Pro-Khalistan Canadians: ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਕੱਢੀ ਗਈ ਝਾਂਕੀ, ਫੂਕਿਆ ਗਿਆ ਭਾਰਤੀ ਝੰਡਾ, ਦੇਖੋ ਵੀਡੀਓ
Viral Video: ਕੈਨੇਡਾ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਕੱਢੀ ਗਈ ਝਾਂਕੀ। ਇਸ ਮੌਕੇ ਦੌਰਾਨ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤ ਦਾ ਝੰਡਾ ਵੀ ਫੂਕਿਆ ਗਿਆ।
Pro-Khalistan Canadians: ਆਪ੍ਰੇਸ਼ਨ ਬਲੂ ਸਟਾਰ (Operation Blue Star) ਦੀ 40ਵੀਂ ਬਰਸੀ 'ਤੇ ਵੀਰਵਾਰ ਨੂੰ ਕੈਨੇਡਾ 'ਚ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢੀ ਗਈ। ਇਹ ਝਾਂਕੀ ਵੈਨਕੂਵਰ ਵਿੱਚ ਕੱਢੀ ਗਈ ਸੀ। ਇਸ ਵਿੱਚ ਇੰਦਰਾ ਗਾਂਧੀ ਦਾ ਪੁਤਲਾ ਦਿਖਾਇਆ ਗਿਆ ਸੀ, ਜਿਸ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ। ਨਾਲ ਹੀ, ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਦਿਖਾਇਆ ਗਿਆ।
ਇਸ ਤੋਂ ਬਾਅਦ ਅੱਜ ਭਾਰਤੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਮੁੱਦੇ 'ਤੇ ਕੈਨੇਡੀਅਨ ਅਧਿਕਾਰੀਆਂ ਤੋਂ ਜਵਾਬ ਮੰਗਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਕੈਨੇਡਾ ਨੂੰ ਲਿਖਤੀ ਸ਼ਿਕਾਇਤ ਭੇਜੀ ਜਾਵੇਗੀ।
ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ 6 ਜੂਨ ਨੂੰ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਾਕਾ ਨੀਲਾ ਤਾਰਾ ਵਿਰੁੱਧ ਪ੍ਰਦਰਸ਼ਨ ਕੀਤੇ ਗਏ ਸਨ। ਟੋਰਾਂਟੋ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਦੂਤਘਰ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਹਿਰਾਏ ਅਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ।
#BREAKING: Khalistani Terrorists Glorify assassination of former Indian Prime Minister Indira Gandhi in a tableaux outside Indian Consulate in Vancouver in Canada. Indian and Russian flag burned. Canadian PM Justin Trudeau facilitates such anti-hate and terrorism on his soil. pic.twitter.com/1MU3a4jtLf
— Aditya Raj Kaul (@AdityaRajKaul) June 7, 2024
Canadian Khalistanis have placed the float of Indira Gandhi assassination outside the Indian consulate in Vancouver
— Journalist V (@OnTheNewsBeat) June 6, 2024
Indira Gandhi is shown riddled with bullets.
There is no check to Islamist and Khalistani radicalism in 🇨🇦 pic.twitter.com/7nILSncGZc
Bhindrawale posters seen inside golden temple, Amritsar, Punjab on anniversary of Operation Bluestar.
— Frontalforce 🇮🇳 (@FrontalForce) June 6, 2024
This is happening at a place mostly visited by Delhi NCR crowds on weekends.pic.twitter.com/WIE3gLOwq1
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।