Gurpatwant Pannu Threat: ਕੈਨੇਡਾ 'ਚ ਖਾਲਿਸਤਾਨੀਆਂ ਦਾ ਵੱਡਾ ਐਲਾਨ, 25 ਸਤੰਬਰ ਨੂੰ ਭਾਰਤੀ ਦੂਤਾਵਾਸ ਬੰਦ ਕਰਵਾਏ ਜਾਣਗੇ, ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਧਮਕੀ
Gurpatwant Pannu Threat: ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਦਰਮਿਆਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦੋ ਨਵੀਆਂ ਵੀਡੀਓਜ਼ ਜਾਰੀ ਕੀਤੀਆਂ ਹਨ।
Gurpatwant Pannu Threat: ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਦਰਮਿਆਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦੋ ਨਵੀਆਂ ਵੀਡੀਓਜ਼ ਜਾਰੀ ਕੀਤੀਆਂ ਹਨ। ਇੱਕ ਵੀਡੀਓ ਵਿੱਚ ਉਸ ਨੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਧਮਕੀ ਦਿੱਤੀ ਹੈ। ਪੰਨੂੰ ਨੇ ਕਿਹਾ ਹੈ ਕਿ ਹਿੰਦੂਆਂ ਦਾ ਦੇਸ਼ ਭਾਰਤ ਹੈ ਤੇ ਉਨ੍ਹਾਂ ਨੂੰ ਕੈਨੇਡਾ ਛੱਡ ਕੇ ਭਾਰਤ ਵਾਪਸ ਜਾਣਾ ਚਾਹੀਦਾ ਹੈ। ਕੈਨੇਡਾ ਵਿੱਚ ਸਿਰਫ਼ ਉਹੀ ਸਿੱਖ ਰਹਿਣਗੇ ਜੋ ਖਾਲਿਸਤਾਨ ਦੇ ਸਮਰਥਕ ਹਨ।
ਦੂਜੇ ਵੀਡੀਓ ਵਿੱਚ ਪੰਨੂ ਨੇ ਕਿਹਾ ਕਿ ਵੈਨਕੂਵਰ, ਓਟਾਵਾ ਤੇ ਟੋਰਾਂਟੋ ਵਿੱਚ ਭਾਰਤੀ ਦੂਤਾਵਾਸ 25 ਸਤੰਬਰ ਨੂੰ ਬੰਦ ਕਰਵਾਏ ਜਾਣਗੇ। ਕੈਨੇਡੀਅਨ ਸਰਕਾਰ ਵੱਲੋਂ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦੇ ਦੋਸ਼ਾਂ ਤੋਂ ਬਾਅਦ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਡੈੱਥ ਆਫ ਇੰਡੀਆ (ਭਾਰਤ ਮੁਰਦਾਬਾਦ) ਦਾ ਸੱਦਾ ਦਿੱਤਾ ਹੈ। ਪੰਨੂ ਨੇ ਕਿਹਾ ਕਿ 25 ਸਤੰਬਰ ਨੂੰ ਉਹ ਵਿਸ਼ਵ ਪੱਧਰ 'ਤੇ "ਡੈਥ ਟੂ ਇੰਡੀਆ-ਬਾਲਕਨਾਈਜ਼" ਮੁਹਿੰਮ ਦੀ ਸ਼ੁਰੂਆਤ ਕਰਨਗੇ।
ਭਾਰਤ ਦੇ ਮੋਸਟ ਵਾਂਟੇਡ ਗੁਰਪਤਵੰਤ ਪੰਨੂ ਨੇ ਕਿਹਾ ਕਿ ਕੈਨੇਡਾ ਦੀ ਧਰਤੀ ਖਾਲਿਸਤਾਨੀਆਂ ਦੀ ਹੈ। ਖਾਲਿਸਤਾਨੀ ਹਮੇਸ਼ਾ ਕੈਨੇਡਾ ਦੇ ਨਾਲ ਖੜ੍ਹੇ ਹਨ ਤੇ ਇੱਥੋਂ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ। ਪੰਨੂੰ ਨੇ ਕਿਹਾ ਕਿ ਕੈਨੇਡਾ ਦੇ ਸੰਵਿਧਾਨ ਮੁਤਾਬਕ ਵੀ ਹਿੰਦੂ ਇੱਥੇ ਨਹੀਂ ਰਹਿ ਸਕਦੇ। ਉਨ੍ਹਾਂ ਦਾ ਦੇਸ਼ ਭਾਰਤ ਹੈ। ਉਨ੍ਹਾਂ ਨੂੰ ਇੱਥੇ ਰਹਿਣ ਲਈ ਆਪਣਾ ਧਰਮ ਬਦਲਣਾ ਹੋਵੇਗਾ।
ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਨੂੰ ਟੈਰਰ ਹਾਉਸ ਕਰਾਰ ਦਿੱਤਾ ਹੈ। ਪੰਨੂੰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਵਿੱਚ ਹਰ ਰੋਜ਼ ਸਿੱਖਾਂ ਨੂੰ ਮਾਰਨ ਦੀ ਯੋਜਨਾ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ। ਪੰਨੂੰ ਨੇ ਕਿਹਾ ਕਿ ਵਿਦੇਸ਼ਾਂ 'ਚ ਭਾਰਤ ਦੇ ਟੈਰਰ ਹਾਉਸ ਬੰਦ ਕਰਵਾਏ ਜਾਣਗੇ।
ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਦੂਤਘਰ ਦੇ ਅਧਿਕਾਰੀ ਸੰਜੇ ਕੁਮਾਰ ਵਰਮਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਿਲ ਇੰਡੀਆ ਮੂਵਮੈਂਟ ਤਹਿਤ 29 ਅਕਤੂਬਰ ਨੂੰ ਕੈਨੇਡਾ ਦੇ ਸਰੀ ਵਿੱਚ ਮੁੜ ਜਨਮਤ ਸੰਗ੍ਰਹਿ ਕਰਵਾਇਆ ਜਾਵੇਗਾ ਤੇ ਵਰਮਾ ਖਿਲਾਫ ਵੋਟਿੰਗ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: Gold Price Today: ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਿੰਨਾ ਆਇਆ ਬਦਲਾਅ, ਵੇਖੋ ਅੱਜ ਦੇ ਰੇਟਾਂ ਦੀ ਲਿਸਟ