Pulwama Attack: ਪੁਲਵਾਮਾ ਹਮਲੇ ਦੇ ਸਾਜ਼ਿਸ਼ਕਰਤਾ ਅਤੇ ਜੈਸ਼ ਅੱਤਵਾਦੀ ਆਲਮਗੀਰ ਨੂੰ ਪਾਕਿਸਤਾਨ 'ਚ ਅਣਪਛਾਤੇ ਲੋਕਾਂ ਨੇ ਕੀਤਾ ਅਗਵਾ : ਰਿਪੋਰਟ
Pulwama Attack: ਗ੍ਰਹਿ ਮੰਤਰਾਲੇ ਨੇ ਅਪ੍ਰੈਲ 2022 ਵਿੱਚ ਜੈਸ਼ ਦੇ ਟਾਪ ਦੇ ਅੱਤਵਾਦੀ ਮੋਹੀਉਦੀਨ ਔਰੰਗਜ਼ੇਬ ਆਲਮਗੀਰ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੇ ਉਪਬੰਧਾਂ ਦੇ ਤਹਿਤ ਅਧਿਕਾਰਤ ਤੌਰ 'ਤੇ ਇੱਕ ਵਿਅਕਤੀਗਤ ਅੱਤਵਾਦੀ ਘੋਸ਼ਿਤ ਕੀਤਾ ਸੀ।

Pulwama Attack: ਘਟਨਾਵਾਂ ਦੇ ਇੱਕ ਹੈਰਾਨ ਕਰਨ ਵਾਲੇ ਮੋੜ ਵਿੱਚ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਜੈਸ਼-ਏ-ਮੁਹੰਮਦ ਦੇ ਟਾਪ ਦੇ ਅੱਤਵਾਦੀ ਅਤੇ ਪੁਲਵਾਮਾ ਵਿੱਚ 2019 ਵਿੱਚ CRPF ਦੇ ਕਾਫਲੇ 'ਤੇ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ, ਮੋਹੀਉਦੀਨ ਔਰੰਗਜ਼ੇਬ ਆਲਮਗੀਰ ਨੂੰ ਹਾਫਿਜ਼ਾਬਾਦ ਵਿੱਚ 'ਅਣਪਛਾਤੇ' ਲੋਕਾਂ ਨੇ ਅਗਵਾ ਕਰ ਲਿਆ ਹੈ।
BIG BREAKING NEWS - Top Jaish Terrorist Mohiuddin Aurangzeb Alamgir has been kidnapped by UNKNOWN car riders in Hafizabad, Pakistan 🔥🔥
— Times Algebra (@TimesAlgebraIND) December 9, 2023
He was a key conspirator of the 2019 terror attack on a CRPF convoy at Pulwama.
He was on the way to family function in Dera Haji Ghulam.…
ਇਹ ਘਟਨਾ ਕਥਿਤ ਤੌਰ 'ਤੇ ਉਦੋਂ ਵਾਪਰੀ ਜਦੋਂ ਉਹ ਡੇਰਾ ਹਾਜੀ ਗੁਲਾਮ ਵਿੱਚ ਇੱਕ ਪਰਿਵਾਰਕ ਸਮਾਗਮ ਲਈ ਜਾ ਰਿਹਾ ਸੀ। ਅਗਵਾ ਕਰਨ ਲਈ ਜ਼ਿੰਮੇਵਾਰ ਅਣਪਛਾਤੇ ਕਾਰ ਸਵਾਰਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ: Punjab: ਸੰਘ ਦੇ ਪੰਜਾਬ ਸੰਗਠਨ 'ਚ ਹੋਵੇਗਾ ਬਦਲਾਅ, ਮੋਹਨ ਭਾਗਵਤ ਨੇ ਪ੍ਰਚਾਰ ਮੁਖੀਆਂ ਨੂੰ ਦਿੱਤੀ ਲੋਕਾਂ 'ਚ ਜਾਣ ਦੀ ਸਲਾਹ
ਮੋਹੀਉਦੀਨ ਔਰੰਗਜ਼ੇਬ ਆਲਮਗੀਰ ਨੇ 2019 ਦੇ ਪੁਲਵਾਮਾ ਦਹਿਸ਼ਤੀ ਹਮਲੇ ਦੀ ਯੋਜਨਾਬੰਦੀ ਅਤੇ ਅਮਲ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ 40 ਤੋਂ ਵੱਧ ਜਵਾਨ ਮਾਰੇ ਗਏ ਸਨ। ਇਸ ਹਮਲੇ ਕਰਕੇ ਵਿਸ਼ਵ ਪੱਧਰ 'ਤੇ ਹੜਕੰਪ ਮਚ ਗਿਆ ਸੀ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਸੀ।
ਔਰੰਗਜ਼ੇਬ ਨੂੰ ਕਥਿਤ ਤੌਰ 'ਤੇ ਉਸ ਵੇਲੇ ਅਗਵਾ ਕੀਤਾ ਗਿਆ, ਜਦੋਂ ਉਹ ਪਾਕਿਸਤਾਨ ਦੇ ਹਾਫਿਜ਼ਾਬਾਦ ਵਿੱਚ ਪਰਿਵਾਰਕ ਸਮਾਗਮ ਵਿੱਚ ਜਾ ਰਿਹਾ ਸੀ। ਰਿਪੋਰਟਾਂ ਮੁਤਾਬਕ ਅਣਪਛਾਤੇ ਕਾਰ ਸਵਾਰਾਂ ਨੇ ਉਸਨੂੰ ਇੱਕ ਰਿਸ਼ਤੇਦਾਰ ਦੇ ਨਾਲ ਰੋਕਿਆ ਅਤੇ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ। ਔਰੰਗਜ਼ੇਬ ਅਤੇ ਉਸ ਦੇ ਰਿਸ਼ਤੇਦਾਰ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਹੈ, ਜਿਸ ਕਰਕੇ ਇਸ ਘਟਨਾ ਦੇ ਸੰਭਾਵੀ ਪ੍ਰਭਾਵ ਬਾਰੇ ਚਿੰਤਾ ਹੈ।
ਅਗਵਾ ਦੇ ਜਵਾਬ ਵਿੱਚ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਅਤੇ ਪਾਕਿਸਤਾਨੀ ਫੌਜ ਸਮੇਤ ਪਾਕਿਸਤਾਨੀ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਅਣਪਛਾਤੇ ਅਗਵਾਕਾਰਾਂ ਨੂੰ ਫੜਨ ਲਈ ਹਾਫਿਜ਼ਾਬਾਦ ਖੇਤਰ ਵਿੱਚ ਕਈ ਛਾਪੇ ਮਾਰੇ ਹਨ।
ਇਹ ਵੀ ਪੜ੍ਹੋ: Amritsar News: ਭਾਈ ਰਾਜੋਆਣਾ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇਗੀ ਕਮੇਟੀ





















