ਸੋਨੇ 'ਤੇ ਨਹੀਂ ਲੱਗੇਗਾ ਟੈਰਿਫ, ਭਾਰਤ-ਰੂਸ ਤਣਾਅ ਦੇ ਦੌਰਾਨ ਡੋਨਾਲਡ ਟਰੰਪ ਵੱਡਾ ਐਲਾਨ
ਇਸ ਤੋਂ ਪਹਿਲਾਂ ਕਸਟਮ ਅਤੇ ਸੀਮਾ ਸੁਰੱਖਿਆ ਵਿਭਾਗ ਨੇ ਕਿਹਾ ਸੀ ਕਿ ਸੋਨੇ ‘ਤੇ ਭਾਰੀ ਟੈਕਸ ਲਗੇਗਾ, ਪਰ ਟ੍ਰੰਪ ਨੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ। ਟਰੰਪ ਨੇ ਇਹ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਭਾਰਤ ਅਤੇ ਰੂਸ ਨਾਲ ਉਸਦੀ ਤਣਾਅ ਚੱਲ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਯਾਨੀਕਿ 11 ਅਗਸਤ ਨੂੰ ਵੱਡਾ ਐਲਾਨ ਕੀਤਾ। ‘ਦ ਵਾਲ ਸਟਰੀਟ ਜਰਨਲ’ ਦੀ ਇੱਕ ਰਿਪੋਰਟ ਮੁਤਾਬਕ, ਟਰੰਪ ਨੇ ਕਿਹਾ ਕਿ ਸੋਨੇ ‘ਤੇ ਕਿਸੇ ਵੀ ਤਰ੍ਹਾਂ ਦਾ ਟੈਰਿਫ ਨਹੀਂ ਲੱਗੇਗਾ। ਇਸ ਤੋਂ ਪਹਿਲਾਂ ਕਸਟਮ ਅਤੇ ਸੀਮਾ ਸੁਰੱਖਿਆ ਵਿਭਾਗ ਨੇ ਕਿਹਾ ਸੀ ਕਿ ਸੋਨੇ ‘ਤੇ ਭਾਰੀ ਟੈਕਸ ਲਗੇਗਾ, ਪਰ ਟਰੰਪ ਨੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ। ਟਰੰਪ ਨੇ ਇਹ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਭਾਰਤ ਅਤੇ ਰੂਸ ਨਾਲ ਉਸਦੀ ਤਣਾਅ ਚੱਲ ਰਹੇ ਹਨ। ਟਰੰਪ ਨੇ ਭਾਰਤ ‘ਤੇ 50 ਫੀਸਦੀ ਟੈਰਿਫ ਵੀ ਲਗਾਇਆ ਹੈ।
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ 'ਤੇ ਪੋਸਟ ਸ਼ੇਅਰ ਕੀਤੀ ਹੈ। ਸੋਨੇ ਨੂੰ ਲੈ ਕੇ ਮਾਰਕੀਟ ਵਿੱਚ ਅਫਵਾਹ ਫੈਲੀ ਸੀ ਕਿ ਇਸ ‘ਤੇ ਭਾਰੀ ਟੈਰਿਫ ਲੱਗੇਗਾ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋ ਗਿਆ ਸੀ, ਪਰ ਹੁਣ ਟਰੰਪ ਨੇ ਰਾਹਤ ਵਾਲੀ ਖ਼ਬਰ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਅਮਰੀਕੀ ਕਸਟਮ ਅਧਿਕਾਰੀਆਂ ਨੇ ਵੀ ਇੱਕ ਚਿੱਠੀ ਜਾਰੀ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਦੋ ਮਿਆਰੀ ਵਜ਼ਨ (ਇੱਕ ਕਿਲੋ ਗ੍ਰਾਮ ਅਤੇ 100 ਔਂਸ) ਵਾਲੀ ਸੋਨੇ ਦੀ ਬਾਰ ਨੂੰ ਟੈਰਿਫ ਦੇ ਦਾਇਰੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਇਸ ਚਿੱਠੀ ਦੇ ਬਾਅਦ ਸੋਨਾ ਵਪਾਰੀਆਂ ਅਤੇ ਨਿਵੇਸ਼ਕਾਂ ਵਿੱਚ ਚਿੰਤਾ ਵਧ ਗਈ ਸੀ ਕਿ ਇਸ ਦਾ ਅੰਤਰਰਾਸ਼ਟਰੀ ਸੋਨਾ ਬਜ਼ਾਰ 'ਤੇ ਅਸਰ ਪੈ ਸਕਦਾ ਹੈ।
ਟਰੰਪ ਦੇ ਬਿਆਨ ਨਾਲ ਸਥਿਤੀ ਸਾਫ਼ ਹੋ ਗਈ
ਟਰੰਪ ਦੇ ਇਸ ਸਪੱਸ਼ਟ ਬਿਆਨ ਨਾਲ ਹੁਣ ਸਥਿਤੀ ਸਾਫ਼ ਹੋ ਗਈ ਹੈ ਅਤੇ ਸੋਨੇ ਦੇ ਵਪਾਰ ਨਾਲ ਜੁੜੇ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਸੋਨੇ ਦੀਆਂ ਕੀਮਤਾਂ ਅਤੇ ਇਸਦੇ ਵਿਸ਼ਵ ਵਪਾਰ ਵਿੱਚ ਸਥਿਰਤਾ ਬਣੀ ਰਹੇਗੀ।
ਅਮਰੀਕਾ ਨੇ ਭਾਰਤ ‘ਤੇ 50 ਫੀਸਦੀ ਟੈਰਿਫ ਲਗਾਇਆ
ਟਰੰਪ ਭਾਰਤ ਨਾਲ ਨਾਰਾਜ਼ਗੀ ਦੇ ਕਾਰਨ ਉਸ ‘ਤੇ 50 ਫੀਸਦੀ ਟੈਰਿਫ ਲਗਾ ਦਿੱਤਾ ਹੈ। ਟਰੰਪ ਭਾਰਤ ਦੇ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਨਰਾਜ਼ ਚੱਲ ਰਿਹਾ ਹੈ। ਉਹ ਦੱਸਦੇ ਹਨ ਕਿ ਰੂਸ ਯੁੱਧ ਨੂੰ ਵਧਾਵਾ ਦੇ ਰਿਹਾ ਹੈ। ਟਰੰਪ ਭਾਰਤ ਨਾਲ ਹੋਣ ਵਾਲੀ ਟ੍ਰੇਡ ਡੀਲ ਨੂੰ ਲੈ ਕੇ ਵੀ ਨਾਰਾਜ਼ ਹਨ। ਇਸੀ ਕਾਰਨ ਪਹਿਲਾਂ ਭਾਰਤ ‘ਤੇ 25 ਫੀਸਦੀ ਟੈਰਿਫ ਲਗਾਇਆ ਗਿਆ ਸੀ, ਹੁਣ ਉਸਨੂੰ ਵਧਾ ਕੇ 50 ਫੀਸਦੀ ਕਰ ਦਿੱਤਾ ਗਿਆ ਹੈ।






















