Japan Flight Fire Video: ਜਾਪਾਨ ‘ਚ ਲੈਂਡਿੰਗ ਕਰਨ ਵੇਲੇ ਜਹਾਜ਼ ‘ਚ ਲੱਗੀ ਅੱਗ, ਵੀਡੀਓ ਆਈ ਸਾਹਮਣੇ, 350 ਲੋਕ ਸਨ ਸਵਾਰ
Japan Flight Fire: ਟੋਕੀਓ ਹਵਾਈ ਅੱਡੇ 'ਤੇ ਲੈਂਡ ਕਰਨ ਵੇਲੇ ਜਹਾਜ਼ ਨੂੰ ਅਚਾਨਕ ਅੱਗ ਲੱਗ ਗਈ। ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ 'ਚ 367 ਯਾਤਰੀ ਅਤੇ 12 ਕ੍ਰੂ ਮੈਂਬਰ ਸਵਾਰ ਸਨ। ਇਸ ਘਟਨਾ ਤੋਂ ਬਾਅਦ ਕਈ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ।
Japan Flight Fire Video: ਜਾਪਾਨ ਦੇ ਟੋਕੀਓ ਮੰਗਲਵਾਰ (2 ਜਨਵਰੀ) ਨੂੰ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਇਕ ਜਹਾਜ਼ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ 'ਚ ਅੱਗ ਨੇ ਪੂਰੇ ਜਹਾਜ਼ ਨੂੰ ਆਪਣੀ ਲਪੇਟ 'ਚ ਲੈ ਲਿਆ। ਧੂੰਏਂ ਨਾਲ ਸੜਦੇ ਜਹਾਜ਼ ਦੀ ਵੀਡੀਓ ਕਾਫੀ ਖਤਰਨਾਕ ਹੈ। ਜਾਪਾਨ ਟਾਈਮਜ਼ ਦੇ ਅਨੁਸਾਰ, ਜ਼ਮੀਨ ਨਾਲ ਟਕਰਾਉਣ ਤੋਂ ਬਾਅਦ, ਟੋਕੀਓ ਦੇ ਹਨੇਦਾ ਹਵਾਈ ਅੱਡੇ ਦੇ ਰਨਵੇਅ 'ਤੇ ਕ੍ਰੈਸ਼ ਹੁੰਦਿਆਂ ਹੀ ਪਲੇਨ ਵਿੱਚ ਤੇਜ਼ ਲਪਟਾਂ ਨਾਲ ਅੱਗ ਲੱਗ ਗਈ।
#WATCH | A Japan Airlines jet was engulfed in flames at Tokyo's Haneda airport after a possible collision with a Coast Guard aircraft, with the airline saying that all 379 passengers and crew had been safely evacuated: Reuters
— ANI (@ANI) January 2, 2024
(Source: Reuters) pic.twitter.com/fohKUjk8U9
ਜਹਾਜ਼ ਵਿੱਚ 350 ਤੋਂ ਵੱਧ ਲੋਕ ਸਵਾਰ ਸਨ
ਰਿਪੋਰਟ ਮੁਤਾਬਕ ਇਸ ਜਹਾਜ਼ 'ਚ 367 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸਨ ਪਰ ਸਾਰਿਆਂ ਨੂੰ ਅੱਗ ਦੀਆਂ ਲਪਟਾਂ ‘ਚੋਂ ਬਾਹਰ ਕੱਢ ਲਿਆ ਗਿਆ। ਏਪੀ ਦੀ ਰਿਪੋਰਟ ਮੁਤਾਬਕ ਜਾਪਾਨ ਕੋਸਟ ਗਾਰਡ ਨੇ ਕਿਹਾ ਕਿ ਜਹਾਜ਼ ਦੇ ਨਾਲ ਟਕਰਾਉਣ ਦੀ ਸੂਚਨਾ ਮਿਲਣ ਤੋਂ ਬਾਅਦ ਚਾਲਕ ਦਲ ਦੇ 5 ਮੈਂਬਰ ਲਾਪਤਾ ਹਨ।
ਇਹ ਵੀ ਪੜ੍ਹੋ: UK New Rules: ਪੰਜਾਬੀਆਂ ਲਈ ਯੂਕੇ ਜਾਣਾ ਹੋਇਆ ਔਖਾ ! ਬਦਲ ਗਏ ਨੇ ਵੀਜ਼ਾ ਨੇਮ, ਜਾਣੋ ਕੀ ਹੋਏ ਨੇ ਬਦਲਾਅ
ਰਿਪੋਰਟ ਮੁਤਾਬਕ ਜਾਪਾਨ ਕੋਸਟ ਗਾਰਡ ਨੇ ਕਿਹਾ ਕਿ ਉਨ੍ਹਾਂ ਦੇ ਹਨੇਡਾ ਬੇਸ ਤੋਂ ਇਕ ਜਹਾਜ਼ ਜੇਏਐੱਲ ਜਹਾਜ਼ ਨਾਲ ਟਕਰਾ ਗਿਆ, ਜੋ ਹੋਕਾਈਡੋ ਦੇ ਨਿਊ ਚਿਟੋਸ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ JAL ਜਹਾਜ਼ ਦੇ ਹਨੇਡਾ ਦੇ ਸੀ ਰਨਵੇਅ 'ਤੇ ਉਤਰਨ ਤੋਂ ਬਾਅਦ ਵਾਪਰੀ।
ਵੀਡੀਓ 'ਚ ਜਹਾਜ਼ ਦੇ ਇੰਜਣ ਨੇੜੇ ਤੇਜ਼ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ। ਫਾਇਰ ਫਾਈਟਰਜ਼ ਵੱਲੋਂ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਹਨੇਡਾ ਦੇ ਸਾਰੇ ਰਨਵੇ ਬੰਦ ਕਰ ਦਿੱਤੇ ਗਏ ਹਨ। ਕੁਝ ਉਡਾਣਾਂ ਨੂੰ ਵੀ ਡਾਇਵਰਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Japan Plane Fire: ਟੋਕੀਓ ਏਅਰਪੋਰਟ 'ਤੇ ਵੱਡਾ ਹਾਦਸਾ, ਲੈਂਡਿੰਗ ਦੌਰਾਨ ਜਹਾਜ਼ਾਂ ਦੀ ਟੱਕਰ ਨਾਲ ਲੱਗੀ ਅੱਗ