Pakistan Election Result: ਵੋਟਾਂ ਦੀ ਗਿਣਤੀ ਵਿਚਾਲੇ ਪਾਕਿਸਤਾਨ ‘ਚ ਚੱਲੀ ਗੋਲੀ, ਮੋਹਸਿਨ ਦਾਵਰ ਨੂੰ ਲੱਗੀ ਗੋਲੀ
Pakistan Election Results 2024: ਨੈਸ਼ਨਲ ਡੈਮੋਕ੍ਰੇਟਿਕ ਮੂਵਮੈਂਟ ਦੇ ਪ੍ਰਧਾਨ ਮੋਹਸਿਨ ਦਾਵਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਮੀਰਾਨਸ਼ਾਹ 'ਚ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਹਨ।
Pakistan Election Results 2024: ਪਾਕਿਸਤਾਨ ਵਿੱਚ ਚੱਲ ਰਹੀ ਵੋਟਾਂ ਦੀ ਗਿਣਤੀ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉੱਤਰੀ ਵਜ਼ੀਰਿਸਤਾਨ 'ਚ ਗੋਲੀਬਾਰੀ 'ਚ ਸਾਬਕਾ ਐਮਐਨਏ ਮੋਹਸਿਨ ਦਾਵਰ ਜ਼ਖ਼ਮੀ ਹੋ ਗਏ ਹਨ। ਮੋਹਸਿਨ ਨੈਸ਼ਨਲ ਡੈਮੋਕ੍ਰੇਟਿਕ ਮੂਵਮੈਂਟ (ਐਨਡੀਐਮ) ਦਾ ਪ੍ਰਧਾਨ ਹੈ। ਉਨ੍ਹਾਂ ਦੀ ਪਾਰਟੀ ਵਰਕਰ ਬੁਸ਼ਰਾ ਗੋਹਰ ਦਾ ਕਹਿਣਾ ਹੈ ਕਿ ਮੋਹਸਿਨ 'ਤੇ ਮੀਰਾਨਸ਼ਾਹ 'ਚ ਗੋਲੀਬਾਰੀ ਕੀਤੀ ਗਈ ਸੀ। ਇਸ ਗੋਲੀਬਾਰੀ 'ਚ ਉਹ ਜ਼ਖਮੀ ਹੋ ਗਏ।
ਮੋਹਸਿਨ ਦਾਵਰ ਜ਼ਿਲ੍ਹੇ ਦੇ ਐਨਏ-40 ਹਲਕੇ ਤੋਂ ਚੋਣ ਲੜ ਰਹੇ ਸਨ। ਮੋਹਸਿਨ ਨੇ ਦੋਸ਼ ਲਾਇਆ ਸੀ ਕਿ ਵੋਟਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਦੌਰਾਨ ਹੇਰਾਫੇਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਾਵਰ 'ਤੇ ਇਹ ਦੂਜੀ ਵਾਰ ਹਮਲਾ ਹੋਇਆ ਹੈ। ਇਸ ਹਮਲੇ ਤੋਂ ਇਕ ਮਹੀਨਾ ਪਹਿਲਾਂ ਖੈਬਰ ਪਖਤੂਨਖਵਾ ਸੂਬੇ 'ਚ ਵੀ ਉਨ੍ਹਾਂ 'ਤੇ ਹਮਲਾ ਹੋਇਆ ਸੀ। ਇੱਥੇ ਉਹ ਕਬਾਇਲੀ ਜ਼ਿਲ੍ਹਿਆਂ ਵਿੱਚ ਆਪਣਾ ਕਾਫਲਾ ਲੈ ਕੇ ਜਾ ਰਹੇ ਸਨ।
ਇਹ ਵੀ ਪੜ੍ਹੋ: Punjab News: ਫ਼ਰੀਦਕੋਟ ਨਹਿਰ 'ਚੋਂ ਮਿਲੀ ਮਾਂ-ਬੱਚੇ ਦੀ ਲਾਸ਼, ਇੱਕ ਦੂਜੇ ਨਾਲ ਬੰਨ੍ਹ ਕੇ ਮਾਰੀ ਸੀ ਛਾਲ, ਨਹੀਂ ਹੋ ਸਕੀ ਪਛਾਣ
ਬਲੋਚਿਸਤਾਨ ਨੈਸ਼ਨਲ ਪਾਰਟੀ-ਮੈਂਗਲ ਦੇ ਮੁਖੀ ਸਰਦਾਰ ਅਖਤਰ ਮੈਂਗਲ ਨੇ ਮੋਹਸਿਨ ਦਾਵਰ 'ਤੇ ਹੋਏ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ, 'ਨਤੀਜਿਆਂ ਨੂੰ ਬਦਲਣ ਲਈ ਸਭ ਕੁਝ ਕੀਤਾ ਜਾ ਰਿਹਾ ਹੈ। ਅਸੀਂ ਮੋਹਸਿਨ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।
ਪਾਕਿਸਤਾਨ 'ਚ ਵੋਟਿੰਗ ਖਤਮ ਹੋਇਆਂ ਕਰੀਬ 40 ਘੰਟੇ ਬੀਤ ਚੁੱਕੇ ਹਨ ਪਰ ਅਜੇ ਤੱਕ ਅੰਤਿਮ ਨਤੀਜੇ ਨਹੀਂ ਆਏ ਹਨ। ਅੰਤਮ ਨਤੀਜੇ ਵਿੱਚ ਦੇਰੀ ਕਾਰਨ ਲੋਕਾਂ ਵਿੱਚ ਬੇਭਰੋਸਗੀ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਲੋਕ ਚੋਣ ਨਤੀਜਿਆਂ 'ਚ ਧਾਂਦਲੀ ਹੋਣ ਦਾ ਸ਼ੱਕ ਜਤਾ ਰਹੇ ਹਨ। ਫਿਲਹਾਲ ਪੀਟੀਆਈ ਸਮਰਥਕ ਅੱਗੇ ਚੱਲ ਰਹੇ ਹਨ। ਉਨ੍ਹਾਂ ਨੇ 100 ਸੀਟਾਂ ‘ਤੇ ਜਿੱਤ ਮਿਲੀ ਹੈ। ਇਸ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ 71 ਸੀਟਾਂ ਨਾਲ ਦੂਜੇ ਸਥਾਨ 'ਤੇ ਹੈ, ਜਦਕਿ ਪਾਕਿਸਤਾਨ ਪੀਪਲਜ਼ ਪਾਰਟੀ 54 ਸੀਟਾਂ ਨਾਲ ਤੀਜੇ ਸਥਾਨ 'ਤੇ ਹੈ। ਹੋਰ ਪਾਰਟੀਆਂ ਨੂੰ 35 ਸੀਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ: Florida Plane Crash: ਫਲੋਰੀਡਾ ਹਾਈਵੇਅ 'ਤੇ ਨਿੱਜੀ ਜੈੱਟ ਹਾਦਸਾਗ੍ਰਸਤ, 2 ਦੀ ਮੌਤ, ਵੀਡੀਓ ਹੋਈ ਵਾਇਰਲ