ਮਨੁੱਖਾਂ ਮਗਰੋਂ ਹੁਣ ਕੋਵਿਡ-19 ਜੰਗਲੀ ਜਾਨਵਰਾਂ ਤੱਕ ਪਹੁੰਚਿਆ, ਓਮੀਕ੍ਰੋਨ ਵੇਰੀਐਂਟ ਨਾਲ ਹਿਰਨ ਸੰਕਰਮਿਤ
ਖੋਜਕਰਤਾਵਾਂ ਨੇ ਪਹਿਲਾਂ ਹੀ ਰਿਪੋਰਟ ਪੇਸ਼ ਕੀਤੀ ਹੈ ਕਿ ਆਇਓਵਾ ਵਿੱਚ 2020 ਦੇ ਅਖੀਰ ਵਿੱਚ ਤੇ ਓਹੀਓ ਵਿੱਚ 2021 ਦੀ ਸ਼ੁਰੂਆਤ ਵਿੱਚ ਵੱਡੀ ਗਿਣਤੀ ਵਿੱਚ ਸੰਕਰਮਣ ਪਾਇਆ ਗਿਆ ਸੀ।
Covid-19 Detected In White Tailed Deer: ਦੁਨੀਆ ਭਰ ਦੇ ਲੋਕ ਕੋਵਿਡ-19 ਤੋਂ ਪ੍ਰੇਸ਼ਾਨ ਹਨ, ਇਸ ਦੌਰਾਨ ਜੰਗਲੀ ਜਾਨਵਰਾਂ 'ਚ ਵੀ ਕੋਰੋਨਾ ਫੈਲਣ ਦੀ ਗੱਲ ਸਾਹਮਣੇ ਆਈ ਹੈ। ਅਮਰੀਕਾ ਵਿਚ ਸਟੇਟਨ ਆਈਲੈਂਡ 'ਤੇ ਚਿੱਟੀ ਪੂਛ ਵਾਲੇ ਹਿਰਨ ਵਿਚ ਓਮਿੀਕ੍ਰੋਨ ਵੇਰੀਐਂਟ ਨਾਲ ਸੰਕਰਮਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ 'ਚ ਪਹਿਲੀ ਵਾਰ ਕਿਸੇ ਜੰਗਲੀ ਜਾਨਵਰ 'ਚ ਕੋਰੋਨਾ ਦੀ ਲਾਗ ਪਾਈ ਗਈ ਹੈ।
ਇੱਕ ਤਾਜ਼ਾ ਅਧਿਐਨ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ। ਜੰਗਲੀ ਜਾਨਵਰਾਂ ਵਿੱਚ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਚਿੱਟੀ ਪੂਛ ਵਾਲਾ ਹਿਰਨ ਬਹੁਤ ਆਸਾਨੀ ਨਾਲ ਕੋਰੋਨਾ ਨਾਲ ਸੰਕਰਮਿਤ ਹੋ ਸਕਦਾ ਹੈ।
ਚਿੱਟੀ ਪੂਛ ਵਾਲੇ ਹਿਰਨ ਵਿੱਚ ਕੋਰੋਨਾ ਇਨਫੈਕਸ਼ਨ
ਅਮਰੀਕਾ ਵਿਚ ਵੱਡੀ ਗਿਣਤੀ ਵਿਚ ਹਿਰਨ ਪਾਏ ਜਾਂਦੇ ਹਨ, ਇਹ ਜ਼ਿਆਦਾਤਰ ਮਨੁੱਖਾਂ ਦੇ ਨੇੜੇ ਰਹਿੰਦੇ ਹਨ। ਅਜਿਹੇ 'ਚ ਇਹ ਡਰ ਵਧ ਗਿਆ ਹੈ ਕਿ ਇਹ ਹਿਰਨ ਹੋਰ ਜਾਨਵਰਾਂ ਜਾਂ ਇਨਸਾਨਾਂ ਤੱਕ ਵੀ ਇਨਫੈਕਸ਼ਨ ਫੈਲਾ ਸਕਦੇ ਹਨ। ਖੋਜਕਰਤਾਵਾਂ ਦੇ ਅਨੁਸਾਰ, ਕੋਰੋਨਾਵਾਇਰਸ ਪਹਿਲੀ ਵਾਰ 2020 ਦੇ ਅਖੀਰ ਵਿੱਚ ਆਇਓਵਾ ਵਿੱਚ ਅਤੇ 2021 ਦੀ ਸ਼ੁਰੂਆਤ ਵਿੱਚ ਓਹੀਓ ਦੇ ਖੇਤਰਾਂ ਵਿੱਚ ਵਿਆਪਕ ਤੌਰ 'ਤੇ ਫੈਲਣ ਦੀ ਰਿਪੋਰਟ ਕੀਤੀ ਗਈ ਸੀ।
ਯੂਐਸਡੀਏ ਦੀ ਐਨੀਮਲ ਐਂਡ ਪਲਾਂਟ ਹੈਲਥ ਇੰਸਪੈਕਸ਼ਨ ਸਰਵਿਸ ਦੇ ਬੁਲਾਰੇ ਲਿੰਡਸੇ ਕੋਲ ਮੁਤਾਬਕ, 13 ਹੋਰ ਰਾਜਾਂ ਵਿੱਚ ਹਿਰਨ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਜਾਨਵਰ ਕੋਰੋਨਾ ਦੇ ਪੁਰਾਣੇ ਵੈਰੀਐਂਟ ਨਾਲ ਸੰਕਰਮਿਤ ਸੀ।
ਪੇਨ ਸਟੇਟ ਦੇ ਖੋਜਕਰਤਾਵਾਂ ਦੇ ਅਧਿਐਨ ਮੁਤਾਬਕ, ਹਿਰਨ ਮਨੁੱਖਾਂ ਤੋਂ ਵਾਇਰਸ ਗ੍ਰਹਿਣ ਕਰ ਰਹੇ ਹਨ ਅਤੇ ਇਸਨੂੰ ਦੂਜੇ ਹਿਰਨਾਂ ਵਿੱਚ ਤਬਦੀਲ ਕਰ ਰਹੇ ਹਨ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜਾਨਵਰ ਵਾਇਰਸ ਨੂੰ ਮਨੁੱਖਾਂ ਵਿੱਚ ਵਾਪਸ ਭੇਜ ਰਹੇ ਹਨ। ਹਾਲਾਂਕਿ, ਇਹ ਡਰ ਹੈ ਕਿ ਇਸ ਨਾਲ ਵਾਇਰਸ ਨੂੰ ਸਿਊਟੇਟ ਹੋਣ ਦਾ ਮੌਕਾ ਮਿਲੇਗਾ ਅਤੇ ਲੰਬੇ ਸਮੇਂ ਵਿੱਚ ਇਹ ਮਨੁੱਖਾਂ ਜਾਂ ਹੋਰ ਜਾਨਵਰਾਂ ਨੂੰ ਸੰਕਰਮਿਤ ਕਰ ਸਕਦੇ ਹਨ।
ਇਹ ਵੀ ਪੜ੍ਹੋ: Coronavirus in India: ਦੇਸ਼ ‘ਚ ਇੱਕ ਦਿਨ 'ਚ ਕੋਰੋਨਾ ਦੇ 71,365 ਨਵੇਂ ਮਾਮਲੇ ਦਰਜ, ਪੌਜ਼ੇਟੀਵਿਟੀ ਰੇਟ 5% 'ਤੇ ਆਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin