ਪਾਕਿਸਤਾਨ ਦੇ ਹਾਲਾਤ ਹੋਏ ਖ਼ਰਾਬ! ਗ੍ਰਹਿ ਮੰਤਰੀ ਦੇ ਘਰ ਨੂੰ ਲਾਈ ਅੱਗ ਅਤੇ ਕੀਤੀ ਭੰਨਤੋੜ, ਦੇਖੋ ਖੌਫਨਾਕ ਵੀਡੀਓ
Pakistan: ਪਾਕਿਸਤਾਨ ਵਿੱਚ ਇੱਕ ਵਾਰ ਫਿਰ ਹਾਲਾਤ ਵਿਗੜਦੇ ਜਾ ਰਹੇ ਹਨ। ਸਿੰਧ ਸੂਬੇ ਦੇ ਗ੍ਰਹਿ ਮੰਤਰੀ ਦੇ ਘਰ 'ਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ ਹੈ। ਇੱਕ ਰਿਪੋਰਟ ਅਨੁਸਾਰ, ਅੱਗਜ਼ਨੀ ਦੀ ਇੱਕ ਘਟਨਾ ਵੀ ਵਾਪਰੀ ਹੈ।

Pakistan Sindh: ਪਾਕਿਸਤਾਨ ਵਿੱਚ ਇੱਕ ਵਾਰ ਫਿਰ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਸਿੰਧ ਸੂਬੇ ਦੇ ਗ੍ਰਹਿ ਮੰਤਰੀ ਜ਼ਿਆਉਲ ਹਸਨ ਲੰਜਰ ਦੇ ਘਰ 'ਤੇ ਭੀੜ ਨੇ ਹਮਲਾ ਕਰ ਦਿੱਤਾ ਹੈ। ਇੱਕ ਰਿਪੋਰਟ ਅਨੁਸਾਰ, ਸੁਰੱਖਿਆ ਕਰਮਚਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਬਲ ਦੀ ਵਰਤੋਂ ਵੀ ਕੀਤੀ ਪਰ ਭੀੜ ਨੇ ਹਮਲਾਵਰ ਹੋ ਕੇ ਭੰਨਤੋੜ ਵੀ ਕੀਤੀ ਅਤੇ ਅੱਗ ਵੀ ਲਾਈ।
ਪੰਜਾਬ ਅਤੇ ਸਿੰਧ ਵਿਚਕਾਰ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਮੁੱਦੇ 'ਤੇ ਹਿੰਸਾ ਭੜਕ ਗਈ ਹੈ। ਬੇਕਾਬੂ ਭੀੜ ਨੇ ਗ੍ਰਹਿ ਮੰਤਰੀ ਦੇ ਘਰ ਨੂੰ ਅੱਗ ਲਗਾ ਦਿੱਤੀ। ਗ੍ਰਹਿ ਮੰਤਰੀ ਦੇ ਘਰ 'ਤੇ ਹਮਲਾ ਕਰਨ ਵਾਲੇ ਪ੍ਰਦਰਸ਼ਨਕਾਰੀ ਬੰਦੂਕਾਂ ਲੈ ਕੇ ਪਹੁੰਚੇ ਸਨ। ਪੂਰੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਜਿਵੇਂ-ਜਿਵੇਂ ਗਰਮੀ ਵੱਧ ਰਹੀ ਹੈ, ਪਾਣੀ ਦੀ ਸਮੱਸਿਆ ਵੀ ਵੱਧ ਗਈ ਹੈ। ਇਹ ਮੁੱਦਾ ਸਿੰਧ ਵਿੱਚ ਬਹੁਤ ਸੰਵੇਦਨਸ਼ੀਲ ਹੋ ਗਿਆ ਹੈ।
ਦਿ ਟ੍ਰਿਬਿਊਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਨੌਸ਼ਹਿਰੋ ਫਿਰੋਜ਼ ਜ਼ਿਲ੍ਹੇ ਦੇ ਮੋਰੋ ਤਾਲੁਕਾ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਭਿਆਨਕ ਝੜਪ ਹੋ ਗਈ। ਘੱਟੋ-ਘੱਟ ਦੋ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਇਹ ਵਿਰੋਧ ਛੇ ਨਹਿਰਾਂ ਅਤੇ ਕਾਰਪੋਰੇਟ ਖੇਤੀ ਪ੍ਰੋਜੈਕਟਾਂ ਦੇ ਖਿਲਾਫ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰੀ ਰਾਜਮਾਰਗ 'ਤੇ ਧਰਨਾ ਦੇਣ ਤੋਂ ਰੋਕਣ ਲਈ ਬਲ ਦੀ ਵਰਤੋਂ ਕੀਤੀ।
#WatchNow
— Ravi Pandey🇮🇳 (@ravipandey2643) May 21, 2025
Mob attack on Home Minister's house in Sindh, Pakistan
Protestors trash house of Sind Home Minister#Sindh #PakistanBehindPahalgam #SindhRejectsCorporateFarming #Pakistan pic.twitter.com/tqK6YjKg5Z
ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸਿੰਧ ਦੇ ਗ੍ਰਹਿ ਮੰਤਰੀ ਜ਼ਿਆਉਲ ਹਸਨ ਲੰਜਰ ਦੇ ਘਰ ਦੀ ਭੰਨਤੋੜ ਕੀਤੀ ਅਤੇ ਕਮਰਾ ਅਤੇ ਫਰਨੀਚਰ ਨੂੰ ਅੱਗ ਲਾ ਦਿੱਤੀ । ਜਦੋਂ ਗ੍ਰਹਿ ਮੰਤਰੀ ਦੇ ਨਿੱਜੀ ਗਾਰਡ ਪਹੁੰਚੇ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਦੇਖ ਕੇ ਗਾਰਡਾਂ ਨੇ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਦਰਸ਼ਨਕਾਰੀਆਂ ਨੇ ਲੁੱਟ-ਖੋਹ ਵੀ ਕੀਤੀ ਹੈ। ਹਾਈਵੇਅ 'ਤੇ ਖੜ੍ਹੇ ਟਰੱਕਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਇਸ ਪੂਰੀ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।






















