ਅਮਰੀਕਾ 'ਚ ਯਹੂਦੀ ਅਜਾਇਬ ਘਰ ਦੇ ਬਾਹਰ ਭਿਆਨਕ ਗੋਲੀਬਾਰੀ, ਵਾਸ਼ਿੰਗਟਨ ਵਿੱਚ 2 ਇਜ਼ਰਾਈਲੀ ਨਾਗਰਿਕਾਂ ਦੀ ਹੱਤਿਆ
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਬੁੱਧਵਾਰ ਰਾਤ ਕਰੀਬ 9:05 ਵਜੇ ਯਹੂਦੀ ਮਿਊਜ਼ੀਅਮ ਦੇ ਬਾਹਰ ਇਜ਼ਰਾਈਲੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

2 Israelis Shot Dead: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਬੁੱਧਵਾਰ ਰਾਤ ਕਰੀਬ 9:05 ਵਜੇ ਯਹੂਦੀ ਮਿਊਜ਼ੀਅਮ ਦੇ ਬਾਹਰ ਇਜ਼ਰਾਈਲੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਵਿੱਚ ਹੋਈ, ਜਿੱਥੇ ਕਈ ਮਿਊਜ਼ੀਅਮ, ਸਰਕਾਰੀ ਦਫਤਰ ਅਤੇ ਐਫ.ਬੀ.ਆਈ. ਦਾ ਦਫਤਰ ਵੀ ਸਥਿਤ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਇੱਕ ਮਰਦ ਅਤੇ ਇੱਕ ਔਰਤ ਸ਼ਾਮਲ ਹਨ। ਘਟਨਾ ਵੇਲੇ ਦੋਵੇਂ ਕਰਮਚਾਰੀ ਕੈਪੀਟਲ ਯਹੂਦੀ ਮਿਊਜ਼ੀਅਮ ਤੋਂ ਬਾਹਰ ਨਿਕਲ ਰਹੇ ਸਨ।
ਅਮਰੀਕਾ ਦੀ ਹੋਮਲੈਂਡ ਸੁਰੱਖਿਆ ਮੰਤਰੀ ਕ੍ਰਿਸਟੀ ਨੋਏਮ ਨੇ ਕਿਹਾ ਕਿ ਇਹ ਹਮਲਾ ਇੱਕ ਟਾਰਗੇਟ ਕਿਲਿੰਗ ਵਾਂਗ ਹੈ। ਫਿਲਹਾਲ ਹਮਲਾਵਰ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਪੀੜਤਾਂ ਲਈ ਅਰਦਾਸ ਕਰਨ ਦੀ ਅਪੀਲ ਵੀ ਕੀਤੀ।
ਇਜ਼ਰਾਈਲੀ ਰਾਜਦੂਤ ਨੇ ਕਿਹਾ- ਇਹ ਪੂਰੇ ਯਹੂਦੀ ਸਮੁਦਾਇ ’ਤੇ ਹਮਲਾ ਹੈ
ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਇਸ ਹਮਲੇ ਨੂੰ ਯਹੂਦੀ ਵਿਰੋਧੀ ਅਤੰਕਵਾਦ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪੂਰੇ ਯਹੂਦੀ ਸਮੁਦਾਇ ’ਤੇ ਕੀਤਾ ਗਿਆ ਹਮਲਾ ਹੈ। ਉਨ੍ਹਾਂ ਅਮਰੀਕਾ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















