Moscow concert hall attack: ISIS ਨੇ ਜਾਰੀ ਕੀਤਾ ਮਾਸਕੋ ਅੱਤਵਾਦੀ ਹਮਲੇ ਦਾ ਖੌਫਨਾਕ ਵੀਡੀਓ, ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ, ਦੇਖੋ ਵਾਇਰਲ ਵੀਡੀਓ
Viral Video: ਆਈਐਸਆਈਐਸ ਦਾ ਇੱਕ ਨਵਾਂ ਵੀਡੀਓ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਜਿਸ ਵਿੱਚ ਮਾਸਕੋ ਦੇ ਹਮਲਾਵਰ ਕੰਸਰਟ ਹਾਲ ਦੇ ਅੰਦਰ ਨਜ਼ਰ ਆ ਰਹੇ ਹਨ।
Moscow concert hall attack Video: ਆਈਐਸਆਈਐਸ ਦਾ ਇੱਕ ਨਵਾਂ ਵੀਡੀਓ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਜਿਸ ਵਿੱਚ ਮਾਸਕੋ ਦੇ ਹਮਲਾਵਰ ਕੰਸਰਟ ਹਾਲ ਦੇ ਅੰਦਰ ਨਜ਼ਰ ਆ ਰਹੇ ਹਨ। ਅੱਤਵਾਦੀ ਸਮੂਹ ਦੀ ਅਮਾਕ ਨਿਊਜ਼ ਏਜੰਸੀ ਦੁਆਰਾ ਪ੍ਰਕਾਸ਼ਿਤ ਮਿੰਟ ਲੰਬੇ ਵੀਡੀਓ ਵਿੱਚ, ਨਿਸ਼ਾਨੇਬਾਜ਼ਾਂ ਨੂੰ ਚੀਕਦੇ ਹੋਏ ਅਤੇ ਪੀੜਤਾਂ 'ਤੇ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
NEW: ISIS has released footage of the concert hall massacre that killed at least 130 people in Moscow.
— Collin Rugg (@CollinRugg) March 23, 2024
The footage was taken by the men who carried out the attack.
According to United States officials, the U.S. warned Moscow that a terror attack was imminent however Putin… pic.twitter.com/8jRJI88S6T
ਇਹ ਉਦੋਂ ਹੋਇਆ ਹੈ ਜਦੋਂ ਰੂਸ ਦੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਚਾਰ ਬੰਦੂਕਧਾਰੀ ਇਮਾਰਤ ਵਿੱਚ ਦਾਖਲ ਹੋ ਗਏ ਅਤੇ ਗੋਲੀਬਾਰੀ ਕਰਨ ਤੋਂ ਬਾਅਦ 130 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਚਾਰ ਸ਼ੱਕੀ ਬੰਦੂਕਧਾਰੀਆਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ
ਰੂਸ ਨੇ ਪੁਸ਼ਟੀ ਕੀਤੀ ਕਿ ਅਧਿਕਾਰੀਆਂ ਨੇ ਚਾਰ ਸ਼ੱਕੀ ਬੰਦੂਕਧਾਰੀਆਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਮਲੇ ਦੀ ਪੂਰੀ ਜ਼ਿੰਮੇਵਾਰੀ ਲੈਣ ਦੇ ਘੰਟੇ ਬਾਅਦ, ਇਸਲਾਮਿਕ ਸਟੇਟ ਨੇ ਸ਼ਨੀਵਾਰ ਨੂੰ ਇੱਕ ਫੋਟੋ ਜਾਰੀ ਕੀਤੀ ਜਿਸ ਵਿੱਚ ਇਸ ਨੇ ਕਿਹਾ ਕਿ ਗੋਲੀਬਾਰੀ ਦੇ ਪਿੱਛੇ ਚਾਰ ਹਮਲਾਵਰ ਸਨ।
ਰੂਸ ਦੇ ਰਾਸ਼ਟਰਪਤੀ ਪੁਤਿਨ ਵੱਲੋਂ ਸਖਤ ਨਿੰਦਾ
ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਮਾਸਕੋ ਕੰਸਰਟ ਹਾਲ 'ਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਰਾਸ਼ਟਰੀ ਸੋਗ ਦਿਵਸ ਦਾ ਵੀ ਐਲਾਨ ਕੀਤਾ ਹੈ। ਪੁਤਿਨ ਨੇ ਕਿਹਾ ਕਿ ਕਈ ਬੇਕਸੂਰ ਲੋਕ ਕ੍ਰੋਕਸ ਸਿਟੀ ਹਾਲ 'ਤੇ ਹੋਏ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ 'ਇਸ ਹਮਲੇ ਪਿੱਛੇ ਜੋ ਵੀ ਹੈ, ਮੈਂ ਸਹੁੰ ਖਾਂਦਾ ਹਾਂ ਕਿ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ'। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਬੰਦੂਕਧਾਰੀਆਂ ਨੇ ਯੂਕਰੇਨ ਭੱਜਣ ਦੀ ਕੋਸ਼ਿਸ਼ ਕੀਤੀ।
ISIS ਨੇ ਜ਼ਿੰਮੇਵਾਰੀ ਲਈ ਹੈ
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਸੀਰੀਆ ਐਂਡ ਇਰਾਕ (ISIS) ਨੇ ਸ਼ੁੱਕਰਵਾਰ ਨੂੰ ਮਾਸਕੋ ਦੇ ਕ੍ਰੋਕਸ ਕੰਸਰਟ ਹਾਲ 'ਚ ਗੋਲੀਬਾਰੀ ਅਤੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ 'ਚ ਹੁਣ ਤੱਕ 133 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।