ਪੜਚੋਲ ਕਰੋ
Advertisement
ਭਾਰਤ ਦੀ ਵੱਡੀ ਕੂਟਨੀਤਕ ਜਿੱਤ, UNSC ਦੀ ਆਰਜ਼ੀ ਮੈਂਬਰਸ਼ਿਪ ਲਈ ਪਾਕਿ ਸਣੇ 55 ਦੇਸ਼ਾਂ ਵੱਲੋਂ ਸਮਰਥਨ
ਸਈਅਦ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਸਾਲ 2021-22 ਲਈ ਦੋ ਸਾਲ ਦੇ ਕਾਰਜਕਾਲ ਦੌਰਾਨ ਸੁਰੱਖਿਆ ਕੌਂਸਲ ਦੀ ਗੈਰ ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। 15 ਮੈਂਬਰੀ ਕੌਂਸਲ ਵਿੱਚ 2021-22 ਦੇ ਕਾਰਜਕਾਲ ਦੌਰਾਨ ਪੰਜ ਆਰਜ਼ੀ ਮੈਂਬਰਾਂ ਦੀ ਚੋਣ ਜੂਨ 2020 ਦੌਰਾਨ ਹੋ ਸਕਦੀ ਹੈ।
ਯੂਐਨ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਦੋ ਸਾਲ ਦੀ ਆਰਜ਼ੀ ਮੈਂਬਰਸ਼ਿਪ ਲਈ ਪਾਕਿਸਤਾਨ ਨੇ ਵੀ ਭਾਰਤ ਦਾ ਸਮਰਥਨ ਕੀਤਾ ਹੈ। ਭਾਰਤ ਦੇ ਸਮਰਥਨ ਵਿੱਚ ਪਾਕਿਸਤਾਨ ਸਮੇਤ ਏਸ਼ੀਆ ਦੇ ਹੋਰ ਦੇਸ਼ ਵੀ ਸਰਬਸੰਮਤੀ ਨਾਲ ਆਪਣਾ ਸਮਰਥਨ ਦੇਣਗੇ। ਇਸ ਗੱਲ ਦੀ ਜਾਣਕਾਰੀ ਯੂਐਨ ਦੇ ਭਾਰਤ ਦੇ ਸਥਾਈ ਨੁਮਾਇੰਦੇ ਸਈਅਦ ਅਕਬਰੂਦੀਨ ਨੇ ਦਿੱਤੀ ਹੈ। ਏਸ਼ਿਆਈ ਦੇਸ਼ਾਂ ਵੱਲੋਂ ਮਿਲੇ ਸਮਰਥਨ ਨੂੰ ਭਾਰਤ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।
ਸਈਅਦ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਸਾਲ 2021-22 ਲਈ ਦੋ ਸਾਲ ਦੇ ਕਾਰਜਕਾਲ ਦੌਰਾਨ ਸੁਰੱਖਿਆ ਕੌਂਸਲ ਦੀ ਗੈਰ ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। 15 ਮੈਂਬਰੀ ਕੌਂਸਲ ਵਿੱਚ 2021-22 ਦੇ ਕਾਰਜਕਾਲ ਦੌਰਾਨ ਪੰਜ ਆਰਜ਼ੀ ਮੈਂਬਰਾਂ ਦੀ ਚੋਣ ਜੂਨ 2020 ਦੌਰਾਨ ਹੋ ਸਕਦੀ ਹੈ। ਉਨ੍ਹਾਂ ਟਵੀਟ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ 55 ਦੇਸ਼ਾਂ ਦੇ ਨਾਂ ਤੇ ਚਿੰਨ੍ਹ ਦਰਸਾਏ ਗਏ ਹਨ ਜੋ ਭਾਰਤ ਨਾਲ ਖੜ੍ਹੇ ਹਨ। ਜਿਨ੍ਹਾਂ ਦੇਸ਼ਾਂ ਨੇ ਭਾਰਤ ਦਾ ਸਮਰਥਨ ਕੀਤਾ ਹੈ ਉਨ੍ਹਾਂ ਵਿੱਚ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਚੀਨ, ਇੰਡੋਨੇਸ਼ੀਆ, ਈਰਾਨ, ਜਾਪਾਨ, ਕੁਵੈਤ, ਕਿਰਗਿਸਤਾਨ, ਮਲੇਸ਼ੀਆ, ਮਾਲਦੀਵ, ਮੀਆਂਮਾਰ, ਨੇਪਾਲ, ਪਾਕਿਸਤਾਨ, ਕਤਰ, ਸਾਊਦੀ ਅਰਬ, ਸ਼੍ਰੀਲੰਕਾ, ਸੀਰੀਆ, ਤੁਰਕੀ, ਯੂਏਈ ਤੇ ਵੀਅਤਨਾਮ ਦਾ ਨਾਂ ਸ਼ਾਮਲ ਹੈ।A unanimous step. Asia-Pacific Group @UN unanimously endorses India’s candidature for a non-permanent seat of the Security Council for 2 year term in 2021/22. Thanks to all 55 members for their support. 🙏🏽 pic.twitter.com/ekNhEa19U1
— Syed Akbaruddin (@AkbaruddinIndia) June 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement