ਹੋ ਰਿਹਾ ਹੈ। ਅਜਿਹੇ 'ਚ ਭਾਰਤੀ ਯਾਤਰੀਆਂ

Dubai Visa For Indian: ਦੁਬਈ ਜਾਣ ਵਾਲੇ ਭਾਰਤੀ ਸੈਲਾਨੀਆਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਭਾਰਤੀਆਂ ਲਈ ਨਿਯਮਾਂ 'ਚ ਬਦਲਾਅ ਤੋਂ ਬਾਅਦ ਵੀਜ਼ਾ ਲੈਣਾ ਮੁਸ਼ਕਿਲ ਹੋ ਰਿਹਾ ਹੈ। ਅਜਿਹੇ 'ਚ ਭਾਰਤੀ ਯਾਤਰੀਆਂ ਦੇ ਨਾਲ-ਨਾਲ ਟਰੈਵਲ ਏਜੰਟਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਵੀਜ਼ਾ ਰੱਦ ਹੋਣ ਦੀ ਗਿਣਤੀ ਅਚਾਨਕ ਕਾਫੀ ਵਧ ਗਈ ਹੈ। ਨਵੇਂ ਨਿਯਮਾਂ ਕਾਰਨ ਤਿਆਰ ਯਾਤਰੀ ਵੀਜ਼ਾ ਲੈਣ ਵਿੱਚ ਅਸਫਲ ਹੋ ਰਹੇ ਹਨ। ਇਸ ਕਾਰਨ ਯਾਤਰੀਆਂ ਨੂੰ ਨਾ ਸਿਰਫ਼ ਵੀਜ਼ਾ ਫੀਸ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਸਗੋਂ ਪਹਿਲਾਂ ਤੋਂ ਬੁੱਕ ਕੀਤੀਆਂ ਫਲਾਈਟ ਟਿਕਟਾਂ ਅਤੇ ਹੋਟਲ ਬੁਕਿੰਗ 'ਤੇ ਖਰਚੇ ਜਾਣ ਵਾਲੇ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਹੈ।

ਜਾਣੋ ਨਵੇਂ ਨਿਯਮ ਕੀ...

TOI ਦੀ ਰਿਪੋਰਟ ਦੇ ਮੁਤਾਬਕ, ਦੁਬਈ ਵੀਜ਼ਾ ਲੈਣ ਵਿੱਚ ਇਹ ਸਮੱਸਿਆ ਕਦੋਂ ਸ਼ੁਰੂ ਹੋਈ ਇਸ ਬਾਰੇ ਕੋਈ ਸਪੱਸ਼ਟ ਸਮਾਂ ਨਹੀਂ ਦੱਸਿਆ ਗਿਆ ਹੈ, ਪਰ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਤੇਜ਼ੀ ਨਾਲ ਵਧੀ ਹੈ। ਦੁਬਈ ਟੂਰਿਸਟ ਵੀਜ਼ਾ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਹੁਣ ਹੋਟਲ ਬੁਕਿੰਗ, ਵਾਪਸੀ ਦੀਆਂ ਟਿਕਟਾਂ ਅਤੇ ਰਿਸ਼ਤੇਦਾਰਾਂ ਨਾਲ ਰਹਿਣ ਵਾਲਿਆਂ ਲਈ ਰਿਹਾਇਸ਼ ਦਾ ਸਬੂਤ ਸ਼ਾਮਲ ਹੈ। ਬਹੁਤ ਸਾਰੇ ਯਾਤਰੀ ਇਨ੍ਹਾਂ ਨਵੇਂ ਨਿਯਮਾਂ ਤੋਂ ਅਣਜਾਣ ਹਨ ਅਤੇ ਇਸ ਕਾਰਨ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ।

'ਇਸ ਤੋਂ ਪਹਿਲਾਂ ਇੰਨੇ ਵੀਜ਼ਾ ਰੱਦ ਨਹੀਂ ਹੋਏ'

