ਇੱਕ, ਦੋ ਜਾਂ ਤਿੰਨ ਨਹੀਂ, ਇਸ ਔਰਤ ਨੇ ਦਿੱਤਾ 69 ਬੱਚਿਆਂ ਨੂੰ ਜਨਮ, ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਦਰਜ ਹੈ ਨਾਮ
ਟਾਈਟਲ ਦੇਖ ਤੁਹਾਨੂੰ ਵੀ ਲੱਗ ਰਿਹਾ ਹੋਣ ਇਹ ਹੋ ਕਿਵੇਂ ਸਕਦਾ ਹੈ ਕਿ ਕੋਈ ਔਰਤ 60 ਤੋਂ ਵੱਧ ਬੱਚਿਆਂ ਨੂੰ ਪੈਂਦਾ ਕਰ ਚੁੱਕੀ ਹੈ। ਜੀ ਹਾਂ ਇਹ ਅਨੋਖੀ ਜਿਹੀ ਘਟਨਾ ਇੱਕ ਰੂਸੀ ਔਰਤ ਵੈਲਨਟੀਨਾ ਵਸੀਲੀਏਵ ਦੇ ਨਾਲ ਸੰਬੰਧਿਤ ਹੈ। ਜਿਸ ਕਰਕੇ ਉਸਦਾ ਨਾਮ..
Russian Woman Most Child Birth News: ਇੱਕ ਰੂਸੀ ਔਰਤ ਵੈਲਨਟੀਨਾ ਵਸੀਲੀਏਵ ਨੇ 1725 ਤੋਂ 1765 ਦਰਮਿਆਨ 69 ਬੱਚਿਆਂ ਨੂੰ ਜਨਮ ਦਿੱਤਾ। ਇਹ ਇਤਿਹਾਸ ਵਿੱਚ ਸਭ ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਦਾ ਰਿਕਾਰਡ ਹੈ। ਉਹ ਆਪਣੇ ਪੂਰੇ ਜੀਵਨ ਵਿੱਚ 27 ਵਾਰ ਗਰਭਵਤੀ ਸੀ। ਇਸ ਕਾਰਨ ਔਰਤ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ (guinness book of world records) ਵਿੱਚ ਦਰਜ ਹੈ। ਰਿਪੋਰਟ ਦੇ ਅਨੁਸਾਰ, ਵੈਲੇਨਟੀਨਾ ਨੇ 16 ਜੁੜਵਾਂ, ਸੱਤ ਜੋੜੀ ਤਿੰਨ ਬੱਚੇ ਅਤੇ ਚਾਰ ਜੋੜੀ ਚਾਰ ਬੱਚਿਆਂ ਨੂੰ ਜਨਮ ਦਿੱਤਾ ਸੀ। ਇਹ ਘਟਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਜਾਪਦੀ।
ਮਾਹਿਰਾਂ ਅਨੁਸਾਰ ਇੰਨੀ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਜਨਮ ਦੇਣਾ ਅਸਧਾਰਨ ਹੈ, ਪਰ ਸਿਧਾਂਤਕ ਤੌਰ 'ਤੇ ਸੰਭਵ ਹੈ। ਹਾਲਾਂਕਿ, ਮੌਜੂਦਾ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਗੱਲ ਦਾ ਕੋਈ ਪੱਕਾ ਜਵਾਬ ਨਹੀਂ ਹੈ ਕਿ ਇੱਕ ਔਰਤ ਕਿੰਨੇ ਬੱਚਿਆਂ ਨੂੰ ਜਨਮ ਦੇ ਸਕਦੀ ਹੈ। ਵਸੀਲੀਵ ਦੀ ਕਹਾਣੀ ਉਤਸੁਕਤਾ ਨਾਲ ਭਰੀ ਹੋਈ ਹੈ, ਜੋ ਸਾਨੂੰ ਇਹ ਜਾਣਨ ਲਈ ਮਜਬੂਰ ਕਰਦੀ ਹੈ ਕਿ ਕੋਈ ਵੀ ਔਰਤ ਕਿੰਨੇ ਬੱਚਿਆਂ ਨੂੰ ਜਨਮ ਦੇ ਸਕਦੀ ਹੈ।
