Nepal Earthquake: ਨੇਪਾਲ 'ਚ ਭੂਚਾਲ ਨੇ ਮਚਾਈ ਤਬਾਹੀ, ਸੈਂਕੜੇ ਲੋਕ ਸੜਕਾਂ 'ਤੇ ਰਾਤ ਕੱਟਣ ਲਈ ਮਜ਼ਬੂਰ, ਅਜਿਹੇ ਹਨ ਹਾਲਾਤ
Nepal Earthquake News: ਨੇਪਾਲ 'ਚ ਸ਼ੁੱਕਰਵਾਰ ਨੂੰ ਆਏ ਭੂਚਾਲ ਕਾਰਨ 157 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੇ ਨਾਲ ਹੀ 150 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਭੂਚਾਲ ਕਾਰਨ ਸੈਂਕੜੇ ਘਰਾਂ ਦਾ ਨੁਕਸਾਨ ਹੋਇਆ ਹੈ।
Nepal Earthquake: ਨੇਪਾਲ ਵਿੱਚ ਸ਼ੁੱਕਰਵਾਰ ਰਾਤ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ ਲੋਕ ਦਹਿਸ਼ਤ ਵਿੱਚ ਹਨ। ਇਹੀ ਕਾਰਨ ਹੈ ਕਿ ਅੱਤ ਦੀ ਠੰਡ ਦੇ ਬਾਵਜੂਦ ਲੋਕ ਸੜਕਾਂ 'ਤੇ ਰਹਿਣ ਲਈ ਮਜਬੂਰ ਹਨ। ਦਰਅਸਲ, ਭੂਚਾਲ ਕਾਰਨ ਲੋਕ ਇੰਨੇ ਡਰੇ ਹੋਏ ਹਨ ਕਿ ਉਹ ਆਪਣੇ ਘਰਾਂ ਵਿੱਚ ਨਹੀਂ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਨੇਪਾਲ ਵਿੱਚ ਭੂਚਾਲ ਕਾਰਨ ਹੁਣ ਤੱਕ 157 ਲੋਕਾਂ ਦੀ ਜਾਨ ਜਾ ਚੁੱਕੀ ਹੈ। ਭੂਚਾਲ ਕਾਰਨ ਜ਼ਿਆਦਾਤਰ ਘਰ ਨੁਕਸਾਨੇ ਗਏ ਹਨ। ਅਜਿਹੇ 'ਚ ਕੁਝ ਲੋਕ ਸੜਕਾਂ 'ਤੇ ਸੌਣ ਲਈ ਮਜਬੂਰ ਹੋ ਗਏ।
ਐਤਵਾਰ ਸਵੇਰੇ 'ਇੰਡੀਆ ਟੂਡੇ' ਨਾਲ ਗੱਲ ਕਰਦਿਆਂ ਹੋਇਆਂ ਚਿਉਰੀ ਪਿੰਡ ਦੇ ਵਾਸੀ ਲਾਲ ਬਹਾਦਰ ਬਿਕਾ ਨੇ ਸੰਸਕਾਰ ਦੀ ਉਡੀਕ 'ਚ ਚਿੱਟੇ ਕੱਪੜਿਆਂ 'ਚ ਲਪੇਟੀਆਂ 13 ਲਾਸ਼ਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, 'ਅਸੀਂ ਆਪਣੇ ਪਿੰਡ ਦੇ ਲੋਕਾਂ ਦੀਆਂ ਲਾਸ਼ਾਂ ਦਾ ਸੰਸਕਾਰ ਕੀਤੇ ਜਾਣ ਦੀ ਉਡੀਕ ਕਰ ਰਹੇ ਹਾਂ। ਨਾਲ ਹੀ ਕਿਹਾ ਕਿ ਭੂਚਾਲ 'ਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਮਲਬੇ ਹੇਠ ਦੱਬਿਆ ਹੋਇਆ ਲੋਕਾਂ ਦਾ ਸਮਾਨ
