ਪੜਚੋਲ ਕਰੋ
(Source: ECI/ABP News)
ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਪਲਟੀ, 70 ਤੋਂ ਵੱਧ ਮੌਤਾਂ
ਟਿਊਨੀਸ਼ਿਆ ਕੋਲ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਪਲਟ ਗਈ। ਘਟਨਾ ਵਿੱਚ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਲੀਬਿਆ ਤੋਂ ਯੂਰੋਪ ਜਾ ਰਹੀ ਸੀ ਤੇ ਟਿਊਨੀਸ਼ਿਆ ਕੋਲ ਹਾਦਸੇ ਦਾ ਸਿਕਾਰ ਹੋ ਗਈ।
![ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਪਲਟੀ, 70 ਤੋਂ ਵੱਧ ਮੌਤਾਂ migrant boat capsizes near tunisia trying to reach europe from libya up to 70 dead ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਪਲਟੀ, 70 ਤੋਂ ਵੱਧ ਮੌਤਾਂ](https://static.abplive.com/wp-content/uploads/sites/5/2019/05/11120135/tunisia.jpg?impolicy=abp_cdn&imwidth=1200&height=675)
ਚੰਡੀਗੜ੍ਹ: ਟਿਊਨੀਸ਼ਿਆ ਕੋਲ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਪਲਟ ਗਈ। ਘਟਨਾ ਵਿੱਚ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਲੀਬਿਆ ਤੋਂ ਯੂਰੋਪ ਜਾ ਰਹੀ ਸੀ ਤੇ ਟਿਊਨੀਸ਼ਿਆ ਕੋਲ ਹਾਦਸੇ ਦਾ ਸਿਕਾਰ ਹੋ ਗਈ। ਕਿਸ਼ਤੀ ਭੂਮੱਧ ਸਾਗਰ ਤੋਂ ਹੋ ਕੇ ਯੂਰੋਪ ਜਾ ਰਹੀ ਸੀ। ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਾਦਸੇ ਵਿੱਚ ਕਰੀਬ 16 ਜਣਿਆਂ ਨੂੰ ਬਚਾ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਕਿਸ਼ਤੀ ਵੀਕਵਾਰ ਨੂੰ ਲੀਬੀਆ ਤੋਂ ਯੂਰੋਪ ਲਈ ਚੱਲੀ ਸੀ। ਟਿਊਨੀਸ਼ਿਆ ਕੋਲ ਸਮੁੰਦਰ ਵਿੱਚ ਉੱਠੀਆਂ ਤੇਜ਼ ਲਹਿਰਾਂ ਵਿੱਚ ਫਸਣ ਕਰਕੇ ਕਿਸ਼ਤੀ ਪਲਟ ਗਈ। ਯੂਐਨਐਚੀਸਆਰ ਦੇ ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤਕ ਲੀਬੀਆ ਤੋਂ ਯੂਰੋਪ ਦੇ ਰਾਹ ਵਿੱਚ ਕਰੀਬ 164 ਲੋਕਾਂ ਦੀ ਇਸੇ ਤਰੀਕੇ ਨਾਲ ਮੌਤ ਹੋ ਚੁੱਕੀ ਹੈ ਪਰ ਇਹ ਹਾਦਸਾ ਹੁਣ ਤਕ ਦਾ ਸਭ ਤੋਂ ਵੱਡਾ ਹਾਦਸਾ ਮੰਨਿਆ ਜਾ ਰਿਹਾ ਹੈ।
ਇਸ ਹਾਦਸੇ ਵਿੱਚ ਬਚਾਏ ਗਏ 16 ਲੋਕਾਂ ਨੂੰ ਟਿਊਨੀਸ਼ਿਆ ਦੀ ਨੇਵੀ ਆਪਣੇ ਦੇਸ਼ ਦੇ ਤਟ 'ਤੇ ਲੈ ਗਈ ਹੈ। ਟਿਊਨੀਸ਼ੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਹਾਦਸੇ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਤੁਰੰਤ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਮੌਕੇ 'ਤੇ ਭੇਜੀ ਤੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ। ਕਿਸ਼ਤੀ ਵਿੱਚ ਸਵਾਰ ਜ਼ਿਆਦਾਤਰ ਲੋਕ ਅਫ਼ਰੀਕਾ ਦੇ ਰਹਿਣ ਵਾਲੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)