ਮੇਘਨ ਮਾਰਕਲ ਦੀ 'ਸ਼ਾਹੀ ਦਰਿਆਦਿਲੀ', ਠੰਢ ਨਾਲ ਕੰਬ ਰਹੇ ਬੱਚੇ ਨੂੰ ਬਚਾਉਣ ਲਈ ਦਿੱਤਾ 3 ਲੱਖ ਰੁਪਏ ਦਾ ਕੋਟ
Meghan Markle : ਬੱਚੇ ਨੂੰ ਠੰਢ ਤੋਂ ਬਚਾਉਣ ਲਈ ਦਿੱਤੇ ਗਏ ਕੋਟ ਦੇ ਵਾਇਰਲ ਵੀਡੀਓ 'ਚ ਔਰਤ ਬੱਚੇ ਨੂੰ ਗੋਦੀ 'ਚ ਫੜੀ ਹੋਈ ਨਜ਼ਰ ਆ ਰਹੀ ਹੈ। ਮੇਘਨ ਉਸ ਕੋਲ ਜਾਂਦੀ ਹੈ ਤੇ ਆਪਣੇ ਕੋਟ ਨਾਲ ਬੱਚੇ ਨੂੰ ਲਪੇਟਦੀ ਹੋਈ ਦਿਖਾਈ ਦਿੰਦੀ ਹੈ।
Meghan Markle : ਪ੍ਰਿੰਸ ਹੈਰੀ ਤੇ ਉਸਦੀ ਪਤਨੀ ਮੇਘਨ ਮਾਰਕਲ ਸ਼ਾਹੀ ਜੀਵਨ ਛੱਡਣ ਤੋਂ ਬਾਅਦ ਪਹਿਲੀ ਵਾਰ ਇੱਕ ਜਨਤਕ ਸਥਾਨ 'ਤੇ ਇਕੱਠੇ ਨਜ਼ਰ ਆਏ। ਦਰਅਸਲ ਦੋਵੇਂ 2 ਸਾਲ ਪਹਿਲਾਂ ਰਾਇਲ ਲਾਈਫ ਛੱਡ ਕੇ ਉੱਤਰੀ ਅਮਰੀਕਾ ਵਿੱਚ ਸੈਟਲ ਹੋ ਗਏ ਸਨ।
ਵੀਰਵਾਰ ਨੂੰ ਦੋਵੇਂ ਡੱਚ ਸ਼ਹਿਰ ਹੇਗ 'ਚ ਇਕੱਠੇ ਨਜ਼ਰ ਆਏ। ਇੱਥੇ ਇੱਕ ਵਾਇਰਲ ਵੀਡੀਓ ਵਿੱਚ ਮੇਘਨ ਇਸ ਸਥਾਨ 'ਤੇ ਮੌਜੂਦ ਇੱਕ ਔਰਤ ਨੂੰ ਆਪਣਾ ਕੋਟ ਦਿੰਦੀ ਦਿਖਾਈ ਦੇ ਰਹੀ ਹੈ। ਲੋਕ ਮੇਘਨ ਦੇ ਇਸ ਵੀਡੀਓ ਤੇ ਇਸ ਕੰਮ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਸੋਸ਼ਲ ਮੀਡੀਆ 'ਤੇ ਉਸ ਦੀ ਖੂਬ ਤਾਰੀਫ ਕਰ ਰਹੇ ਹਨ।
ਬੱਚੇ ਨੂੰ ਠੰਢ ਤੋਂ ਬਚਾਉਣ ਲਈ ਦਿੱਤੇ ਗਏ ਕੋਟ ਦੇ ਵਾਇਰਲ ਵੀਡੀਓ 'ਚ ਔਰਤ ਬੱਚੇ ਨੂੰ ਗੋਦੀ 'ਚ ਫੜੀ ਹੋਈ ਨਜ਼ਰ ਆ ਰਹੀ ਹੈ। ਮੇਘਨ ਉਸ ਕੋਲ ਜਾਂਦੀ ਹੈ ਤੇ ਆਪਣੇ ਕੋਟ ਨਾਲ ਬੱਚੇ ਨੂੰ ਲਪੇਟਦੀ ਹੋਈ ਦਿਖਾਈ ਦਿੰਦੀ ਹੈ। ਮੇਘਨ ਨੇ ਉਸ ਬੱਚੇ ਨੂੰ ਲਪੇਟਣ ਲਈ ਜੋ ਕੋਟ ਦਿੱਤਾ ਸੀ, ਉਸ ਦੀ ਕੀਮਤ ਕਰੀਬ 308038 ਰੁਪਏ ਦੱਸੀ ਜਾ ਰਹੀ ਹੈ।
Meghan wraps her coat on a baby 🥺 pic.twitter.com/IxrRUpJjHp
— Sussexes❤️👑🐼🌸 (@Sussex98) April 15, 2022
ਸੋਸ਼ਲ ਮੀਡੀਆ 'ਤੇ ਲੋਕ ਕਰ ਰਹੇ ਤਾਰੀਫ
ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੈਰੀ ਅਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕੀਤਾ ਗਿਆ। ਇਨ੍ਹਾਂ ਦੋਵਾਂ ਦੇ ਆਉਣ ਤੋਂ ਇਕ ਦਿਨ ਪਹਿਲਾਂ ਹੈਰੀ ਦੀ ਦਾਦੀ ਵੀ ਇੱਥੇ ਆ ਗਈ ਸੀ। ਇਨਵਿਕਟਸ ਖੇਡਾਂ ਇੱਥੇ ਚੱਲ ਰਹੀਆਂ ਹਨ ਤੇ ਮੇਘਨ ਨੇ ਇੱਕ ਮਹਿਲਾ ਪ੍ਰਤੀਭਾਗੀ ਨੂੰ ਆਪਣਾ ਕੋਟ ਦਿੱਤਾ।
ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਉਸ ਨੂੰ ਦਇਆ ਦੀ ਰਾਣੀ ਦੱਸ ਰਿਹਾ ਹੈ, ਇਕ ਯੂਜ਼ਰ ਨੇ ਇਸ ਨੂੰ ਬਹੁਤ ਪਿਆਰਾ ਕਿਹਾ। ਇੱਥੇ ਹਜ਼ਾਰਾਂ ਲੋਕ ਹਨ ਜੋ ਮੇਘਨ ਦੀ ਜ਼ੋਰਦਾਰ ਪ੍ਰਸ਼ੰਸਾ ਕਰ ਰਹੇ ਹਨ।