ਪੜਚੋਲ ਕਰੋ

Canada: 2018 'ਚ ਲਈ ਲੋਕਾਂ ਦੀ ਜਾਨ, ਹੁਣ ਭਾਰਤੀ ਡਰਾਈਵਰ ਨੂੰ ਛੱਡਣਾ ਪਵੇਗਾ ਕੈਨੇਡਾ, ਜਾਣੋ ਕੀ ਹੋਇਆ ਸੀ 6 ਸਾਲ ਪਹਿਲਾਂ

Canada Accident Case: ਭਾਰਤੀ ਡਰਾਈਵਰ ਸਿੱਧੂ ਨੇ 2019 ਵਿੱਚ ਖਤਰਨਾਕ ਟਰੱਕ ਡਰਾਈਵਿੰਗ ਨਾਲ ਸਬੰਧਤ 16 ਮਾਮਲਿਆਂ ਵਿੱਚ ਦੋਸ਼ੀ ਮੰਨਿਆ ਸੀ। ਇਸ ਹਾਦਸੇ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ।

Canada Road Accident: 2018 ਵਿੱਚ ਕੈਨੇਡਾ ਵਿੱਚ ਇੱਕ ਘਾਤਕ ਹਾਦਸੇ ਵਿੱਚ ਸ਼ਾਮਲ ਡਰਾਈਵਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ। ਦਰਅਸਲ ਇਸ ਹਾਦਸੇ 'ਚ ਜੂਨੀਅਰ ਹਾਕੀ ਟੀਮ ਦੇ 16 ਮੈਂਬਰਾਂ ਦੀ ਮੌਤ ਹੋ ਗਈ ਸੀ। ਜਸਕੀਰਤ ਸਿੰਘ ਸਿੱਧੂ, ਜੋ ਕਿ 2014 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ, ਅਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿੱਚ ਰਹਿੰਦਾ ਸੀ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਸਸਕੇਚੇਵਾਨ ਸੂਬੇ ਦੇ ਟਿਸਡੇਲ ਨੇੜੇ ਪੇਂਡੂ ਚੌਰਾਹੇ 'ਤੇ ਹਮਬੋਲਟ ਬ੍ਰੋਂਕੋਸ ਜੂਨੀਅਰ ਹਾਕੀ ਟੀਮ ਦੀ ਬੱਸ ਨਾਲ ਸਿੱਧੂ ਦੇ ਟਰੱਕ ਦੀ ਟੱਕਰ ਹੋ ਗਈ। 6 ਅਪ੍ਰੈਲ 2018 ਨੂੰ ਵਾਪਰੇ ਇਸ ਹਾਦਸੇ 'ਚ ਬੱਸ 'ਚ ਸਵਾਰ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਜ਼ਖਮੀ ਹੋ ਗਏ ਸਨ।

ਹਾਦਸੇ ਵਿੱਚ 16 ਲੋਕਾਂ ਦੀ ਗਈ ਜਾਨ
ਸੀਬੀਐਸ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ ਸਿੱਧੂ ਨੂੰ ਡਿਪੋਰਟ ਕਰਨ ਦਾ ਫੈਸਲਾ ਸ਼ੁੱਕਰਵਾਰ ਨੂੰ ਕੈਲਗਰੀ ਵਿੱਚ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੀ ਸੁਣਵਾਈ ਦੌਰਾਨ ਆਇਆ। ਉਨ੍ਹਾਂ ਨੇ 2019 ਵਿੱਚ ਖਤਰਨਾਕ ਟਰੱਕ ਡਰਾਈਵਿੰਗ ਨਾਲ ਸਬੰਧਤ 16 ਮਾਮਲਿਆਂ ਵਿੱਚ ਦੋਸ਼ੀ ਮੰਨਿਆ ਸੀ। ਇਸ ਹਾਦਸੇ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਪਿਛਲੇ ਸਾਲ ਪੂਰੀ ਪੈਰੋਲ ਦਿੱਤੀ ਗਈ ਸੀ।