ਬਿਹਾਰ ਟਰੈਵਲਜ਼ ਦੇ ਡਾਇਰੈਕਟਰ ਰਿਸ਼ੀਕੇਸ਼ ਪੁਜਾਰੀ ਦਾ ਕਹਿਣਾ ਹੈ, 'ਦੁਬਈ ਦੇ ਟੂਰਿਸਟ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ ਬੇਮਿਸਾਲ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਸ ਤੋਂ ਪਹਿਲਾਂ ਲਗਭਗ 99 ਫੀਸਦੀ ਦੁਬਈ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਅਸੀਂ ਹੁਣ ਪੂਰੀ ਤਰ੍ਹਾਂ ਤਿਆਰ ਯਾਤਰੀਆਂ ਲਈ ਵੀ ਰਿਜੈਕਸ਼ਨ ਦੇਖ ਰਹੇ ਹਾਂ। ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਦੋਂ ਸਾਰੇ ਦਸਤਾਵੇਜ਼ ਹੋਣ ਦੇ ਬਾਵਜੂਦ ਵੀਜ਼ਾ ਨਹੀਂ ਮਿਲ ਸਕਿਆ। ਪੁਜਾਰੀ ਨੇ ਦੱਸਿਆ ਕਿ ਪਰਿਵਾਰ ਦੇ ਇਕ ਮੈਂਬਰ ਦਾ ਵੀਜ਼ਾ ਰੱਦ ਹੋਣ 'ਤੇ 35 ਲੋਕਾਂ ਦੇ ਸਮੂਹ ਦੀ ਦੁਬਈ ਯਾਤਰਾ ਰੱਦ ਕਰ ਦਿੱਤੀ ਗਈ ਸੀ। ਇਸ ਕਾਰਨ ਉਸ ਦਾ ਆਰਥਿਕ ਨੁਕਸਾਨ ਹੋਇਆ।

ਹਸਮੁਖ ਟਰੈਵਲਜ਼ ਦੇ ਡਾਇਰੈਕਟਰ ਵਿਜੇ ਠੱਕਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਮੁਸਾਫ਼ਰਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸਨ, ਭਾਵੇਂ ਉਨ੍ਹਾਂ ਨੇ ਸਾਰੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਉਨ੍ਹਾਂ ਕਿਹਾ, 'ਸਾਡੇ ਦੋ ਯਾਤਰੀਆਂ ਦੇ ਦੁਬਈ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਉਹ ਦੁਬਈ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਵਾਲੇ ਸੀ। ਵੀਜ਼ਾ ਅਪਲਾਈ ਕਰਦੇ ਸਮੇਂ ਅਸੀਂ ਨਵੇਂ ਨਿਯਮਾਂ ਅਨੁਸਾਰ ਦਸਤਾਵੇਜ਼ ਦਿੱਤੇ ਪਰ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ।

ਪੈਸਿਓ ਟਰੈਵਲਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਨਿਖਿਲ ਕੁਮਾਰ ਨੇ ਦੱਸਿਆ ਕਿ ਪਹਿਲਾਂ ਰੱਦ ਹੋਣ ਦੀ ਦਰ ਸਿਰਫ਼ 1-2 ਫ਼ੀਸਦੀ ਸੀ। ਇਹ ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ ਸੀ। ਹੁਣ ਸਾਨੂੰ ਰੋਜ਼ਾਨਾ ਲਗਭਗ 100 ਅਰਜ਼ੀਆਂ ਵਿੱਚੋਂ ਘੱਟੋ-ਘੱਟ 5-6 ਵੀਜ਼ਾ ਰੱਦ ਹੋ ਰਹੇ ਹਨ। ਵੀਜ਼ਾ ਅਰਜ਼ੀਆਂ ਉਦੋਂ ਵੀ ਰੱਦ ਕੀਤੀਆਂ ਜਾ ਰਹੀਆਂ ਹਨ ਜਦੋਂ ਫਲਾਈਟ ਟਿਕਟਾਂ ਅਤੇ ਹੋਟਲ ਵਿੱਚ ਠਹਿਰਨ ਦੇ ਵੇਰਵੇ ਨੱਥੀ ਕੀਤੇ ਗਏ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 16-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 16-12-2024
'ਜ਼ਾਕਿਰ ਹੁਸੈਨ ਜ਼ਿਉਂਦਾ, ਮੌਤ ਦੀ ਖ਼ਬਰ ਗ਼ਲਤ', ਭੈਣ ਖੁਰਸ਼ੀਦ ਨੇ ABP ਨਾਲ ਗੱਲ ਕਰਦਿਆਂ ਲੋਕਾਂ ਨੂੰ ਕੀਤੀ ਖਾਸ ਅਪੀਲ
'ਜ਼ਾਕਿਰ ਹੁਸੈਨ ਜ਼ਿਉਂਦਾ, ਮੌਤ ਦੀ ਖ਼ਬਰ ਗ਼ਲਤ', ਭੈਣ ਖੁਰਸ਼ੀਦ ਨੇ ABP ਨਾਲ ਗੱਲ ਕਰਦਿਆਂ ਲੋਕਾਂ ਨੂੰ ਕੀਤੀ ਖਾਸ ਅਪੀਲ
Punjab News: ਸਰੀਰ 'ਤੇ ਜ਼ਖ਼ਮ...ਅੱਖਾਂ 'ਚ ਡਰ, ਇਰਾਕ ਤੇ ਮਸਕਟ ਤੋਂ ਪਰਤੀਆਂ ਪੰਜਾਬ ਦੀਆਂ ਦੋ ਧੀਆਂ ਨੇ ਬਿਆਨ ਕੀਤੀ ਦਰਦ-ਏ-ਦਾਸਤਾਨ
Punjab News: ਸਰੀਰ 'ਤੇ ਜ਼ਖ਼ਮ...ਅੱਖਾਂ 'ਚ ਡਰ, ਇਰਾਕ ਤੇ ਮਸਕਟ ਤੋਂ ਪਰਤੀਆਂ ਪੰਜਾਬ ਦੀਆਂ ਦੋ ਧੀਆਂ ਨੇ ਬਿਆਨ ਕੀਤੀ ਦਰਦ-ਏ-ਦਾਸਤਾਨ
Ludhian News: ਸਰਕਾਰ ਤੇ ਵਿਧਾਇਕ ਆਪ ਦੇ ਪਰ ਫਿਰ ਵੀ ਮੇਅਰ ਬਣਨ ਤੋਂ ਬਾਅਦ ਕੀਤੀ ਜਾਵੇਗੀ ਬੁੱਢੇ ਦਰਿਆ ਦੀ ਸਫਾਈ ? ਲੁਧਿਆਣਵੀਆਂ ਨੂੰ 'ਸਰਕਾਰੀ ਗਾਰੰਟੀ' !
Ludhian News: ਸਰਕਾਰ ਤੇ ਵਿਧਾਇਕ ਆਪ ਦੇ ਪਰ ਫਿਰ ਵੀ ਮੇਅਰ ਬਣਨ ਤੋਂ ਬਾਅਦ ਕੀਤੀ ਜਾਵੇਗੀ ਬੁੱਢੇ ਦਰਿਆ ਦੀ ਸਫਾਈ ? ਲੁਧਿਆਣਵੀਆਂ ਨੂੰ 'ਸਰਕਾਰੀ ਗਾਰੰਟੀ' !
Advertisement
ABP Premium

