ਹਿਜ਼ਬੁੱਲਾ ਦੇ ਹਮਲੇ ਤੋਂ ਬੌਖਲਾਇਆ ਇਜ਼ਰਾਈਲ, ਕਿਹਾ- ਲੇਬਨਾਨ ਦੀ ਬੇਕਾ ਘਾਟੀ ਨੂੰ ਕਰ ਦੇਵਾਂਗੇ ਤਬਾਹ, ਜਾਨ ਬਚਾਉਣੀ ਤਾਂ ਭੱਜ ਜਾਓ
Israel Hezbollah War Updates: ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਇਜ਼ਰਾਇਲੀ ਫੌਜ ਦੇ ਬੁਲਾਰੇ ਅਵੀਚਾਈ ਅਦਰੇਈ ਨੇ ਇਕ ਬਿਆਨ 'ਚ ਕਿਹਾ ਕਿ ਹੁਣ ਤੱਕ ਇਜ਼ਰਾਈਲ ਕਰੀਬ 300 ਘਰਾਂ 'ਤੇ ਹਮਲਾ ਕਰ ਚੁੱਕਾ ਹੈ।
Israel Hezbollah War Updates: ਇਜ਼ਰਾਇਲੀ ਫੌਜ ਨੇ ਸੋਮਵਾਰ ਨੂੰ ਚੇਤਾਵਨੀ ਜਾਰੀ ਕੀਤੀ ਕਿ ਉਹ ਲੇਬਨਾਨ ਦੀ ਬੇਕਾ ਘਾਟੀ ਵਿੱਚ ਹਮਲਾ ਕਰਨ ਵਾਲੀ ਹੈ। ਦੋਸ਼ ਹੈ ਕਿ ਹਿਜ਼ਬੁੱਲਾ ਉੱਥੇ ਹਥਿਆਰ ਜਮ੍ਹਾ ਕਰ ਰਿਹਾ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਉਥੋਂ ਚਲੇ ਜਾਣ ਦੀ ਅਪੀਲ ਕੀਤੀ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਦੇ ਬੁਲਾਰੇ ਡੈਨੀਅਲ ਹਗਾਰੀ ਨੇ ਦੁਪਹਿਰ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ, “ਆਪਣੀ ਖੁਦ ਦੀ ਸੁਰੱਖਿਆ ਲਈ ਉਨ੍ਹਾਂ ਘਰਾਂ ਤੋਂ ਦੂਰੀ ਬਣਾ ਕੇ ਰੱਖੋ, ਜਿੱਥੇ ਹਥਿਆਰ ਸਟੋਰ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅਗਲੇ ਦੋ ਘੰਟਿਆਂ ਵਿੱਚ ਹਮਲਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ। ਸੋਮਵਾਰ ਨੂੰ ਹਗਾਰੀ ਤੋਂ ਇਹ ਦੂਜੀ ਚੇਤਾਵਨੀ ਸੀ। ਇਸ ਤੋਂ ਪਹਿਲਾਂ ਸਵੇਰੇ, ਦੱਖਣੀ ਲੇਬਨਾਨ ਦੇ ਵਸਨੀਕਾਂ ਨੂੰ ਤੁਰੰਤ ਖਾਲੀ ਕਰਨ ਲਈ ਕਿਹਾ ਗਿਆ ਸੀ, ਕਿਉਂਕਿ ਇਜ਼ਰਾਈਲ ਨੇ ਕਥਿਤ ਤੌਰ 'ਤੇ ਹਿਜ਼ਬੁੱਲਾ ਦੀਆਂ ਕਰੂਜ਼ ਮਿਜ਼ਾਈਲਾਂ ਦੀ ਮੇਜ਼ਬਾਨੀ ਕਰਨ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ: ਇਸ ਮਹਿਲਾ ਨੇ 3 ਮਹੀਨਿਆਂ 'ਚ ਘਟਾਇਆ 20 ਕਿਲੋ ਭਾਰ, ਸ਼ੇਅਰ ਕੀਤਾ ਹਫਤੇ ਦਾ ਡਾਈਟ ਅਤੇ ਵਰਕਆਊਟ ਪਲਾਨ
ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਇਜ਼ਰਾਇਲੀ ਫੌਜ ਦੇ ਬੁਲਾਰੇ ਅਵੀਚਾਈ ਅਦਰੇਈ ਨੇ ਇਕ ਬਿਆਨ 'ਚ ਕਿਹਾ ਕਿ ਹੁਣ ਤੱਕ ਇਜ਼ਰਾਈਲ ਕਰੀਬ 300 ਘਰਾਂ 'ਤੇ ਹਮਲਾ ਕਰ ਚੁੱਕਿਆ ਹੈ ਜਿੱਥੇ ਹਿਜ਼ਬੁੱਲਾ ਨੇ ਕਥਿਤ ਤੌਰ 'ਤੇ ਮਿਜ਼ਾਈਲਾਂ ਛੁਪੀਆਂ ਹੋਈਆਂ ਹਨ।
IDF ਨੇ ਇੱਕ ਬਿਆਨ ਵਿੱਚ ਕਿਹਾ, ਇਜ਼ਰਾਈਲ ਨੇ ਸੋਮਵਾਰ ਨੂੰ ਲੇਬਨਾਨ 'ਤੇ ਹਵਾਈ ਹਮਲੇ ਦੀ ਤੀਜੀ ਮੁਹਿੰਮ ਸ਼ੁਰੂ ਕੀਤੀ ਹੈ। ਲੇਬਨਾਨ ਦੇ ਸਿਹਤ ਅਧਿਕਾਰੀਆਂ ਮੁਤਾਬਕ ਹਮਲਾ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਸੋਮਵਾਰ ਸਵੇਰ ਤੋਂ ਸ਼ੁਰੂ ਹੋਏ ਇਸ ਹਮਲੇ 'ਚ 100 ਤੋਂ ਵੱਧ ਲੋਕ ਮਾਰੇ ਗਏ ਹਨ।
ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਜਾਣੋ ਅਗਲੇ ਦਿਨਾਂ ਦਾ ਹਾਲ