Valentina Vasiliev ਦੇ ਪਤੀ ਨੇ ਦੋ ਵਾਰ ਵਿਆਹ ਕੀਤਾ
ਵੈਲਨਟੀਨਾ ਵਸੀਲੀਵ ਨਾਂ ਦੀ ਇੱਕ ਰੂਸੀ ਔਰਤ ਦਾ ਪਤੀ ਫਯੋਦੋਰ ਵਾਸੀਲੀਵ ਸੀ। ਉਸ ਨੇ ਦੋ ਵਾਰ ਵਿਆਹ ਕੀਤਾ ਸੀ। ਉਸ ਦੀ ਪਹਿਲੀ ਪਤਨੀ ਨੇ 8 ਬੱਚਿਆਂ ਨੂੰ ਜਨਮ ਦਿੱਤਾ ਸੀ। ਇਸ ਤਰ੍ਹਾਂ, ਵਸੀਲੀਵ ਦੀਆਂ ਦੋ ਪਤਨੀਆਂ ਤੋਂ ਪੈਦਾ ਹੋਏ ਬੱਚਿਆਂ ਦੀ ਗਿਣਤੀ 87 ਸੀ, ਪਰ ਸਿਰਫ 84 ਹੀ ਬਚੇ। ਬੱਚੇ ਪੈਦਾ ਕਰਨ ਦੇ ਸਿਧਾਂਤ 'ਤੇ, ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਪ੍ਰਜਨਨ ਵਿਗਿਆਨ ਅਤੇ ਵਿਮੈਨ ਹੈਲਥ ਰਿਸਰਚ ਦੇ ਡਿਵੀਜ਼ਨ ਦੇ ਡਾਇਰੈਕਟਰ ਜੇਮਸ ਸੇਗਰਸ ਦਾ ਕਹਿਣਾ ਹੈ ਕਿ ਇਹ ਕਾਲਪਨਿਕ ਲੱਗਦਾ ਹੈ।
ਔਰਤ ਲਈ ਗਰਭ ਧਾਰਨ ਕਰਨਾ ਮੁਸ਼ਕਲ ਹੈ
ਕਿਸੇ ਵੀ ਔਰਤ ਨੂੰ ਗਰਭ ਧਾਰਨ ਕਰਨਾ, ਉਸ ਤੋਂ ਬਾਅਦ, ਬੱਚੇ ਦੀ ਪਰਵਰਿਸ਼ ਕਰਨਾ ਬਹੁਤ ਵੱਡਾ ਕੰਮ ਹੈ। ਇਹ ਬਹੁਤ ਵਚਨਬੱਧਤਾ ਦੀ ਲੋੜ ਹੈ। ਗਰਭ ਅਵਸਥਾ ਸਰੀਰਕ ਤੌਰ 'ਤੇ ਮੁਸ਼ਕਲ ਹੋ ਸਕਦੀ ਹੈ। ਇਸ ਤੋਂ ਇਲਾਵਾ ਨੌਂ ਮਹੀਨਿਆਂ ਤੱਕ ਬੱਚੇ ਨੂੰ ਆਪਣੇ ਗਰਭ 'ਚ ਰੱਖਣ ਨਾਲ ਔਰਤ ਦੇ ਸਰੀਰ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਸਰੀਰ 'ਚ ਕਈ ਤਰ੍ਹਾਂ ਦੇ ਹਾਰਮੋਨਲ ਬਦਲਾਅ ਵੀ ਦੇਖਣ ਨੂੰ ਮਿਲਦੇ ਹਨ।
ਜੇਕਰ ਅੱਜ ਦੇ ਬਦਲਦੇ ਸਮੇਂ ਨੂੰ ਦੇਖਿਆ ਜਾਏ ਤਾਂ ਜਨਮ ਦਰ ਦੇ ਵਿੱਚ ਵੱਡੀ ਗਿਰਾਵਟ ਆਈ ਹੈ। ਕਪਲ ਨੂੰ ਗਰਭ ਧਾਰਨ ਕਰਨ ਦੇ ਵਿੱਚ ਕਾਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਪਲ IVF ਦਾ ਸਹਾਰਾ ਲੈ ਰਹੇ ਹਨ।
ਹੋਰ ਪੜ੍ਹੋ : ਸੋਡਾ-ਕੌਫੀ ਪਹੁੰਚਾਉਂਦੇ ਨੁਕਸਾਨ, ਪਰ ਇਸ ਬਿਮਾਰੀ 'ਚ ਚਾਹ ਰਾਮਬਾਣ, ਹੈਰਾਨ ਕਰਨ ਵਾਲਾ ਖੁਲਾਸਾ