ਅਮਰੀਕੀ ਖੁਫੀਆ ਏਜੰਸੀ ਕਰੇਗੀ ਕੋਵਿਡ-19 ਦੀ ਉਤਪੱਤੀ ਦੀ ਜਾਂਚ, ਬਾਇਡਨ ਵੱਲੋਂ ਹੁਕਮ ਜਾਰੀ
ਅਮਰੀਕੀ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਨੂੰ ਜਾਂਚ ਵਿਚ ਸਹਾਇਤਾ ਕਰਨ ਦੇ ਹੁਕਮ ਦਿੱਤੇ ਤੇ ਚੀਨ ਤੋਂ ਮਹਾਮਾਰੀ ਦੀ ਉਤਪੱਤੀ ਨੂੰ ਲੈਕੇ ਅੰਤਰ ਰਾਸ਼ਟਰੀ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ।
ਵਾਸ਼ਿੰਗਟਨ: ਅਮਰੀਕਾ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਇਨਫੈਕਟਡ ਹੋਣ ਵਾਲਾ ਦੁਨੀਆ ਭਰ 'ਚ ਸਭ ਤੋਂ ਵੱਡਾ ਦੇਸ਼ ਹੈ। ਇੱਥੇ ਹੁਣ ਤਕ 6 ਲੱਖ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਇਨਫੈਕਸ਼ਨ ਕਾਰਨ ਆਪਣੀ ਜਾਨ ਗਵਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਬੁੱਧਵਾਰ ਅਮਰੀਕੀ ਖੁਫੀਆ ਏਜੰਸੀਆਂ ਤੋਂ ਕੋਵਿਡ-19 ਮਹਾਮਾਰੀ ਦੀ ਉਤਪੱਤੀ ਦੀ ਜਾਂਚ ਦੇ ਆਪਣੇ ਯਤਨਾਂ ਨੂੰ ਦੁੱਗਣਾ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਇਕ ਨਤੀਜਾ ਕੱਢਣ ਲਈ ਸਬੂਤ ਘੱਟ ਹਨ ਕਿ ਕੀ ਇਹ ਕਿਸੇ ਇਨਫੈਕਟਡ ਜਾਨਵਰ ਦੇ ਨਾਲ ਮਨੁੱਖੀ ਸੰਪਰਕ ਤੋਂ ਪੈਦਾ ਹੋਇਆ ਹੈ ਜਾਂ ਪ੍ਰਯੋਗਸ਼ਾਲਾ 'ਚ ਹੋਈ ਦੁਰਘਟਨਾ ਤੋਂ ਪੈਦਾ ਹੋਇਆ ਹੈ। ਬਾਇਡਨ ਨੇ ਇਕ ਬਿਆਨ 'ਚ ਕਿਹਾ, 'ਜ਼ਿਆਦਾਤਰ ਖੁਫੀਆ ਏਜੰਸੀ ਦੇ ਲੋਕਾਂ ਨੂੰ ਇਹ ਨਹੀਂ ਲੱਗਦਾ ਕਿ ਇਸਦੀ ਸਮੀਖਿਆ ਕਰਨ ਲਈ ਲੋੜੀਂਦੀ ਜਾਣਕਾਰੀ ਹੈ ਕਿ ਕਿਸਦੀ ਸੰਭਾਵਨਾ ਵੱਧ ਹੈ।'
ਉਨ੍ਹਾਂ ਅਮਰੀਕੀ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਨੂੰ ਜਾਂਚ ਵਿਚ ਸਹਾਇਤਾ ਕਰਨ ਦੇ ਹੁਕਮ ਦਿੱਤੇ ਤੇ ਚੀਨ ਤੋਂ ਮਹਾਮਾਰੀ ਦੀ ਉਤਪੱਤੀ ਨੂੰ ਲੈਕੇ ਅੰਤਰ ਰਾਸ਼ਟਰੀ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, 'ਅਮਰੀਕਾ ਦੁਨੀਆ ਭਰ 'ਚ ਸਮਾਨ ਵਿਚਾਰਧਾਰਾ ਵਾਲੇ ਹਿੱਸੇਦਾਰਾਂ ਦੇ ਨਾਲ ਕੰਮ ਕਰਦਾ ਰਹੇਗਾ ਤਾਂ ਕਿ ਚੀਨ ਪੂਰਣ, ਪਾਰਦਰਸ਼ੀ, ਅੰਤਰ-ਰਾਸ਼ਟਰੀ ਜਾਂਚ ਵਿਚ ਹਿੱਸਾ ਲੈਣ ਤੇ ਸਾਰੇ ਅੰਕੜਿਆਂ ਤਕ ਪਹੁੰਚ ਬਣਾਉਣ ਲਈ ਦਬਾਅ ਪਾਇਆ ਜਾ ਸਕੇ। ਉਨ੍ਹਾਂ ਇਸ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਕਿ ਅੰਤਰ ਰਾਸ਼ਟਰੀ ਜਾਂਚ ਵਿਚ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ 'ਚ ਚੀਨੀ ਸਰਕਾਰ ਦੇ ਇਨਕਾਰ ਨੂੰ ਦੇਖਦਿਆਂ ਇਕ ਨਿਸਚਿਤ ਨਤੀਜਾ ਕਦੇ ਨਹੀਂ ਕੱਢਿਆ ਜਾ ਸਕਦਾ।'
ਇਹ ਵੀ ਪੜ੍ਹੋ: Chhatrasal Stadium murder case: ਭਲਵਾਨ ਸਾਗਰ ਧਨਖੜ ਦੀ ਮੌਤ ਕਿਵੇਂ ਹੋਈ ? ਪੋਸਟਮਾਰਟ ਰਿਪੋਰਟ ‘ਚ ਇਹ ਖੁਲਾਸਾ
ਇਹ ਵੀ ਪੜ੍ਹੋ: Facebook, Twitter ਦੇ ਬੰਦ ਹੋਣ ਦੀਆਂ ਖ਼ਬਰਾਂ ਦੌਰਾਨ ਲੋਕਾਂ ਨੂੰ ਯਾਦ ਆਇਆ Orkut, ਜਾਣੋ ਟਵਿੱਟਰ ‘ਤੇ ਕਿਉਂ ਕਰ ਰਿਹਾ ਟ੍ਰੈਂਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin