NRI News : ਨਿਊਜ਼ੀਲੈਂਡ ਜਾਣ ਦਾ ਸੁਨਹਿਰੀ ਮੌਕਾ, ਨਿਯਮਾਂ 'ਚ ਦਿੱਤੀ ਢਿੱਲ - ਹੁਣ ਤੱਕ 1 ਲੱਖ ਪ੍ਰਵਾਸੀ ਪਹੁੰਚੇ, ਪੰਜਾਬੀ ਅੱਵਲ
New Zealand relaxation in immigration rules : ਨਿਊਜ਼ੀਲੈਂਡ ਵਿੱਚ ਕਾਰੋਬਰੀਆਂ ਅਤੇ ਕਿਸਾਨਾਂ ਦੀ ਮਦਦ ਵਾਸਤੇ ਨਿਊਜ਼ੀਲੈਂਡ ਸਰਕਾਰ ਵੱਲੋਂ ਵਰਕ ਪਰਮਿਟ ਦੇ ਨਿਯਮ ਸੌਖੇ ਕਰ ਦਿੱਤੇ ਗਏ ਸਨ। ਨਿਊਜ਼ੀਲੈਂਡ ਦੇ ਇੰਮੀਗ੍ਰੇਸ਼ਨ ਮੰਤਰੀ...
ਔਕਲੈਂਡ : ਨਿਊਜ਼ੀਲੈਂਡ ਵੱਲੋਂ ਦੇਸ਼ 'ਚ ਐਂਟਰੀ ਲਈ ਜੋ ਇੰਮੀਗ੍ਰੇਸ਼ਨ ਨਿਯਮਾਂ ਵਿੱਚ ਦਿੱਤੀ ਢਿੱਲ ਨੇ ਰਿਕਾਰਡ ਤੋੜ ਦਿੱਤੇ ਹਨ। ਇਹ ਰਾਹਤ ਮਗਰੋਂ ਨਿਊਜ਼ੀਲੈਂਡ ਵਿੱਚ ਪੁੱਜਣ ਵਾਲਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਅਪ੍ਰੈਲ ਦੇ ਅੰਤ ਤੱਕ ਤਕਰੀਬਨ ਇੱਕ ਲੱਖ ਨਵੇਂ ਪ੍ਰਵਾਸੀਆਂ ਨੇ ਨਿਊਜ਼ੀਲੈਂਡ ਵਿੱਚ ਪੱਕੇ ਡੇਰੇ ਲਾ ਲਏ ਹਨ। ਨਵੇਂ ਪ੍ਰਵਾਸੀਆਂ ਵਿਚੋਂ ਹਜ਼ਾਰਾਂ ਪੰਜਾਬੀ ਵੀ ਹਨ ਜੋ ਮੌਕੇ ਮਿਲਦੇ ਹੀ ਨਿਊਜ਼ੀਲੈਂਡ ਵਿੱਚ ਐਂਟਰ ਕਰ ਗਏ ਹਨ।
ਦਰਅਸਲ ਕਾਮਿਆਂ ਦੀ ਕਮੀ ਨਾਲ ਜੂਝ ਰਹੇ ਨਿਊਜ਼ੀਲੈਂਡ ਵਿੱਚ ਕਾਰੋਬਰੀਆਂ ਅਤੇ ਕਿਸਾਨਾਂ ਦੀ ਮਦਦ ਵਾਸਤੇ ਨਿਊਜ਼ੀਲੈਂਡ ਸਰਕਾਰ ਵੱਲੋਂ ਵਰਕ ਪਰਮਿਟ ਦੇ ਨਿਯਮ ਸੌਖੇ ਕਰ ਦਿੱਤੇ ਗਏ ਸਨ। ਨਿਊਜ਼ੀਲੈਂਡ ਦੇ ਇੰਮੀਗ੍ਰੇਸ਼ਨ ਮੰਤਰੀ ਮਾਈਕ ਵੁੱਡ ਨੇ ਕਿਹਾ ਕਿ ਪ੍ਰਵਾਸੀਆਂ ਦੀ ਵੱਡੀ ਗਿਣਤੀ ਵਿੱਚ ਆਮਦ ਇੱਕ ਚੰਗਾ ਸੰਕੇਤ ਹੈ ਜੋ ਸਾਡੇ ਅਰਥਚਾਰੇ ਵਿੱਚ ਬੇਹੱਦ ਜ਼ਰੂਰੀ ਹੈ। ਇੰਮੀਗ੍ਰੇਸ਼ਨਲ ਦੇ ਅਸਲ ਅੰਕੜੇ ਵੱਲ ਝਤ ਮਾਰੀ ਜਾਵੇ ਤਾਂ ਪਿਛਲੇ ਇਕ ਸਾਲ ਦੌਰਾਨ 26 ਹਜ਼ਾਰ ਪ੍ਰਵਾਸੀਆਂ ਨੇ ਨਿਊਜ਼ੀਲੈਂਡ ਛੱਡ ਦਿੱਤਾ ਸੀ ਜਿਸ ਨੂੰ ਵੇਖਦਿਆਂ ਨਿਊਜ਼ੀਲੈਂਡ ਵਿੱਚ ਪ੍ਰਵਾਸੀਆਂ ਦੀ ਅਸਲ ਗਿਣਤੀ 72,330 ਦਰਜ ਕੀਤੀ ਗਈ ਸੀ।
ਸਾਲ 2020 ਤੋਂ ਬਾਅਦ ਪਹਿਲਾ ਵਾਰ ਹੋਇਆ ਕਿ ਇੱਕ ਸਾਲ ਅੰਦਰ ਐਨੀ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੇ ਨਿਊਜ਼ੀਲੈਂਡ ਵਿੱਚ ਡੇਰੇ ਲਾਏ ਹਨ। ਜੇਕਰ ਦੇਖਿਆ ਜਾਵੇ ਤਾਂ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਸਭ ਤੋਂ ਵੱਧ 13-13 ਹਜ਼ਾਰ ਦੇ ਕਰੀਬ ਪ੍ਰਵਾਸੀਆਂ ਨੇ ਨਿਊਜ਼ੀਲੈਂਡ ਵਿੱਚ ਐਂਟਰੀ ਕੀਤਾ ਸੀ। ਹਲਾਕਿ ਅਪ੍ਰੈਲ ਮਹੀਨੇ ਵਿੱਚ ਇਹ ਅੰਕੜਾ ਘੱਟ ਕੇ 5,785 ਰਹਿ ਗਿਆ ਸੀ।
ਦੇਖਿਆ ਜਾਵੇ ਤਾਂ ਜੇਕਰ ਨਿਊਜ਼ੀਲੈਂਡ ਆਪਣੇ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਲਗਾਤਾਰ ਪੈਦਾ ਕਰਦਾ ਰਿਹਾ ਤਾਂ, ਜਿਵੇਂ ਕੈਨੇਡਾ ਲੇਬਰ ਦੀ ਘਾਟ ਨਾਲ ਜੂਝ ਰਿਹਾ ਹੈ ਉਸ ਤੋਂ ਨਿਊਜ਼ੀਲੈਂਡ ਛੁੱਟਕਾਰਾ ਪਾ ਸਕਦਾ ਹੈ। ਫਿਲਹਾਲ ਨਿਊਜ਼ੀਲੈਂਡ ਨੇ ਜੋ ਇੰਮੀਗ੍ਰੇਸ਼ਨ ਦੇ ਨਿਯਮਾਂ ਵਿੱਚ ਵੱਡੀ ਛੋਟ ਦਿੱਤੀ ਹੈ ਉਸ ਨਾਲ ਦੇਸ਼ ਵਿੱਚ ਪ੍ਰਵਾਸੀਆਂ ਦੀ ਐਂਟਰੀ ਵੀ ਵਧੀ ਹੈ ਅਤੇ ਕਾਰੋਬਾਰੀਆਂ ਲਈ ਵੀ ਚੰਗੀ ਖ਼ਬਰ ਹੈ ਕਿ ਉਹਨਾਂ ਨੁੰ ਆਪਣਾ ਕੰਮ ਚਲਾਉਣ ਲਈ ਲੇਬਰ ਦੀ ਘਾਟ ਨਹੀਂ ਪੇਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।