Israel-Iran Tensions: ਈਰਾਨ 'ਤੇ ਹਮਲੇ ਲਈ ਅਮਰੀਕਾ ਪੂਰੀ ਤਰ੍ਹਾਂ ਤਿਆਰ, ਟਰੰਪ ਨੇ ਦੇ ਦਿੱਤਾ ਫਾਇਨਲ ਆਰਡਰ, ਪਰ ਫਿਰ...
ਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਸੰਘਰਸ਼ ਨੇ ਮੱਧ ਪੂਰਬ ਨੂੰ ਜੰਗ ਦੀ ਕਗਾਰ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਇੱਕ ਪਾਸੇ ਇਜ਼ਰਾਈਲ ਈਰਾਨ ਦੇ ਪਰਮਾਣੂ ਠਿਕਾਣਿਆਂ 'ਤੇ ਹਮਲੇ ਤੇਜ਼ ਕਰ ਚੁੱਕਾ ਹੈ, ਜਦਕਿ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ..

Israel Attacks Iran: ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਸੰਘਰਸ਼ ਨੇ ਮੱਧ ਪੂਰਬ ਨੂੰ ਜੰਗ ਦੀ ਕਗਾਰ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਇੱਕ ਪਾਸੇ ਇਜ਼ਰਾਈਲ ਈਰਾਨ ਦੇ ਪਰਮਾਣੂ ਠਿਕਾਣਿਆਂ 'ਤੇ ਹਮਲੇ ਤੇਜ਼ ਕਰ ਚੁੱਕਾ ਹੈ, ਜਦਕਿ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੁੱਪੀ ਅਤੇ ਉਨ੍ਹਾਂ ਦੇ ਅਸਪਸ਼ਟ ਬਿਆਨ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਟਰੰਪ ਦਾ ਰਵੱਈਆ ਇਸ ਗੱਲ ਦਾ ਫੈਸਲਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਕਿ ਇਹ ਤਣਾਅ ਪੂਰੇ ਯੁੱਧ ਵਿੱਚ ਬਦਲਦਾ ਹੈ ਜਾਂ ਫਿਰ ਗੱਲਬਾਤ ਰਾਹੀਂ ਹੱਲ ਨਿਕਲਦਾ ਹੈ।
ਟਰੰਪ ਦੀ ਚੁੱਪੀ ਤੇ ਚੇਤਾਵਨੀ
ਡੋਨਾਲਡ ਟਰੰਪ ਨੇ ਦ ਵਾਲ ਸਟਰੀਟ ਜਰਨਲ ਨੂੰ ਦੱਸਿਆ ਕਿ ਉਨ੍ਹਾਂ ਨੇ ਈਰਾਨ 'ਤੇ ਹਮਲੇ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਅਖੀਰੀ ਹੁਕਮ ਦੇਣ ਤੋਂ ਪਹਿਲਾਂ ਉਹ ਦੇਖਣਾ ਚਾਹੁੰਦੇ ਹਨ ਕਿ ਈਰਾਨ ਆਪਣਾ ਪਰਮਾਣੂ ਕਾਰਜਕਰਮ ਛੱਡਦਾ ਹੈ ਜਾਂ ਨਹੀਂ। ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ:
"ਮੈਂ ਕਰ ਸਕਦਾ ਹਾਂ, ਮੈਂ ਨਹੀਂ ਵੀ ਕਰ ਸਕਦਾ... ਕੋਈ ਨਹੀਂ ਜਾਣਦਾ ਕਿ ਮੈਂ ਕੀ ਕਰਨ ਵਾਲਾ ਹਾਂ।"
