Taliban News: ਤਾਲਿਬਾਨ ਨੇ ਨਾਰਵੇ ਦੇ ਦੂਤਾਵਾਸ 'ਤੇ ਕੀਤਾ ਕਬਜ਼ਾ, ਸ਼ਰਾਬ ਦੀਆਂ ਬੋਤਲਾਂ ਤੋੜੀਆਂ
ਤਾਲਿਬਾਨ ਅੱਤਵਾਦੀਆਂ ਨੇ ਕਾਬੁਲ 'ਚ ਨਾਰਵੇ ਦੇ ਦੂਤਾਵਾਸ 'ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਸ਼ਰਾਬ ਦੀਆਂ ਸਾਰੀਆਂ ਬੋਤਲਾਂ ਤੋੜ ਦਿੱਤੀਆਂ। ਇੰਨਾ ਹੀ ਨਹੀਂ, ਉਨ੍ਹਾਂ ਨੇ ਦੂਤਾਵਾਸ ਵਿੱਚ ਰੱਖੀਆਂ ਗਈਆਂ ਬੱਚਿਆਂ ਦੀਆਂ ਕਿਤਾਬਾਂ ਨੂੰ ਵੀ ਪਾੜ ਦਿੱਤਾ।
ਕਾਬੁਲ: ਤਾਲਿਬਾਨ ਨੇ ਹੁਣ ਕਾਬੁਲ ਵਿੱਚ ਨਾਰਵੇਈ ਦੂਤਾਵਾਸ 'ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਕਿਹਾ ਹੈ ਕਿ ਉਹ ਦੂਤਾਵਾਸ ਤੋਂ ਉਦੋਂ ਹੀ ਨਿਕਲਣਗੇ ਜਦੋਂ ਉੱਥੇ ਰੱਖੀਆਂ ਗਈਆਂ ਸ਼ਰਾਬ ਦੀਆਂ ਸਾਰੀਆਂ ਬੋਤਲਾਂ ਟੁੱਟ ਜਾਣਗੀਆਂ। ਇੰਨਾ ਹੀ ਨਹੀਂ, ਤਾਲਿਬਾਨ ਨੇ ਦੂਤਾਵਾਸ ਅੰਦਰ ਰੱਖੀਆਂ ਗਈਆਂ ਬੱਚਿਆਂ ਦੀਆਂ ਕਿਤਾਬਾਂ ਵੀ ਪਾੜ ਦਿੱਤੀਆਂ। ਇਰਾਨ ਵਿੱਚ ਨਾਰਵੇ ਦੇ ਰਾਜਦੂਤ ਸੀਗਵਾਲਡ ਹੇਗ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਤਾਲਿਬਾਨ ਦੇ ਬੰਦੂਕਾਂ ਨਾਲ ਦੂਤਘਰ ਵਿੱਚ ਦਾਖਲ ਹੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਹੇਰਾਤ ਸ਼ਹਿਰ 'ਤੇ ਕਬਜ਼ਾ ਕਰਨ ਤੋਂ ਬਾਅਦ ਗਵਰਨਰ ਹਾਊਸ ਵਿੱਚ ਰੱਖੀਆਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਨੂੰ ਤਾਲਿਬਾਨ ਨੇ ਤੋੜ ਦਿੱਤਾ। ਬੋਤਲਾਂ ਨੂੰ ਤੋੜਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਵੀਡੀਓ ਦੇ ਨਾਲ ਇਹ ਕਿਹਾ ਗਿਆ ਸੀ ਕਿ ਤਾਲਿਬਾਨ ਨੂੰ ਹੇਰਾਤ ਦੇ ਗਵਰਨਰ ਦੇ ਦਫਤਰ 'ਚ ਸ਼ਰਾਬ ਦੀਆਂ ਬੋਤਲਾਂ ਮਿਲੀਆਂ, ਜਿਨ੍ਹਾਂ ਨੂੰ ਉਸ ਨੇ ਸੁੱਟ ਦਿੱਤਾ।
Taliban has now taken over the Norwegian Embassy in Kabul. Say they will return it to us later. But first wine bottles are to be smashed and childrens’ books destroyed. Guns apparently less dangerous. Foto: Aftenposten, Norway pic.twitter.com/0zWmJXmQeX
— Ambassador Sigvald Hauge (@NorwayAmbIran) September 8, 2021
ਵੀਡੀਓ ਵਿੱਚ ਇੱਕ ਆਦਮੀ ਨੂੰ ਸ਼ਰਾਬ ਦੀਆਂ ਕੁਝ ਬੋਤਲਾਂ ਨਾਲ ਵੇਖਿਆ ਜਾ ਸਕਦਾ ਹੈ। ਕੁਝ ਸਮੇਂ ਬਾਅਦ ਵਿਅਕਤੀ ਇਨ੍ਹਾਂ ਬੋਤਲਾਂ ਨੂੰ ਨੇੜਲੇ ਬਾਗ ਵਿੱਚ ਸੁੱਟਣਾ ਸ਼ੁਰੂ ਕਰਦਾ ਹੈ। ਇਸ ਵੀਡੀਓ ਨੂੰ ਅਫਗਾਨ ਪੱਤਰਕਾਰ ਬਿਲਾਲ ਸਰਵਰੀ ਨੇ ਸਾਂਝਾ ਕੀਤਾ। ਹਾਲਾਂਕਿ ਤਾਲਿਬਾਨ ਸ਼ਰਾਬ 'ਤੇ ਪਾਬੰਦੀ ਲਾ ਰਹੇ ਹਨ, ਪਰ ਉਹ ਖੁਦ ਪੂਰੀ ਦੁਨੀਆ ਵਿੱਚ ਅਫੀਮ, ਹੈਰੋਇਨ ਵਰਗੇ ਨਸ਼ਿਆਂ ਦੀ ਤਸਕਰੀ ਕਰਕੇ ਕਰੋੜਾਂ ਰੁਪਏ ਕਮਾ ਰਹੇ ਹਨ। ਸਿਰਾਜੁਦੀਨ ਹੱਕਾਨੀ, ਤਾਲਿਬਾਨੀ ਸਰਕਾਰ ਦੇ ਗ੍ਰਹਿ ਮੰਤਰੀ ਤੇ ਆਈਐਸਆਈ ਦੇ ਨੇਤਾ ਨਸ਼ਿਆਂ ਦੇ ਕਾਰੋਬਾਰ ਨੂੰ ਵੇਖਦਾ ਹੈ।
ਇਹ ਵੀ ਪੜ੍ਹੋ: Diljit Dosanjh ਨੇ ਜਿੱਤ ਲਿਆ ਦਿਲ, ਜਦੋਂ ਫ਼ੈਨ ਨੇ ਪੁੱਛਿਆ ਤੁਸੀਂ ਪੰਜਾਬ ’ਚ ਕਿਉਂ ਨਹੀਂ ਰਹਿੰਦੇ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904