ਭਾਰਤ ਨੇ 5 ਸਾਲ ਬਾਅਦ ਚੀਨੀ ਸੈਲਾਨੀਆਂ ਲਈ ਖੋਲ੍ਹਿਆ ਰਾਹ, ਵੀਜ਼ਾ ਦੇਣ ਨੂੰ ਤਿਆਰ ਹੋਈ ਸਰਕਾਰ, ਜਾਣੋ ਪੂਰਾ ਮਾਮਲਾ
ਭਾਰਤ ਨੇ ਮਾਰਚ 2020 ਵਿੱਚ ਕੋਰੋਨਾ ਦੌਰਾਨ ਲਾਗ ਨੂੰ ਰੋਕਣ ਲਈ ਸਾਰੇ ਟੂਰਿਸਟ ਵੀਜ਼ੇ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੇ ਸਨ। ਉਦੋਂ ਤੋਂ ਹੀ ਚੀਨੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।

India and China: ਭਾਰਤ ਸਰਕਾਰ ਨੇ ਪੰਜ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਚੀਨੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਪ੍ਰਕਿਰਿਆ 24 ਜੁਲਾਈ, 2025 ਤੋਂ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ।
ਭਾਰਤੀ ਦੂਤਾਵਾਸ ਨੇ ਦਿੱਤੀ ਜਾਣਕਾਰੀ
ਬੀਜਿੰਗ ਵਿੱਚ ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਰਚ 2020 ਵਿੱਚ ਭਾਰਤ ਨੇ ਕੋਰੋਨਾ ਦੌਰਾਨ ਲਾਗ ਨੂੰ ਰੋਕਣ ਲਈ ਸਾਰੇ ਟੂਰਿਸਟ ਵੀਜ਼ੇ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੇ ਸਨ। ਉਦੋਂ ਤੋਂ ਚੀਨੀ ਨਾਗਰਿਕਾਂ ਲਈ ਵੀਜ਼ਾ ਸੇਵਾ ਬੰਦ ਕਰ ਦਿੱਤੀ ਗਈ ਸੀ।
ਚੀਨ ਵਿੱਚ ਆਮ ਯਾਤਰਾ 'ਤੇ ਪਾਬੰਦੀ ਬਰਕਰਾਰ ਸੀ
ਦੂਤਾਵਾਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੀਜਿੰਗ ਦੇ ਭਾਰਤੀ ਵੀਜ਼ਾ ਸੈਂਟਰ ਵਿੱਚ ਪਾਸਪੋਰਟ ਵਾਪਸੀ ਲਈ ਅਰਜ਼ੀ ਦੇਣ ਵੇਲੇ ਇੱਕ ਸਹੀ ਢੰਗ ਨਾਲ ਦਸਤਖਤ ਕੀਤਾ 'Passport Withdrawl Letter' ਲਾਜ਼ਮੀ ਹੋਵੇਗਾ।
ਕੋਵਿਡ-19 ਮਹਾਂਮਾਰੀ (Covid-19) ਅਤੇ ਜੂਨ 2020 ਵਿੱਚ ਗਲਵਾਨ ਘਾਟੀ (Galwan Valley) ਵਿੱਚ ਭਾਰਤ ਅਤੇ ਚੀਨ ਵਿਚਕਾਰ ਹਿੰਸਕ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਯਾਤਰਾ ਅਤੇ ਆਪਸੀ ਸੰਪਰਕ ਲਗਭਗ ਠੱਪ ਹੋ ਗਿਆ ਸੀ। ਪਿਛਲੇ ਸਾਲਾਂ ਵਿੱਚ, ਚੀਨ (China) ਨੇ ਭਾਰਤੀ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਨੂੰ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਸੀ, ਪਰ ਆਮ ਯਾਤਰਾ 'ਤੇ ਪਾਬੰਦੀਆਂ ਬਰਕਰਾਰ ਸਨ।
ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਹੋਣ ਲੱਗੇ ਗੂੜ੍ਹੇ
ਹੁਣ ਭਾਰਤ ਅਤੇ ਚੀਨ ਦੋਵੇਂ ਹੀ ਲੋਕਾਂ ਨਾਲ ਸੰਪਰਕ ਵਧਾਉਣਾ ਚਾਹੁੰਦੇ ਹਨ। ਇਸ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਮੁੜ ਸ਼ੁਰੂ ਕਰਨ ਦੀ ਬਾਰੇ ਸੋਚ ਰਹੇ ਹਨ। ਇਹ ਯਾਤਰਾ ਕੋਵਿਡ ਕਾਰਨ ਰੋਕ ਦਿੱਤੀ ਗਈ ਸੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ (Foreign Minister S. Jaishankar) ਨੇ ਇਹ ਵੀ ਕਿਹਾ ਹੈ ਕਿ ਭਾਰਤ-ਚੀਨ ਸਬੰਧ ਹੌਲੀ-ਹੌਲੀ ਸਹੀ ਦਿਸ਼ਾ ਵੱਲ ਵੱਧ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















