(Source: ECI/ABP News)
Earthquake In Mexico: ਜਬਰਦਸਤ ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਆਉਣ ਦਾ ਖ਼ਤਰਾ
ਦੱਖਣੀ ਮੈਕਸੀਕੋ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.9 ਮਾਪੀ ਗਈ।
![Earthquake In Mexico: ਜਬਰਦਸਤ ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਆਉਣ ਦਾ ਖ਼ਤਰਾ Powerful Earthquake in Mexico triggers Tsunami alert, buildings sway in capital, see Video Earthquake In Mexico: ਜਬਰਦਸਤ ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਆਉਣ ਦਾ ਖ਼ਤਰਾ](https://feeds.abplive.com/onecms/images/uploaded-images/2021/09/08/bcab3f78ea67848506df2546cae9328b_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦੱਖਣੀ ਮੈਕਸੀਕੋ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਇੰਨੇ ਜ਼ਬਰਦਸਤ ਸੀ ਕਿ ਮੈਕਸੀਕੋ ਸਿਟੀ ਦੀਆਂ ਇਮਾਰਤਾਂ ਤੱਕ ਹਿੱਲਣ ਲੱਗੀਆਂ। ਲੋਕ ਡਰ ਕੇ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.9 ਮਾਪੀ ਗਈ। ਹਾਲਾਂਕਿ, ਬਾਅਦ 'ਚ ਭੂਚਾਲ ਦੀ ਤੀਬਰਤਾ 7.1 ਦੱਸੀ ਗਈ।
ਰਾਸ਼ਟਰੀ ਭੂਚਾਲ ਵਿਗਿਆਨ ਸੇਵਾ ਦਾ ਕਹਿਣਾ ਹੈ ਕਿ ਜਦੋਂ ਭੂਚਾਲ ਆਇਆ ਤਾਂ ਰਾਜਧਾਨੀ 'ਚ ਸੈਂਕੜੇ ਕਿਲੋਮੀਟਰ ਦੂਰ ਇਮਾਰਤਾਂ ਹਿੱਲਦੀਆਂ ਵੇਖੀਆਂ ਗਈਆਂ। ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।
ਭੂਚਾਲ ਦਾ ਕੇਂਦਰ ਗੁਏਰੇਰੋ ਰਾਜ ਦੇ ਅਕਾਪੁਲਕੋ ਬੀਚ ਰਿਜੋਰਟ ਤੋਂ 14 ਕਿਲੋਮੀਟਰ (9 ਮੀਲ) ਦੱਖਣ-ਪੂਰਬ 'ਚ ਸੀ। ਭੂਚਾਲ ਤੋਂ ਬਾਅਦ ਵਸਨੀਕਾਂ ਤੇ ਸੈਲਾਨੀਆਂ ਨੂੰ ਘਰਾਂ ਤੇ ਹੋਟਲਾਂ ਤੋਂ ਬਾਹਰ ਕੱਢਿਆ ਗਿਆ ਤੇ ਸੜਕਾਂ 'ਤੇ ਭੇਜਿਆ ਗਿਆ।
Magnitude 6.8 earthquake hits Guerrero, Mexico at 07:17 am today: National Center for Seismology
— ANI (@ANI) September 8, 2021
ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਨੇ ਅਕਾਪੁਲਕੋ 'ਚ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਮੈਕਸੀਕੋ ਸਿਟੀ ਦੀ ਮੇਅਰ ਕਲਾਉਡੀਆ ਸ਼ੇਨਬੌਮ ਨੇ ਕਿਹਾ ਕਿ ਰਾਜਧਾਨੀ ਵਿੱਚ ਕਿਸੇ ਗੰਭੀਰ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ। ਇਸ ਦੇ ਨਾਲ ਹੀ ਗੁਏਰੋ ਰਾਜ ਦੇ ਗਵਰਨਰ ਹੈਕਟਰ ਅਸੁਟੁਡਿਲੋ ਨੇ ਕਿਹਾ ਕਿ ਅਕਾਪੁਲਕੋ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਗੰਭੀਰ ਨੁਕਸਾਨ ਦੀ ਕੋਈ ਖ਼ਬਰ ਨਹੀਂ।
ਅਟਲਾਂਟਿਕ ਤੇ ਪ੍ਰਸ਼ਾਂਤ ਮਹਾਸਾਗਰਾਂ ਨਾਲ ਘਿਰਿਆ ਹੋਇਆ ਮੈਕਸੀਕੋ ਦੁਨੀਆ ਦੇ ਸਭ ਤੋਂ ਭੂਚਾਲ ਨਾਲ ਸਰਗਰਮ ਸਥਾਨਾਂ ਵਿੱਚੋਂ ਇੱਕ ਹੈ। ਇੱਥੇ ਹਰ ਰੋਜ਼ ਭੂਚਾਲ ਆਉਂਦੇ ਰਹਿੰਦੇ ਹਨ। ਦੱਸ ਦਈਏ ਕਿ 19 ਸਤੰਬਰ 1985 ਨੂੰ ਮੈਕਸੀਕੋ ਸਿਟੀ ਵਿੱਚ 8.1 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 10,000 ਤੋਂ ਵੱਧ ਲੋਕ ਮਾਰੇ ਗਏ ਤੇ ਸੈਂਕੜੇ ਇਮਾਰਤਾਂ ਤਬਾਹ ਹੋ ਗਈਆਂ।
ਕਿਉਂ ਆਉਂਦਾ ਭੂਚਾਲ?
ਧਰਤੀ ਕਈ ਪਰਤਾਂ ਵਿੱਚ ਵੰਡੀ ਹੋਈ ਹੈ ਤੇ ਜ਼ਮੀਨ ਦੇ ਹੇਠਾਂ ਕਈ ਪ੍ਰਕਾਰ ਦੀਆਂ ਪਲੇਟਾਂ ਹਨ। ਇਹ ਪਲੇਟਾਂ ਆਪਸ 'ਚ ਫਸੀਆਂ ਹੋਈਆਂ ਹਨ, ਪਰ ਕਈ ਵਾਰ ਇਹ ਪਲੇਟਾਂ ਖਿਸਕ ਜਾਂਦੀਆਂ ਹਨ, ਜਿਸ ਕਾਰਨ ਭੂਚਾਲ ਆਉਂਦਾ ਹੈ। ਕਈ ਵਾਰ ਇਹ ਜ਼ਿਆਦਾ ਥਿੜਕਦਾ ਹੈ ਤੇ ਇਸ ਦੀ ਤੀਬਰਤਾ ਵਧਦੀ ਹੈ।
ਇਹ ਵੀ ਪੜ੍ਹੋ: Kisan Mahapanchayat Karnal: ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲ਼ਬਾਤ ਬੇਸਿੱਟਾ, ਹੁਣ ਮਹਾਪੰਚਾਇਤ 'ਚ ਹੋਏਗਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)