New Zealand Recession: ਨਿਊਜ਼ੀਲੈਂਡ ਜਾਣ ਵਾਲੇ ਪੰਜਾਬੀਓ ਸਾਵਧਾਨ ! 18 ਮਹੀਨਿਆਂ 'ਚ ਦੂਜੀ ਵਾਰ ਮੰਦੀ ਦੀ ਮਾਰ ਹੇਠ ਆਇਆ ਦੇਸ਼
ਸਰਕਾਰੀ ਰੈਗੂਲੇਸ਼ਨ ਮੰਤਰੀ ਡੇਵਿਡ ਸੀਮੋਰ ਦਾ ਕਹਿਣਾ ਹੈ ਕਿ ਮੌਜੂਦਾ ਆਰਥਿਕ ਸਥਿਤੀ ਦੇ ਕਾਰਨ ਆਉਣ ਵਾਲੇ ਬਜਟ ਵਿੱਚ ਕਟੌਤੀ ਕੀਤੀ ਜਾਵੇਗੀ, ਜਿਸ ਵਿੱਚ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਨੂੰ ਘਟਾਉਣਾ ਵੀ ਸ਼ਾਮਲ ਹੋਵੇਗਾ। "ਅਸੀਂ ਇੱਕ ਮੰਦੀ ਦਾ ਸਾਹਮਣਾ ਕਰ ਰਹੇ ਹਾਂ
New Zealand Recession: ਨਿਊਜ਼ੀਲੈਂਡ ਪਿਛਲੇ 18 ਮਹੀਨਿਆਂ 'ਚ ਦੂਜੀ ਵਾਰ ਮੰਦੀ 'ਚ ਫਸਿਆ ਹੈ। ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਦਸੰਬਰ 2023 ਤੱਕ ਦੀ ਤਿਮਾਹੀ ਵਿੱਚ ਦੇਸ਼ ਦੀ ਆਰਥਿਕਤਾ 0.1% ਸੁੰਗੜ ਗਈ ਹੈ। ਪ੍ਰਤੀ ਵਿਅਕਤੀ ਆਮਦਨ ਦੇ ਲਿਹਾਜ਼ ਨਾਲ, ਇਹ ਗਿਰਾਵਟ 0.7% ਸੀ। ਇਹ ਗਿਰਾਵਟ ਸਤੰਬਰ ਤਿਮਾਹੀ ਵਿੱਚ ਦੇਖੇ ਗਏ 0.3 ਪ੍ਰਤੀਸ਼ਤ ਸੰਕੁਚਨ ਤੋਂ ਬਾਅਦ ਆਈ ਹੈ, ਜਿਸ ਨੂੰ ਆਰਥਿਕ ਮੰਦੀ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਪਿਛਲੇ 18 ਮਹੀਨਿਆਂ ਵਿੱਚ ਦੂਜੀ ਵਾਰ ਮੰਦੀ ਦਾ ਸਾਹਮਣਾ ਕਰ ਰਿਹਾ ਹੈ।
BREAKING: New Zealand enters recession
— The Spectator Index (@spectatorindex) March 20, 2024
ਪ੍ਤੀ ਵਿਅਕਤੀ ਆਮਦਨ ਦੇ ਨਤੀਜੇ ਚਿੰਤਾਜਨਕ