ਸੁਣਵਾਈ ਵਿੱਚ ਕੀ ਕਿਹਾ?
ਬੋਰਡ ਦੇ ਇਮੀਗ੍ਰੇਸ਼ਨ ਵਿਭਾਗ ਦੀ ਤਰਫੋਂ ਟ੍ਰੇਂਟ ਕੁੱਕ ਨੇ 15 ਮਿੰਟ ਦੀ ਸੁਣਵਾਈ ਦੌਰਾਨ ਸਿੱਧੂ ਨੂੰ ਕਿਹਾ ਕਿ ਉਹ ਮਾਨਵਤਾਵਾਦੀ ਅਤੇ ਹਮਦਰਦੀ ਵਾਲੇ ਪਹਿਲੂਆਂ 'ਤੇ ਵਿਚਾਰ ਨਹੀਂ ਕਰ ਸਕਦੇ। ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਸੀ ਕਿ ਇਹ ਫੈਸਲਾ ਪਹਿਲਾਂ ਹੀ ਤੈਅ ਸੀ। ਗ੍ਰੀਨ ਨੇ ਕਿਹਾ ਕਿ ਸਿੱਧੂ ਨੂੰ ਦੇਸ਼ ਨਿਕਾਲਾ ਦੇਣ ਲਈ ਸਿਰਫ ਇਸ ਗੱਲ ਦਾ ਸਬੂਤ ਚਾਹੀਦਾ ਹੈ ਕਿ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਅਤੇ ਗੰਭੀਰ ਅਪਰਾਧ ਕੀਤਾ ਹੈ।

ਇਹ ਵੀ ਪੜ੍ਹੋ: Accident News: ਢਾਬੇ 'ਤੇ ਖੜ੍ਹੀ ਬੱਸ 'ਤੇ ਪਲਟਿਆ ਟਰੱਕ, 11 ਲੋਕਾਂ ਦੀ ਦਰਦਨਾਕ ਮੌਤ, 10 ਜ਼ਖ਼ਮੀ

ਪਟੀਸ਼ਨ ਦਰਜ ਕਰੇਗਾ ਸਿੱਧੂ

ਵਕੀਲ ਨੇ ਕਿਹਾ ਕਿ ਹੋਰ ਕਾਨੂੰਨੀ ਅਤੇ ਪ੍ਰਕਿਰਿਆਤਮਕ ਕਦਮ ਚੁੱਕਣੇ ਪੈਣਗੇ ਅਤੇ ਸਿੱਧੂ ਨੂੰ ਮਹੀਨਿਆਂ ਜਾਂ ਸਾਲਾਂ ਲਈ ਡਿਪੋਰਟ ਨਹੀਂ ਕੀਤਾ ਜਾ ਸਕਦਾ। ਸੀਬੀਸੀ ਨਿਊਜ਼ ਨੇ ਰਿਪੋਰਟ ਅਨੂਸਾਰ ਗ੍ਰੀਨ ਨੇ ਕਿਹਾ ਕਿ ਉਹ ਛੇਤੀ ਹੀ ਇੱਕ ਪਟੀਸ਼ਨ ਦਾਇਰ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਸਰਕਾਰ ਨੂੰ ਮਾਨਵੀ ਆਧਾਰ 'ਤੇ ਸਿੱਧੂ ਦਾ ਸਥਾਈ ਨਿਵਾਸੀ ਦਾ ਦਰਜਾ ਵਾਪਸ ਕਰਨ ਲਈ ਕਿਹਾ ਜਾਵੇਗਾ। 

ਗੰਭੀਰ ਬਿਮਾਰੀ ਤੋਂ ਪੀੜਤ ਸਿੱਧੂ ਦਾ ਬੱਚਾ 

ਵਕੀਲ ਨੇ ਕਿਹਾ ਕਿ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਦਾ ਹੁਣ ਇੱਕ ਬੱਚਾ ਹੈ, ਜਿਸ ਦਾ ਜਨਮ ਕੈਨੇਡਾ ਵਿੱਚ ਹੋਇਆ ਹੈ ਅਤੇ ਬੱਚੇ ਨੂੰ ਦਿਲ ਅਤੇ ਫੇਫੜਿਆਂ ਦੀ ਗੰਭੀਰ ਬਿਮਾਰੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਕਈ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਿੱਧੂ ਨੂੰ ਡਿਪੋਰਟ ਕੀਤਾ ਜਾਵੇ। ਹਾਲਾਂਕਿ, ਸੀਬੀਸੀ ਨਿਊਜ਼ ਨੇ ਕਿਹਾ ਕਿ ਸਕਾਟ ਥਾਮਸ, ਜਿਸ ਨੇ ਆਪਣੇ 18 ਸਾਲਾ ਪੁੱਤਰ ਇਵਾਨ ਨੂੰ ਹਾਦਸੇ ਵਿੱਚ ਗੁਆ ਦਿੱਤਾ ਸੀ, ਨੇ ਕਿਹਾ ਹੈ ਕਿ ਉਸਨੇ ਸਿੱਧੂ ਨੂੰ ਮੁਆਫ ਕਰ ਦਿੱਤਾ ਹੈ ਅਤੇ ਕੈਨੇਡਾ ਵਿੱਚ ਰਹਿਣ ਦੀ ਵਕਾਲਤ ਵੀ ਕੀਤੀ ਹੈ।

ਇਹ ਵੀ ਪੜ੍ਹੋ: Rajkot Fire: ਪੈਟਰੋਲ-ਡੀਜ਼ਲ ਕਰਕੇ ਭੜਕੀ ਅੱਗ, ਬਿਨਾਂ NOC ਤੋਂ ਚੱਲ ਰਿਹਾ ਸੀ ਗੇਮ ਜੋਨ, ਗੇਮਿੰਗ ਜ਼ੋਨ 'ਚ ਲੱਗੀ ਅੱਗ ਦਾ ਸੱਚ ਆਇਆ ਸਾਹਮਣੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਚਾਰ ਦਿਨ ਪਵੇਗਾ ਮੀਂਹ, ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਮਿਲੇਗੀ ਰਾਹਤ
ਪੰਜਾਬ 'ਚ ਚਾਰ ਦਿਨ ਪਵੇਗਾ ਮੀਂਹ, ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਮਿਲੇਗੀ ਰਾਹਤ
Mahakumbh Stampede: ਸਮਾਨ ਖਿਲਰਿਆ ਪਿਆ, ਚੀਕਦੇ ਲੋਕ...ਪ੍ਰਯਾਗਰਾਜ ਮਹਾਕੁੰਭ 'ਚ ਮਚੀ ਭਗਦੜ ਦੀਆਂ ਡਰਾਉਣੀਆਂ ਤਸਵੀਰਾਂ ਆਈਆਂ ਸਾਹਮਣੇ, ਕੰਬ ਜਾਵੇਗੀ ਰੂਹ
Mahakumbh Stampede: ਸਮਾਨ ਖਿਲਰਿਆ ਪਿਆ, ਚੀਕਦੇ ਲੋਕ...ਪ੍ਰਯਾਗਰਾਜ ਮਹਾਕੁੰਭ 'ਚ ਮਚੀ ਭਗਦੜ ਦੀਆਂ ਡਰਾਉਣੀਆਂ ਤਸਵੀਰਾਂ ਆਈਆਂ ਸਾਹਮਣੇ, ਕੰਬ ਜਾਵੇਗੀ ਰੂਹ
Punjab News: ਪੰਜਾਬ ਸਰਕਾਰ ਹੋਈ ਸਖਤ, ਸਰਕਾਰੀ ਕਰਮਚਾਰੀਆਂ ਨੂੰ 5000 ਰੁਪਏ ਦਾ ਲੱਗੇਗਾ ਜੁਰਮਾਨਾ; ਜਾਣੋ ਕਿਉਂ ?
Punjab News: ਪੰਜਾਬ ਸਰਕਾਰ ਹੋਈ ਸਖਤ, ਸਰਕਾਰੀ ਕਰਮਚਾਰੀਆਂ ਨੂੰ 5000 ਰੁਪਏ ਦਾ ਲੱਗੇਗਾ ਜੁਰਮਾਨਾ; ਜਾਣੋ ਕਿਉਂ ?
Punjab News: ਪੰਜਾਬ ਦੇ ਇਸ ਹੋਟਲ 'ਚ ਚੱਲ ਰਹੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼, ਪੁਲਿਸ ਨੇ ਛਾਪਾ ਮਾਰਿਆ, ਫਿਰ...
Punjab News: ਪੰਜਾਬ ਦੇ ਇਸ ਹੋਟਲ 'ਚ ਚੱਲ ਰਹੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼, ਪੁਲਿਸ ਨੇ ਛਾਪਾ ਮਾਰਿਆ, ਫਿਰ...
Advertisement
ABP Premium

