ਯੂਕਰੇਨ 'ਚ ਪੁਤਿਨ ਦੀ ਫੌਜ ਨੇ ਕੀਤੀ ਬਗਾਵਤ, ਰੂਸੀ ਫੌਜੀਆਂ 'ਤੇ ਆਪਣੇ ਹੀ ਕਮਾਂਡਰ ਨੂੰ ਟੈਂਕ ਨਾਲ ਕੁਚਲਣ ਦਾ ਦੋਸ਼
ਪੱਛਮੀ ਅਧਿਕਾਰੀਆਂ ਮੁਤਾਬਕ 37ਵੀਂ ਮੋਟਰ ਰਾਈਫਲ ਬ੍ਰਿਗੇਡ ਦੇ ਕਮਾਂਡਰ ਯੂਰੀ ਮੇਦਵੇਦੇਵ ਨੂੰ ਰੂਸੀ ਫੌਜ ਨੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ।
Putin's army revolts in Ukraine, Russian soldiers accused of crushing their own commander with a tank
Ukraine Russia War: ਯੂਕਰੇਨ ਅਤੇ ਰੂਸ ਵਿਚਾਲੇ ਲਗਪਗ ਇੱਕ ਮਹੀਨੇ ਤੋਂ ਜੰਗ ਚੱਲ ਰਹੀ ਹੈ। ਇਸ ਜੰਗ ਵਿੱਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦੋਂ ਕਿ ਲੱਖਾਂ ਲੋਕ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਚਲੇ ਗਏ ਹਨ। ਇੱਕ ਪਾਸੇ ਜਿੱਥੇ ਰੂਸ ਨੇ ਯੂਕਰੇਨ ਦੇ ਲਗਪਗ ਸਾਰੇ ਵੱਡੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ, ਉੱਥੇ ਲਗਾਤਾਰ ਹਮਲਿਆਂ ਤੋਂ ਬਾਅਦ ਵੀ ਨਾ ਤਾਂ ਯੂਕਰੇਨ ਅਤੇ ਨਾ ਹੀ ਰੂਸ ਪਿੱਛੇ ਹਟਣ ਲਈ ਤਿਆਰ ਹੈ।
ਇਸ ਦੌਰਾਨ ਪੱਛਮੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਜੰਗ ਲੜ ਰਹੇ ਰੂਸੀ ਕਰਨਲ ਨੂੰ ਰੂਸੀ ਸੈਨਿਕਾਂ ਦੇ ਟੈਂਕ ਨੇ ਕੁਚਲ ਕੇ ਮਾਰ ਦਿੱਤਾ। ਦਰਅਸਲ, ਇਹ ਕਰਨਲ ਯੂਕਰੇਨ ਵਿੱਚ ਫੌਜ ਦੀ ਇੱਕ ਟੁਕੜੀ ਦੀ ਅਗਵਾਈ ਕਰ ਰਿਹਾ ਸੀ, ਜਦੋਂ ਕਿ ਉਸਦੀ ਮੌਤ ਤੋਂ ਬਾਅਦ ਰੂਸੀ ਫੌਜ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਪੱਛਮੀ ਅਧਿਕਾਰੀਆਂ ਮੁਤਾਬਕ 37ਵੀਂ ਮੋਟਰ ਰਾਈਫਲ ਬ੍ਰਿਗੇਡ ਦੇ ਕਮਾਂਡਰ ਯੂਰੀ ਮੇਦਵੇਦੇਵ ਨੂੰ ਰੂਸੀ ਫੌਜ ਨੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਕਿਉਂਕਿ ਉਸ ਦੀ ਯੂਨਿਟ 'ਚ ਜਾਨੀ ਨੁਕਸਾਨ 'ਤੇ ਗੁੱਸਾ ਸੀ।
'ਦ ਸਨ' ਦੀ ਰਿਪੋਰਟ ਮੁਤਾਬਕ ਇਸ ਹਫ਼ਤੇ ਹੀ ਕਰਨਲ ਦੀ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਹ ਕੀਵ ਦੇ ਨੇੜੇ ਮਾਕਾਰਿਵ ਵਿਖੇ ਲੜਾਈ ਦੌਰਾਨ ਜ਼ਖਮੀ ਹੋ ਗਿਆ ਸੀ। ਰਿਪੋਰਟ ਮੁਤਾਬਕ ਉਸ ਸਮੇਂ ਟੈਂਕ ਉਸ ਦੀ ਲੱਤ 'ਤੇ ਚੜ੍ਹ ਗਿਆ ਸੀ ਪਰ ਉਹ ਬਚ ਗਿਆ। ਪਰ ਹੁਣ ਪੱਛਮੀ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਸ ਕਰਨਲ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਦਾ ਕਾਰਨ ਗੰਭੀਰ ਸੱਟਾਂ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਬ੍ਰਿਗੇਡ ਕਮਾਂਡਰ ਆਪਣੇ ਹੀ ਸੈਨਿਕਾਂ ਦੇ ਹੱਥੋਂ ਮਾਰਿਆ ਗਿਆ।
ਰੂਸ ਦਾ ਦਾਅਵਾ- ਸਾਡੇ 1351 ਸੈਨਿਕ ਮਾਰੇ ਗਏ
ਕਰੀਬ ਇੱਕ ਮਹੀਨੇ ਤੋਂ ਚੱਲ ਰਹੀ ਇਸ ਜੰਗ ਨੇ ਜਵਾਨਾਂ ਦੀ ਮਾਨਸਿਕ ਸਥਿਤੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਜੰਗ ਦੌਰਾਨ ਜੋ ਨਿਰਾਸ਼ਾ ਹੁੰਦੀ ਹੈ, ਉਹ ਸੈਨਿਕਾਂ ਅੱਗੇ ਵੱਡੀ ਚੁਣੌਤੀ ਹੁੰਦੀ ਹੈ। ਰੂਸ ਦੇ ਡਿਪਟੀ ਚੀਫ ਆਫ ਮਿਲਟਰੀ ਜਨਰਲ ਸਟਾਫ ਨੇ ਪਿਛਲੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਇਸ ਯੁੱਧ 'ਚ ਹੁਣ ਤੱਕ 1,351 ਰੂਸੀ ਫੌਜੀ ਮਾਰੇ ਜਾ ਚੁੱਕੇ ਹਨ। ਜਦਕਿ 3,825 ਰੂਸੀ ਸੈਨਿਕ ਜ਼ਖਮੀ ਹੋਏ ਹਨ।
ਇਸ ਦੇ ਨਾਲ ਹੀ ਨਾਟੋ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 1 ਮਹੀਨੇ ਤੋਂ ਚੱਲ ਰਹੇ ਇਸ ਯੁੱਧ 'ਚ ਹੁਣ ਤੱਕ 15 ਹਜ਼ਾਰ ਰੂਸੀ ਫੌਜੀ ਮਾਰੇ ਜਾ ਚੁੱਕੇ ਹਨ। ਰੂਸੀ ਅੰਕੜਿਆਂ ਵਿੱਚ ਪੂਰਬੀ ਯੂਕਰੇਨ ਵਿੱਚ ਲੜ ਰਹੇ ਰੂਸੀ ਸਮਰਥਿਤ ਵੱਖਵਾਦੀ ਸ਼ਾਮਲ ਨਹੀਂ ਹਨ।
ਇਹ ਵੀ ਪੜ੍ਹੋ: International Flights: 27 ਮਾਰਚ ਨੂੰ ਮੁੜ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ, ਕੋਵਿਡ ਨਿਯਮ ਰਹਿਣਗੇ ਜਾਰੀ