ਸਰਕਾਰੀ ਡੇਟਾ ਏਜੰਸੀ ਸਟੈਟਸ ਐਨਜ਼ੈਡ ਦੇ ਅਨੁਸਾਰ, ਨਿਊਜ਼ੀਲੈਂਡ ਦੀ ਆਰਥਿਕਤਾ ਪਿਛਲੀਆਂ ਪੰਜ ਤਿਮਾਹੀਆਂ ਵਿੱਚੋਂ ਚਾਰ ਵਿੱਚ ਨਕਾਰਾਤਮਕ ਰਹੀ ਹੈ ਅਤੇ ਸਾਲਾਨਾ ਵਿਕਾਸ ਦਰ ਸਿਰਫ਼ 0.6% ਰਹੀ ਹੈ। ਇਹ ਗਿਰਾਵਟ ਕਾਫ਼ੀ ਹੱਦ ਤੱਕ ਅਨੁਮਾਨਤ ਸੀ। ਨਿਊਜ਼ੀਲੈਂਡ ਦੇ ਕੇਂਦਰੀ ਬੈਂਕ ਨੇ ਵੀ ਆਰਥਿਕ ਗਤੀਵਿਧੀ ਵਿੱਚ ਸਥਿਰਤਾ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਰਥਵਿਵਸਥਾ ਵਿੱਚ ਮਾਮੂਲੀ ਗਿਰਾਵਟ ਜਾਂ ਬਹੁਤ ਘੱਟ ਵਾਧਾ ਦੇਖਿਆ ਜਾ ਸਕਦਾ ਹੈ। ਪਿਛਲੀਆਂ ਪੰਜ ਤਿਮਾਹੀਆਂ ਵਿੱਚ ਔਸਤਨ 0.8% ਦੀ ਗਿਰਾਵਟ ਦੇ ਨਾਲ ਪ੍ਰਤੀ ਵਿਅਕਤੀ ਆਮਦਨ ਦੇ ਅੰਕੜੇ ਹੋਰ ਵੀ ਚਿੰਤਾਜਨਕ ਹਨ।
ਪ੍ਰਵਾਸੀਆਂ ਨੇ ਦਿੱਤਾ ਅਰਥਵਿਵਸਥਾ ਨੂੰ ਹੁਲਾਰਾ
ਹਾਲਾਂਕਿ, ਪ੍ਰਸ਼ਾਂਤ ਮਹਾਸਾਗਰ ਵਿੱਚ ਇਸ ਟਾਪੂ ਦੇਸ਼ ਦੀ ਆਰਥਿਕਤਾ ਨੂੰ ਪ੍ਰਵਾਸੀਆਂ ਦੀ ਰਿਕਾਰਡ ਗਿਣਤੀ ਤੋਂ ਕੁਝ ਸਮਰਥਨ ਮਿਲਿਆ ਹੈ। ਸਾਲ 2023 ਵਿੱਚ 141,000 ਤੋਂ ਵੱਧ ਲੋਕ ਨਿਊਜ਼ੀਲੈਂਡ ਆਏ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਜੇਕਰ ਇਹ ਆਬਾਦੀ ਵਾਧਾ ਨਾ ਹੋਇਆ ਹੁੰਦਾ, ਤਾਂ ਨਿਊਜ਼ੀਲੈਂਡ ਦੀ ਆਰਥਿਕਤਾ ਹੋਰ ਵੀ ਤੇਜ਼ੀ ਨਾਲ ਡਿੱਗ ਰਹੀ ਹੋਣੀ ਸੀ।
ਬਜਟ ਘਟਾਇਆ ਜਾਵੇਗਾ ਤੇ ਕਮਰਾਚੀਆਂ ਦੀ ਹੋਵੇਗੀ ਛਾਂਟੀ
ਸਰਕਾਰੀ ਰੈਗੂਲੇਸ਼ਨ ਮੰਤਰੀ ਡੇਵਿਡ ਸੀਮੋਰ ਦਾ ਕਹਿਣਾ ਹੈ ਕਿ ਮੌਜੂਦਾ ਆਰਥਿਕ ਸਥਿਤੀ ਦੇ ਕਾਰਨ ਆਉਣ ਵਾਲੇ ਬਜਟ ਵਿੱਚ ਕਟੌਤੀ ਕੀਤੀ ਜਾਵੇਗੀ, ਜਿਸ ਵਿੱਚ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਨੂੰ ਘਟਾਉਣਾ ਵੀ ਸ਼ਾਮਲ ਹੋਵੇਗਾ। "ਅਸੀਂ ਇੱਕ ਮੰਦੀ ਦਾ ਸਾਹਮਣਾ ਕਰ ਰਹੇ ਹਾਂ, ਪਰ ਇਹ ਤੁਹਾਡੇ ਲਈ ਕੁਝ ਨਵਾਂ ਨਹੀਂ ਹੋਵੇਗਾ, ਕਿਉਂਕਿ ਤੁਸੀਂ ਪਹਿਲਾਂ ਹੀ ਇਸਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਹੇ ਹੋ,