ਪੜਚੋਲ ਕਰੋ

ਪਾਕਿਸਤਾਨ ਨੇ IMF ਦੀ ਮੰਨੀ ਇੱਕ ਹੋਰ ਸ਼ਰਤ, ਜਲਦ ਹੀ ਵਿਆਜ ਦਰਾਂ 'ਚ ਕਰ ਸਕਦਾ ਹੈ 200 ਬੇਸਿਸ ਪੁਆਇੰਟਸ ਦਾ ਵਾਧਾ

Pakistan Economic Crisis: ਪਾਕਿਸਤਾਨ IMF ਦਾ 1.1 ਅਰਬ ਡਾਲਰ ਦਾ ਬੇਲਆਊਟ ਪੈਕੇਜ ਹਾਸਲ ਕਰਨ ਲਈ ਆਰਥਿਕਤਾ ਨੂੰ ਲੈ ਕੇ ਲਗਾਤਾਰ ਕਈ ਵੱਡੇ ਬਦਲਾਅ ਕਰ ਰਿਹਾ ਹੈ। ਹੁਣ SBP ਆਪਣੀਆਂ ਵਿਆਜ ਦਰਾਂ ਨੂੰ 200 BPS ਤੱਕ ਵਧਾ ਸਕਦਾ ਹੈ।

Pakistan Hikes Interest Rate: ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਕੌਮਾਂਤਰੀ ਮੁਦਰਾ ਫੰਡ ਦੀ ਇੱਕ ਹੋਰ ਸ਼ਰਤ ਮੰਨ ਲਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਪਾਕਿਸਤਾਨ ਦਾ ਸੈਂਟਰਲ ਬੈਂਕ ਜਲਦ ਹੀ ਆਪਣੀ ਵਿਆਜ ਦਰਾਂ 'ਚ 200 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ। IMF ਤੋਂ 1.1 ਬਿਲੀਅਨ ਡਾਲਰ ਦੀ ਫੰਡਿੰਗ ਪ੍ਰਾਪਤ ਕਰਨ ਲਈ, ਪਾਕਿਸਤਾਨ ਨੇ ਆਪਣੀ ਨੀਤੀਗਤ ਵਿਆਜ ਦਰਾਂ ਨੂੰ ਵਧਾਉਣ ਲਈ ਸਹਿਮਤੀ ਦਿੱਤੀ ਹੈ। ਇਸ ਮੁੱਦੇ 'ਤੇ ਫੈਸਲਾ ਲੈਣ ਲਈ ਹੁਣ ਸਟੇਟ ਬੈਂਕ ਆਫ ਪਾਕਿਸਤਾਨ ਦੀ 2 ਮਾਰਚ ਯਾਨੀ ਵੀਰਵਾਰ ਨੂੰ ਬੈਠਕ ਹੋਵੇਗੀ। ਪਹਿਲਾਂ ਇਹ ਮੀਟਿੰਗ 16 ਮਾਰਚ ਨੂੰ ਹੋਣੀ ਸੀ।

ਵਿਆਜ ਦਰਾਂ ‘ਚ ਹੋ ਸਕਦੀ ਹੈ 200 bps ਦਾ ਇਜ਼ਾਫਾ

ਅਜਿਹੇ 'ਚ ਦੇਸ਼ ਦੇ ਜ਼ਿਆਦਾਤਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਬੈਠਕ 'ਚ SBP ਕੁੱਲ 200 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ। ਇਸ ਦੇ ਨਾਲ ਹੀ ਕੁਝ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਨੀਤੀਗਤ ਵਿਆਜ ਦਰਾਂ 250 ਬੇਸਿਸ ਪੁਆਇੰਟ ਤੱਕ ਵਧ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਜਨਵਰੀ 2023 ਤੋਂ ਹੁਣ ਤੱਕ ਸਟੇਟ ਬੈਂਕ ਆਫ ਪਾਕਿਸਤਾਨ ਨੇ ਆਪਣੀਆਂ ਵਿਆਜ ਦਰਾਂ ਵਿੱਚ 725 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ, ਅਮਿਤਾਭ ਬੱਚਨ ਅਤੇ ਧਰਮਿੰਦਰ ਦੇ ਘਰ ਨੂੰ ਉਡਾਉਣ ਦੀ ਮਿਲੀ ਧਮਕੀ, ਨਾਗਪੁਰ ਪੁਲਿਸ ਕੰਟਰੋਲ ਨੂੰ ਆਇਆ ਫੋਨ