ਵੀਡੀਓਜ਼

ਆਪ ਦੇ ਗੜ੍ਹ 'ਚ ਵਿਰੋਧ ਪ੍ਰਦਰਸ਼ਨ, ਐਮ ਸੀ ਚੋਣਾਂ 'ਚ ਧੱਕੇਸ਼ਾਹੀ ਦਾ ਆਰੋਪ26 ਹਜਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਇੱਕੋਂ ਦਿਨਜਮੀਨੀ ਵਿਵਾਦ 'ਚ ਆਪ ਦੇ ਸਰਪੰਚ ਨੇ ਚਲਾਈਆਂ ਗੋਲੀਆਂ, 1 ਵਿਅਕਤੀ ਦੀ ਮੌਤਨੈਸ਼ਨਲ ਹਾਈਵੇ ਤੇ ਵਾਪਰਿਆ ਭਿਆਨਕ ਹਾਦਸਾ ਕਈ ਗੱਡੀਆਂ ਆਪਸ 'ਚ ਟਕਰਾਈਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 16-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 16-12-2024
'ਜ਼ਾਕਿਰ ਹੁਸੈਨ ਜ਼ਿਉਂਦਾ, ਮੌਤ ਦੀ ਖ਼ਬਰ ਗ਼ਲਤ', ਭੈਣ ਖੁਰਸ਼ੀਦ ਨੇ ABP ਨਾਲ ਗੱਲ ਕਰਦਿਆਂ ਲੋਕਾਂ ਨੂੰ ਕੀਤੀ ਖਾਸ ਅਪੀਲ
'ਜ਼ਾਕਿਰ ਹੁਸੈਨ ਜ਼ਿਉਂਦਾ, ਮੌਤ ਦੀ ਖ਼ਬਰ ਗ਼ਲਤ', ਭੈਣ ਖੁਰਸ਼ੀਦ ਨੇ ABP ਨਾਲ ਗੱਲ ਕਰਦਿਆਂ ਲੋਕਾਂ ਨੂੰ ਕੀਤੀ ਖਾਸ ਅਪੀਲ
Punjab News: ਸਰੀਰ 'ਤੇ ਜ਼ਖ਼ਮ...ਅੱਖਾਂ 'ਚ ਡਰ, ਇਰਾਕ ਤੇ ਮਸਕਟ ਤੋਂ ਪਰਤੀਆਂ ਪੰਜਾਬ ਦੀਆਂ ਦੋ ਧੀਆਂ ਨੇ ਬਿਆਨ ਕੀਤੀ ਦਰਦ-ਏ-ਦਾਸਤਾਨ
Punjab News: ਸਰੀਰ 'ਤੇ ਜ਼ਖ਼ਮ...ਅੱਖਾਂ 'ਚ ਡਰ, ਇਰਾਕ ਤੇ ਮਸਕਟ ਤੋਂ ਪਰਤੀਆਂ ਪੰਜਾਬ ਦੀਆਂ ਦੋ ਧੀਆਂ ਨੇ ਬਿਆਨ ਕੀਤੀ ਦਰਦ-ਏ-ਦਾਸਤਾਨ
Ludhian News: ਸਰਕਾਰ ਤੇ ਵਿਧਾਇਕ ਆਪ ਦੇ ਪਰ ਫਿਰ ਵੀ ਮੇਅਰ ਬਣਨ ਤੋਂ ਬਾਅਦ ਕੀਤੀ ਜਾਵੇਗੀ ਬੁੱਢੇ ਦਰਿਆ ਦੀ ਸਫਾਈ ? ਲੁਧਿਆਣਵੀਆਂ ਨੂੰ 'ਸਰਕਾਰੀ ਗਾਰੰਟੀ' !
Ludhian News: ਸਰਕਾਰ ਤੇ ਵਿਧਾਇਕ ਆਪ ਦੇ ਪਰ ਫਿਰ ਵੀ ਮੇਅਰ ਬਣਨ ਤੋਂ ਬਾਅਦ ਕੀਤੀ ਜਾਵੇਗੀ ਬੁੱਢੇ ਦਰਿਆ ਦੀ ਸਫਾਈ ? ਲੁਧਿਆਣਵੀਆਂ ਨੂੰ 'ਸਰਕਾਰੀ ਗਾਰੰਟੀ' !