ਵੀਡੀਓਜ਼

ਕਿਸਾਨਾਂ ਨੂੰ ਪਈ ਨਵੀਂ ਚਿੰਤਾ! ਕੀ ਹੋਵੇਗਾ ਹਾੜ੍ਹੀ ਦੀ ਫ਼ਸਲ ਦਾ?ਕਿਸਾਨਾਂ ਨੇ ਸ਼ੰਗਾਰੀਆਂ ਟਰਾਲੀਆਂ! ਮੋਰਚਾ ਫ਼ਤਹਿ ਕਰਨ ਦੀ ਖਿੱਚੀ ਤਿਆਰੀਕੁਰਸੀ ਦੀ ਭੁੱਖੀ ਕਾਂਗਰਸ ਮਾਰਦੀ ਚੀਕਾਂ! ਕੈਬਿਨੇਟ ਮੰਤਰੀ ਦਾ ਫੁੱਟਿਆ ਗੁੱਸਾBikram Majithiya | ਅੰਬੇਦਕਰ ਬੁੱਤ ਮਾਮਲੇ 'ਚ ਮਜੀਠੀਆ ਦਾ ਵੱਡਾ ਖੁਲਾਸਾ| abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਚਾਰ ਦਿਨ ਪਵੇਗਾ ਮੀਂਹ, ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਮਿਲੇਗੀ ਰਾਹਤ
ਪੰਜਾਬ 'ਚ ਚਾਰ ਦਿਨ ਪਵੇਗਾ ਮੀਂਹ, ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਮਿਲੇਗੀ ਰਾਹਤ
Mahakumbh Stampede: ਸਮਾਨ ਖਿਲਰਿਆ ਪਿਆ, ਚੀਕਦੇ ਲੋਕ...ਪ੍ਰਯਾਗਰਾਜ ਮਹਾਕੁੰਭ 'ਚ ਮਚੀ ਭਗਦੜ ਦੀਆਂ ਡਰਾਉਣੀਆਂ ਤਸਵੀਰਾਂ ਆਈਆਂ ਸਾਹਮਣੇ, ਕੰਬ ਜਾਵੇਗੀ ਰੂਹ
Mahakumbh Stampede: ਸਮਾਨ ਖਿਲਰਿਆ ਪਿਆ, ਚੀਕਦੇ ਲੋਕ...ਪ੍ਰਯਾਗਰਾਜ ਮਹਾਕੁੰਭ 'ਚ ਮਚੀ ਭਗਦੜ ਦੀਆਂ ਡਰਾਉਣੀਆਂ ਤਸਵੀਰਾਂ ਆਈਆਂ ਸਾਹਮਣੇ, ਕੰਬ ਜਾਵੇਗੀ ਰੂਹ
Punjab News: ਪੰਜਾਬ ਸਰਕਾਰ ਹੋਈ ਸਖਤ, ਸਰਕਾਰੀ ਕਰਮਚਾਰੀਆਂ ਨੂੰ 5000 ਰੁਪਏ ਦਾ ਲੱਗੇਗਾ ਜੁਰਮਾਨਾ; ਜਾਣੋ ਕਿਉਂ ?
Punjab News: ਪੰਜਾਬ ਸਰਕਾਰ ਹੋਈ ਸਖਤ, ਸਰਕਾਰੀ ਕਰਮਚਾਰੀਆਂ ਨੂੰ 5000 ਰੁਪਏ ਦਾ ਲੱਗੇਗਾ ਜੁਰਮਾਨਾ; ਜਾਣੋ ਕਿਉਂ ?
