ਪੀਐਮ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਵਿਚਾਲੇ ਹੋਈ ਗੱਲਬਾਤ, ਅੱਤਵਾਦ-ਕੱਟਰਪੰਥ ਦੇ ਖਿਲਾਫ ਦਿਖਾਈ ਇਕਜੁੱਟਤਾ
ਦੋਵਾਂ ਲੀਡਰਾਂ ਦੇ ਵਿਚ ਆਪਸੀ ਸਬੰਧਾਂ ਨੂੰ ਮਜਬੂਤ ਕਰਨ 'ਤੇ ਗੱਲਬਾਤ ਹੋਈ। ਪੀਐਮ ਨਰੇਂਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਦੇ ਵਿਚ ਆਪਸੀ ਹਿੱਤ, ਦੋਪੱਖੀ ਖੇਤਰੀ ਤੇ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਹੋਈ।
![ਪੀਐਮ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਵਿਚਾਲੇ ਹੋਈ ਗੱਲਬਾਤ, ਅੱਤਵਾਦ-ਕੱਟਰਪੰਥ ਦੇ ਖਿਲਾਫ ਦਿਖਾਈ ਇਕਜੁੱਟਤਾ PM Narendra Modi and Emmanuel macron spoke on various issues ਪੀਐਮ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਵਿਚਾਲੇ ਹੋਈ ਗੱਲਬਾਤ, ਅੱਤਵਾਦ-ਕੱਟਰਪੰਥ ਦੇ ਖਿਲਾਫ ਦਿਖਾਈ ਇਕਜੁੱਟਤਾ](https://static.abplive.com/wp-content/uploads/sites/5/2020/12/08140059/PM-MODI.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਲੀਡਰਾਂ ਵਿਚਾਲੇ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਈ। ਇਸ ਦੇ ਨਾਲ ਹੀ ਪੀਐਮ ਮੋਦੀ ਤੇ ਇਮੈਨੂਅਲ ਮੈਂਕਰੋ ਦੇ ਵਿਚ ਕੋਰੋਨਾ ਵਾਇਰਸ ਦੇ ਹਾਲਾਤ ਨੂੰ ਲੈਕੇ ਵੀ ਚਰਚਾ ਕੀਤੀ ਗਈ। ਇਸ ਗੱਲਬਾਤ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਫਰਾਂਸ ਦੀ ਅੱਤਵਾਦ ਤੇ ਕੱਟਰਪੰਥੀ ਦੇ ਖਿਲਾਫ ਲੜਾਈ 'ਚ ਨਾਲ ਹਨ।
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਦੇ ਨਾਲ ਆਪਣੀ ਗੱਲਬਾਤ ਬਾਰੇ 'ਚ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ। ਇਸ ਟਵੀਟ 'ਚ ਪੀਐਮ ਮੋਦੀ ਨੇ ਕਿਹਾ, ਕੋਵਿਡ ਤੋਂ ਬਾਅਦ ਵੀ ਦੁਨੀਆਂ ਹੋਰ ਮੌਕਿਆਂ ਨੂੰ ਲੈਕੇ ਮੇਰੇ ਦੋਸਤ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਦੇ ਨਾਲ ਗੱਲ ਕੀਤੀ। ਫਰਾਂਸ ਦੇ ਜ਼ਰੀਏ ਅੱਤਵਾਦ ਤੇ ਕੱਟੜਵਾਦ ਖਿਲਾਫ ਲੜਾਈ 'ਚ ਭਾਰਤ ਖੜਾ ਹੈ। ਭਾਰਤ-ਫਰਾਂਸ ਦੀ ਸਾਂਝੇਦਾਰੀ ਭਾਰਤ-ਪ੍ਰਸ਼ਾਂਤ ਖੇਤਰ ਸਹਿਤ ਦੁਨੀਆਂ 'ਚ ਚੰਗਿਆਈ ਲਈ ਇਕ ਤਾਕਤ ਹੈ।
ਉੱਥੇ ਦੋਵਾਂ ਲੀਡਰਾਂ ਦੇ ਵਿਚ ਆਪਸੀ ਸਬੰਧਾਂ ਨੂੰ ਮਜਬੂਤ ਕਰਨ 'ਤੇ ਗੱਲਬਾਤ ਹੋਈ। ਪੀਐਮ ਨਰੇਂਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਦੇ ਵਿਚ ਆਪਸੀ ਹਿੱਤ, ਦੋਪੱਖੀ ਖੇਤਰੀ ਤੇ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਹੋਈ। ਉੱਥੇ ਹੀ ਦੋਵੇਂ ਲੀਡਰਾਂ ਦੇ ਵਿਚ ਕੋਰੋਨਾ ਵਾਇਰਸ ਦੇ ਹਾਲਾਤ ਨੂੰ ਲੈਕੇ ਵੀ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਪੀਐਮ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਦੇ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈਕੇ ਵੀ ਗੱਲਬਾਤ ਕੀਤੀ ਗਈ ਹੈ।
ਦੱਸ ਦੇਈਏ ਕਿ ਭਾਰਤ ਤੇ ਫਰਾਂਸ ਇਕ-ਦੂਜੇ ਦੇ ਮਜਬੂਤ ਰੱਖਿਆ ਸਾਂਝੇਦਾਰ ਵੀ ਹਨ। ਭਾਰਤ ਵੱਲੋਂ ਲਗਾਤਾਰ ਫਰਾਂਸ ਦੇ ਵੱਡੇ ਰੱਖਿਆ ਸੌਦੇ ਵੀ ਕੀਤੇ ਗਏ ਹਨ। ਹਾਲ ਹੀ 'ਚ ਭਾਰਤ ਨੇ ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ਾਂ ਦੀ ਡੀਲ ਵੀ ਕੀਤੀ। ਇਸ ਸੌਦੇ ਨਾਲ ਕੁਝ ਜਹਾਜ਼ ਭਾਰਤ ਨੂੰ ਮਿਲ ਚੁੱਕੇ ਹਨ।
Bharat Bandh: ਕਿਸਾਨਾਂ ਵੱਲੋਂ ਅੱਜ ਭਾਰਤ ਬੰਦ, ਆਮ ਲੋਕਾਂ ਨੂੰ ਕੀਤੀ ਇਹ ਅਪੀਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)