ਲਗਾਤਾਰ ਵੱਧ ਰਹੀ ਹੈ ਦੇਸ਼ ਵਿੱਚ ਮਹਿੰਗਾਈ

ਇਸ ਤੋਂ ਪਹਿਲਾਂ ਜਨਵਰੀ 'ਚ ਹੋਈ ਬੈਠਕ 'ਚ ਸੈਂਟਰਲ ਬੈਂਕ ਆਫ ਪਾਕਿਸਤਾਨ ਨੇ ਆਪਣੀਆਂ ਵਿਆਜ ਦਰਾਂ 'ਚ 100 ਆਧਾਰ ਅੰਕਾਂ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਇਹ ਦਰਾਂ 17 ਫੀਸਦੀ ਤੱਕ ਪਹੁੰਚ ਗਈਆਂ ਹਨ। ਦੇਸ਼ ਦਾ ਕੇਂਦਰੀ ਬੈਂਕ ਲਗਾਤਾਰ ਕੰਜ਼ਿਊਮਰ ਪ੍ਰਾਈਸ ਇੰਡੈਕਸ (Consumer Price Index) ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਸ਼ ਦੀ ਮਹਿੰਗਾਈ ਦਰ ਜਨਵਰੀ 'ਚ 27.5 ਫੀਸਦੀ ਸੀ, ਜੋ ਫਰਵਰੀ 'ਚ ਵਧ ਕੇ 29 ਤੋਂ 30 ਫੀਸਦੀ ਹੋ ਗਈ। ਅਜਿਹੀ ਸਥਿਤੀ ਵਿੱਚ, SBP ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਲਈ ਆਪਣੀ ਮੁਦਰਾ ਨੀਤੀ ਨੂੰ ਹੋਰ ਸਖ਼ਤ ਕਰ ਸਕਦਾ ਹੈ।

IMF ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਮਜਬੂਰ ਹੈ ਪਾਕਿਸਤਾਨ

ਦੱਸ ਦਈਏ ਕਿ ਪਾਕਿਸਤਾਨ ਲਗਾਤਾਰ 6.5 ਅਰਬ ਡਾਲਰ ਦੇ ਬੇਲਆਊਟ ਪੈਕੇਜ ਦਾ ਹਿੱਸਾ 1.1 ਅਰਬ ਡਾਲਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਣਯੋਗ ਹੈ ਕਿ IMF ਦਾ ਪੈਕੇਜ ਹਾਸਲ ਕਰਨ ਲਈ ਪਾਕਿਸਤਾਨ ਸਰਕਾਰ ਨੇ ਪਿਛਲੇ ਕੁਝ ਦਿਨਾਂ 'ਚ ਟੈਕਸ 'ਚ ਵਾਧਾ, ਸਬਸਿਡੀ 'ਚ ਕਟੌਤੀ ਵਰਗੇ ਕਈ ਸਖ਼ਤ ਕਦਮ ਚੁੱਕੇ ਹਨ।