Punjab News: ਪੰਜਾਬ ਦੇ ਇਸ ਹੋਟਲ 'ਚ ਚੱਲ ਰਹੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼, ਪੁਲਿਸ ਨੇ ਛਾਪਾ ਮਾਰਿਆ, ਫਿਰ...
Punjab News: ਪੰਜਾਬ ਦੇ ਇਸ ਹੋਟਲ 'ਚ ਚੱਲ ਰਹੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼, ਪੁਲਿਸ ਨੇ ਛਾਪਾ ਮਾਰਿਆ, ਫਿਰ...
ਮਹਾਕੁੰਭ 'ਚ ਮਚੀ ਭਗਦੜ ਤੋਂ ਬਾਅਦ CM ਯੋਗੀ ਆਦਿੱਤਿਆਨਾਥ ਦਾ ਪਹਿਲਾ ਬਿਆਨ, ਜਾਣੋ ਕੀ ਕਿਹਾ?
ਮਹਾਕੁੰਭ 'ਚ ਮਚੀ ਭਗਦੜ ਤੋਂ ਬਾਅਦ CM ਯੋਗੀ ਆਦਿੱਤਿਆਨਾਥ ਦਾ ਪਹਿਲਾ ਬਿਆਨ, ਜਾਣੋ ਕੀ ਕਿਹਾ?
Punjab News: ਪੰਜਾਬ 'ਚ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ, ਇਹ ਕੰਮ ਨਹੀਂ ਕਰ ਸਕਣਗੇ ਲੋਕ; ਨਹੀਂ ਤਾਂ...
Punjab News: ਪੰਜਾਬ 'ਚ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ, ਇਹ ਕੰਮ ਨਹੀਂ ਕਰ ਸਕਣਗੇ ਲੋਕ; ਨਹੀਂ ਤਾਂ...
ਮਿਡ-ਡੇ-ਮੀਲ 'ਚ ਨਹੀਂ ਮਿਲੇਗਾ ਹਲਵਾ, ਹੁਣ ਮਿਲਣਗੀਆਂ ਆਹ ਚੀਜ਼ਾਂ, ਦੇਖੋ ਨਵਾਂ Menu
ਮਿਡ-ਡੇ-ਮੀਲ 'ਚ ਨਹੀਂ ਮਿਲੇਗਾ ਹਲਵਾ, ਹੁਣ ਮਿਲਣਗੀਆਂ ਆਹ ਚੀਜ਼ਾਂ, ਦੇਖੋ ਨਵਾਂ Menu
ਕੀ ਛਾਤੀ ਦੇ ਸੱਜੇ ਪਾਸੇ ਵੀ Heart Attack ਦਾ ਦਰਦ ਹੋ ਸਕਦਾ? ਇੱਥੇ ਜਾਣ ਲਓ ਜਵਾਬ
ਕੀ ਛਾਤੀ ਦੇ ਸੱਜੇ ਪਾਸੇ ਵੀ Heart Attack ਦਾ ਦਰਦ ਹੋ ਸਕਦਾ? ਇੱਥੇ ਜਾਣ ਲਓ ਜਵਾਬ
Embed widget