Punjab News: ਜਥੇਦਾਰ ਹਰਪ੍ਰੀਤ ਸਿੰਘ ਖ਼ਿਲਾਫ਼ ਰਚੀ ਜਾ ਰਹੀ ਵੱਡੀ ਸਾਜ਼ਿਸ਼ ? FB 'ਤੇ ਬਣਾਇਆ ਜਾਅਲੀ ਖਾਤਾ, ਲਿਖਿਆ-ਮੈਂ BJP ਦੀ ਸਪੋਰਟ ਨਾਲ.....
Punjab News: ਜਥੇਦਾਰ ਹਰਪ੍ਰੀਤ ਸਿੰਘ ਖ਼ਿਲਾਫ਼ ਰਚੀ ਜਾ ਰਹੀ ਵੱਡੀ ਸਾਜ਼ਿਸ਼ ? FB 'ਤੇ ਬਣਾਇਆ ਜਾਅਲੀ ਖਾਤਾ, ਲਿਖਿਆ-ਮੈਂ BJP ਦੀ ਸਪੋਰਟ ਨਾਲ.....
Farmers Protest: ਕਿਸਾਨਾਂ ਦਾ ਗੁੱਸਾ ਵੇਖ ਘਬਰਾਇਆ ਬੀਜੇਪੀ ਸੰਸਦ ਮੈਂਬਰ, ਬੋਲਿਆ ਮੈਂ ਕਦੋਂ ਕਿਹਾ...ਕਿਸਾਨ ਨੇ ਕਸਾਈ, ਕਾਤਲ ਤੇ ਨਸ਼ੇ ਦੇ ਸੌਦਾਗਰ
Farmers Protest: ਕਿਸਾਨਾਂ ਦਾ ਗੁੱਸਾ ਵੇਖ ਘਬਰਾਇਆ ਬੀਜੇਪੀ ਸੰਸਦ ਮੈਂਬਰ, ਬੋਲਿਆ ਮੈਂ ਕਦੋਂ ਕਿਹਾ...ਕਿਸਾਨ ਨੇ ਕਸਾਈ, ਕਾਤਲ ਤੇ ਨਸ਼ੇ ਦੇ ਸੌਦਾਗਰ
ਵੱਡੀ ਖ਼ਬਰ ! ਮੁੜ ਇੱਕਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ, ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ SKM ਨੂੰ ਦਿੱਤਾ ਸੱਦਾ
ਵੱਡੀ ਖ਼ਬਰ ! ਮੁੜ ਇੱਕਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ, ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ SKM ਨੂੰ ਦਿੱਤਾ ਸੱਦਾ
ਕਿੱਧਰ ਨੂੰ ਜਾ ਰਿਹਾ ਪੰਜਾਬ? ਅੱਧੀਆਂ ਤੋਂ ਵੱਧ ਔਰਤਾਂ 'ਚ ਖੂਨ ਵੀ ਪੂਰਾ ਨਹੀਂ, ਕੇਂਦਰ ਸਰਕਾਰ ਦੀ ਰਿਪੋਰਟ ਨੇ ਉਡਾਏ ਹੋਸ਼
Punjab Health Report: ਕਿੱਧਰ ਨੂੰ ਜਾ ਰਿਹਾ ਪੰਜਾਬ? ਅੱਧੀਆਂ ਤੋਂ ਵੱਧ ਔਰਤਾਂ 'ਚ ਖੂਨ ਵੀ ਪੂਰਾ ਨਹੀਂ, ਕੇਂਦਰ ਸਰਕਾਰ ਦੀ ਰਿਪੋਰਟ ਨੇ ਉਡਾਏ ਹੋਸ਼
Embed widget