ਟਰੰਪ ਨੇ ਦਾਅਵਾ ਕੀਤਾ ਕਿ ਈਰਾਨੀ ਅਧਿਕਾਰੀ ਵਾਸ਼ਿੰਗਟਨ ਵਿੱਚ ਗੱਲਬਾਤ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੇ ਇਹ ਵੀ ਕਿਹਾ, "ਹੁਣ ਬਹੁਤ ਦੇਰ ਹੋ ਚੁੱਕੀ ਹੈ।" ਇਸਦੇ ਨਾਲ ਹੀ, ਜਰਮਨੀ, ਫਰਾਂਸ ਅਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਨੂੰ ਜੀਨੇਵਾ 'ਚ ਈਰਾਨ ਦੇ ਵਿਦੇਸ਼ ਮੰਤਰੀ ਨਾਲ ਮਿਲਣਗੇ ਤਾਂ ਜੋ ਉਹ ਈਰਾਨ ਨੂੰ ਇਹ ਯਕੀਨ ਦਿਵਾ ਸਕਣ ਕਿ ਉਸਦਾ ਪਰਮਾਣੂ ਕਾਰਜਕਰਮ ਸਿਰਫ਼ ਨਾਗਰਿਕ ਉਪਯੋਗ ਲਈ ਹੀ ਹੈ।
ਜੰਗ ਦਾ ਖ਼ਤਰਾ ਹੋਇਆ ਹੋਰ ਗੰਭੀਰ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿੰਜਾਮਿਨ ਨੈਤਨਯਾਹੂ ਨੇ ਇਕ ਵੀਡੀਓ ਸੰਦੇਸ਼ ਰਾਹੀਂ ਕਿਹਾ, "ਅਸੀਂ ਹੌਲੀ-ਹੌਲੀ ਈਰਾਨ ਦੇ ਪਰਮਾਣੂ ਅਤੇ ਮਿਸਾਈਲ ਠਿਕਾਣਿਆਂ ਨੂੰ ਨਸ਼ਟ ਕਰ ਰਹੇ ਹਾਂ।"
ਉਨ੍ਹਾਂ ਨੇ ਡੋਨਾਲਡ ਟਰੰਪ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ "ਇਜ਼ਰਾਈਲ ਦਾ ਅਸਲ ਦੋਸਤ" ਕਰਾਰ ਦਿੱਤਾ ਅਤੇ ਕਿਹਾ ਕਿ ਉਹ ਟਰੰਪ ਨਾਲ ਲਗਾਤਾਰ ਸੰਪਰਕ 'ਚ ਹਨ।
ਇਸੇ ਦੌਰਾਨ ਇਜ਼ਰਾਈਲ ਦੀ ਫੌਜ ਨੇ ਦੱਸਿਆ ਕਿ ਈਰਾਨ ਵੱਲੋਂ ਛੱਡੇ ਗਏ ਡਰੋਨ ਨੂੰ ਉੱਤਰੀ ਇਜ਼ਰਾਈਲ ਅਤੇ ਜਾਰਡਨ ਘਾਟੀ 'ਚ ਮਾਰ ਗਿਰਾਇਆ ਗਿਆ। ਇਜ਼ਰਾਈਲੀ ਹਵਾਈ ਫੌਜ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਈਰਾਨ ਦੇ ਪੁਲਿਸ ਮੁੱਖ ਦਫ਼ਤਰ ਨੂੰ ਤਬਾਹ ਕਰ ਦਿੱਤਾ ਹੈ।
ਖਾਮੇਨੇਈ ਵੱਲੋਂ ਚੇਤਾਵਨੀ
ਈਰਾਨ ਦੇ ਸਰਵੋਚ ਨੇਤਾ ਆਯਤੁੱਲਾ ਅਲੀ ਖਾਮੇਨੇਈ ਨੇ ਸ਼ੁੱਕਰਵਾਰ ਨੂੰ ਇਕ ਟੈਲੀਵੀਜ਼ਨ ਸੰਦੇਸ਼ ਰਾਹੀਂ ਟਰੰਪ ਨੂੰ ਸਖਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ:
"ਜੇਕਰ ਅਮਰੀਕਾ ਨੇ ਸੈਨਾ ਹਸਤਖੇਪ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਅਜਿਹਾ ਨੁਕਸਾਨ ਹੋਵੇਗਾ ਜੋ ਕਦੇ ਭਰਿਆ ਨਹੀਂ ਜਾ ਸਕੇਗਾ। ਈਰਾਨੀ ਕੌਮ ਕਦੇ ਵੀ ਆਤਮਸਮਰਪਣ ਨਹੀਂ ਕਰੇਗੀ।"






