ਇਹ ਵੀ ਪੜ੍ਹੋ: ਲੱਖਾਂ ਦੀ ਕਾਰ 'ਚ ਫੁੱਲਾਂ ਦੇ ਗਮਲੇ ਚੋਰੀ, ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਬੋਲਿਆ - ਹੋਵੇਗੀ ਕਾਰਵਾਈ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
SKM ਨੇ ਪੰਜਾਬ ਭਰ 'ਚੋਂ ਚੁੱਕੇ ਧਰਨੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਲਾਉਣ ਸਣੇ ਲਏ ਕਈ ਅਹਿਮ ਫੈਸਲੇ
SKM ਨੇ ਪੰਜਾਬ ਭਰ 'ਚੋਂ ਚੁੱਕੇ ਧਰਨੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਲਾਉਣ ਸਣੇ ਲਏ ਕਈ ਅਹਿਮ ਫੈਸਲੇ
ਪਹਿਲਵਾਨ ਵਿਨੇਸ਼ ਫੋਗਾਟ ਦੇ ਘਰ ਆਉਣ ਵਾਲਾ ਨੰਨ੍ਹਾ ਮਹਿਮਾਨ, ਗੁੰਜਣਗੀਆਂ ਕਿਲਕਾਰੀਆਂ, ਇਸ ਖਾਸ ਅੰਦਾਜ਼ 'ਚ ਦਿੱਤੀ ਜਾਣਕਾਰੀ
ਪਹਿਲਵਾਨ ਵਿਨੇਸ਼ ਫੋਗਾਟ ਦੇ ਘਰ ਆਉਣ ਵਾਲਾ ਨੰਨ੍ਹਾ ਮਹਿਮਾਨ, ਗੁੰਜਣਗੀਆਂ ਕਿਲਕਾਰੀਆਂ, ਇਸ ਖਾਸ ਅੰਦਾਜ਼ 'ਚ ਦਿੱਤੀ ਜਾਣਕਾਰੀ
Advertisement
ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
SKM ਨੇ ਪੰਜਾਬ ਭਰ 'ਚੋਂ ਚੁੱਕੇ ਧਰਨੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਲਾਉਣ ਸਣੇ ਲਏ ਕਈ ਅਹਿਮ ਫੈਸਲੇ
SKM ਨੇ ਪੰਜਾਬ ਭਰ 'ਚੋਂ ਚੁੱਕੇ ਧਰਨੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਲਾਉਣ ਸਣੇ ਲਏ ਕਈ ਅਹਿਮ ਫੈਸਲੇ
ਪਹਿਲਵਾਨ ਵਿਨੇਸ਼ ਫੋਗਾਟ ਦੇ ਘਰ ਆਉਣ ਵਾਲਾ ਨੰਨ੍ਹਾ ਮਹਿਮਾਨ, ਗੁੰਜਣਗੀਆਂ ਕਿਲਕਾਰੀਆਂ, ਇਸ ਖਾਸ ਅੰਦਾਜ਼ 'ਚ ਦਿੱਤੀ ਜਾਣਕਾਰੀ
ਪਹਿਲਵਾਨ ਵਿਨੇਸ਼ ਫੋਗਾਟ ਦੇ ਘਰ ਆਉਣ ਵਾਲਾ ਨੰਨ੍ਹਾ ਮਹਿਮਾਨ, ਗੁੰਜਣਗੀਆਂ ਕਿਲਕਾਰੀਆਂ, ਇਸ ਖਾਸ ਅੰਦਾਜ਼ 'ਚ ਦਿੱਤੀ ਜਾਣਕਾਰੀ
Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ 7ਵੇਂ ਆਸਮਾਨ 'ਤੇ ਪਹੁੰਚਿਆ, ਅਗਲੀ ਰਣਨੀਤੀ ਦਾ ਐਲਾਨ
Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ 7ਵੇਂ ਆਸਮਾਨ 'ਤੇ ਪਹੁੰਚਿਆ, ਅਗਲੀ ਰਣਨੀਤੀ ਦਾ ਐਲਾਨ
ਰਮਜ਼ਾਨ ਦੇ ਮਹੀਨੇ ਜਦੋਂ ਮੁਹੰਮਦ ਸ਼ਮੀ ਨੂੰ ਜੂਸ ਪੀਂਦਿਆਂ ਦੇਖਿਆ ਤਾਂ ਗੁੱਸੇ 'ਚ ਭੜਕੇ ਮੌਲਾਨਾ ਰਜ਼ਵੀ, ਆਖ ਦਿੱਤੀ ਵੱਡੀ ਗੱਲ
ਰਮਜ਼ਾਨ ਦੇ ਮਹੀਨੇ ਜਦੋਂ ਮੁਹੰਮਦ ਸ਼ਮੀ ਨੂੰ ਜੂਸ ਪੀਂਦਿਆਂ ਦੇਖਿਆ ਤਾਂ ਗੁੱਸੇ 'ਚ ਭੜਕੇ ਮੌਲਾਨਾ ਰਜ਼ਵੀ, ਆਖ ਦਿੱਤੀ ਵੱਡੀ ਗੱਲ
CM ਮਾਨ ਤੇ ਕੇਜਰੀਵਾਲ ‘ਤੇ ਵਰ੍ਹੇ ਦਿੱਲੀ ਦੇ ਮੰਤਰੀ, ਸਿਰਸਾ ਨੇ ਕਿਹਾ – ਹੁਣ ਕਿਰਾਏਦਾਰ ਵੀ ਨਹੀਂ ਰਹੇ ਕੇਜਰੀਵਾਲ
CM ਮਾਨ ਤੇ ਕੇਜਰੀਵਾਲ ‘ਤੇ ਵਰ੍ਹੇ ਦਿੱਲੀ ਦੇ ਮੰਤਰੀ, ਸਿਰਸਾ ਨੇ ਕਿਹਾ – ਹੁਣ ਕਿਰਾਏਦਾਰ ਵੀ ਨਹੀਂ ਰਹੇ ਕੇਜਰੀਵਾਲ
ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ ਹੋਵੇਗੀ ਸ਼ੁਰੂ, ਇੰਨੇ ਦਿਨ ਕਰ ਸਕੋਗੇ ਬਾਬਾ ਬਰਫਾਨੀ ਦੇ ਦਰਸ਼ਨ
ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ ਹੋਵੇਗੀ ਸ਼ੁਰੂ, ਇੰਨੇ ਦਿਨ ਕਰ ਸਕੋਗੇ ਬਾਬਾ ਬਰਫਾਨੀ ਦੇ ਦਰਸ਼ਨ
Embed widget