ਰਿਪੋਰਟਾਂ ਮੁਤਾਬਕ ਚਿਉਰੀ ਪਿੰਡ ਦੇ ਜ਼ਿਆਦਾਤਰ ਘਰ ਢਹਿ ਗਏ ਹਨ। ਕੜਾਕੇ ਦੀ ਠੰਡ ਵਿੱਚ ਲੋਕਾਂ ਨੂੰ ਜੋ ਮਿਲਿਆ, ਉਸ ਦੀ ਵਰਤੋਂ ਕੀਤੀ। ਆਪਣੇ ਆਪ ਨੂੰ ਗਰਮ ਰੱਖਣ ਲਈ, ਲੋਕ ਬੋਨਫਾਇਰ ਅਤੇ ਪੁਰਾਣੇ ਕੱਪੜਿਆਂ ਦੀ ਵਰਤੋਂ ਕੀਤੀ। ਰਿਪੋਰਟ ਮੁਤਾਬਕ ਜ਼ਿਆਦਾਤਰ ਲੋਕ ਅਜੇ ਵੀ ਮਲਬੇ ਹੇਠੋਂ ਆਪਣਾ ਸਮਾਨ ਨਹੀਂ ਕੱਢ ਸਕੇ ਹਨ।
ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਆਇਆ ਭੂਚਾਲ 2015 ਦੇ ਭੂਚਾਲ ਤੋਂ ਬਾਅਦ ਨੇਪਾਲ ਵਿੱਚ ਸਭ ਤੋਂ ਖਤਰਨਾਕ ਭੂਚਾਲ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮ੍ਰਿਤਕਾਂ ਦੀ ਮੌਤ ਮਲਬੇ ਹੇਠਾਂ ਦੱਬੇ ਜਾਣ ਕਾਰਨ ਹੋਈ।
ਹਜ਼ਾਰਾਂ ਲੋਕ ਹੋ ਗਏ ਬੇਘਰ
ਨੇਪਾਲ ਦੇ ਉਪ ਪ੍ਰਧਾਨ ਮੰਤਰੀ ਨਾਰਾਇਣ ਕਾਜ਼ੀ ਸ਼੍ਰੇਸ਼ਠ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਪ੍ਰਭਾਵਿਤ ਖੇਤਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਜ਼ਾਰਾਂ ਲੋਕ ਰਾਤੋ-ਰਾਤ ਬੇਘਰ ਹੋ ਗਏ ਹਨ, ਇਸ ਲਈ ਟੈਂਟ, ਭੋਜਨ ਅਤੇ ਦਵਾਈਆਂ ਭੇਜ ਦਿੱਤੀਆਂ ਗਈਆਂ ਹਨ। ਰਾਹਤ ਅਤੇ ਬਚਾਅ ਕਾਰਜ 'ਚ ਲੱਗੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਪਹਾੜੀ ਖੇਤਰ ਹੋਣ ਕਾਰਨ ਆਪਰੇਸ਼ਨ 'ਚ ਰੁਕਾਵਟ ਆ ਰਹੀ ਹੈ।
ਪਹਾੜੀ ਪਿੰਡਾਂ ਤੱਕ ਕੇਵਲ ਪੈਦਲ ਹੀ ਜਾਣ ਦਾ ਰਸਤਾ ਹੈ। ਰਿਪੋਰਟਾਂ ਮੁਤਾਬਕ ਭੂਚਾਲ ਕਾਰਨ ਜ਼ਮੀਨ ਖਿਸਕਣ ਕਾਰਨ ਸੜਕਾਂ ਵੀ ਬੰਦ ਹੋ ਗਈਆਂ ਹਨ। ਨੇਪਾਲ ਸਰਕਾਰ ਫੌਜੀ ਹੈਲੀਕਾਪਟਰਾਂ ਰਾਹੀਂ ਭੂਚਾਲ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਸਮੱਗਰੀ ਪਹੁੰਚਾ ਰਹੀ ਹੈ।
ਇਹ ਵੀ ਪੜ੍ਹੋ: Hamas Captive: '60 ਬੰਧਕ ਲਾਪਤਾ, 23 ਦੀਆਂ ਲਾਸ਼ਾਂ ਮਿਲੀਆਂ', ਹਮਾਸ ਨੇ ਬੰਧਕਾਂ ਦੀ ਮੌਤ ਲਈ ਇਜ਼ਰਾਈਲ ਨੂੰ ਠਹਿਰਾਇਆ ਜ਼ਿੰਮੇਵਾਰ