ਭਾਰਤ 'ਚ ਅਮਰੀਕੀ ਨਾਗਰਿਕਾਂ ਨੂੰ ਖਤਰਾ? ਚੌਥੀ ਵਾਰ Yellow Alert
US advisory travel to India: ਭਾਰਤ ਵਿੱਚ ਆਪਣੇ ਨਾਗਰਿਕਾਂ ਨੂੰ ਲੈ ਕੇ ਅਮਰੀਕਾ ਫਿਕਰਮੰਦ ਹੈ। ਇਸ ਲਈ ਵਾਰ-ਵਾਰ ਚੇਤਾਵਨੀਆਂ ਜਾਰੀ ਕਰ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਨੇ 28 ਮਾਰਚ ਤੋਂ ਹੁਣ ਤੱਕ...
US advisory travel to India: ਭਾਰਤ ਵਿੱਚ ਆਪਣੇ ਨਾਗਰਿਕਾਂ ਨੂੰ ਲੈ ਕੇ ਅਮਰੀਕਾ ਫਿਕਰਮੰਦ ਹੈ। ਇਸ ਲਈ ਵਾਰ-ਵਾਰ ਚੇਤਾਵਨੀਆਂ ਜਾਰੀ ਕਰ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਨੇ 28 ਮਾਰਚ ਤੋਂ ਹੁਣ ਤੱਕ ਭਾਰਤ ਯਾਤਰਾ ਲਈ ਚਾਰ ਵਾਰ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਹਰ ਵਾਰ ਭਾਰਤ ਨੂੰ ਲੈਵਲ 2 ਵਰਗ ਵਿੱਚ ਰੱਖਿਆ ਹੈ। ਦੱਸਣਯੋਗ ਹੈ ਕਿ ਅਮਰੀਕਾ ਲੈਵਲ 2 ਵਿੱਚ ਆਉਂਦੇ ਮੁਲਕਾਂ ਵਿੱਚ ਜਾਣ ਦੇ ਇੱਛੁਕ ਤੇ ਯੋਜਨਾ ਬਣਾਈ ਬੈਠੇ ਆਪਣੇ ਨਾਗਰਿਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੰਦਾ ਹੈ।
ਅਮਰੀਕਾ ਵਿੱਚ ਯਾਤਰਾ ਐਡਵਾਈਜ਼ਰੀ ਦਾ ਅਮਲ ਕਈ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਜਾਂਦੀ ਐਡਵਾਈਜ਼ਰੀ ਨੂੰ ਹੁਣ ਚਾਰ ਵੱਖੋ-ਵੱਖਰੇ ਕਲਰ-ਕੋਡ ਵਾਲੇ 1 ਤੋਂ 4 ਲੈਵਲਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਲੈਵਲ ਜਿਸ ਦਾ ਕਲਰ ਕੋਡ ਸਫ਼ੈਦ (ਵ੍ਹਾਈਟ) ਹੈ, ਨੂੰ ਯਾਤਰਾ ਲਈ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ ਜਦੋਂਕਿ ਲੈਵਲ ਚਾਰ (ਰੈੱਡ) ਲਈ ਅਮਰੀਕਾ ਆਪਣੇ ਨਾਗਰਿਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੰਦਾ ਹੈ।
ਪੀਲੇ ਰੰਗ (ਯੈਲੋ) ਵਾਲਾ ਲੈਵਲ 2 ਅਮਰੀਕੀਆਂ ਨੂੰ ਯਾਤਰਾ ਦੌਰਾਨ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੰਦਾ ਹੈ। ਅਮਰੀਕਾ ਨੇ ਭਾਰਤ ਯਾਤਰਾ ਦੇ ਇੱਛੁਕ ਆਪਣੇ ਨਾਗਰਿਕਾਂ ਲਈ ਇਸ ਸਾਲ 28 ਮਾਰਚ ਤੋਂ ਪੀਲੇ ਰੰਗ ਦੀ ਚੇਤਾਵਨੀ ਜਾਰੀ ਕਰਦਿਆਂ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਸੀ। ਅਮਰੀਕੀ ਗ੍ਰਹਿ ਵਿਭਾਗ ਨੇ 24 ਜਨਵਰੀ ਨੂੰ ਆਪਣੀ ਐਡਵਾਈਜ਼ਰੀ ਨੂੰ ਲੈਵਲ 3 ਤੋਂ ਘਟਾ ਕੇ 2 ਕਰ ਦਿੱਤਾ ਸੀ।
ਤੀਜੇ ਲੈਵਲ ਵਿੱਚ ਅਮਰੀਕਾ ਆਪਣੇ ਨਾਗਰਿਕਾਂ ਨੂੰ ਕਿਸੇ ਖਾਸ ਮੁਲਕ ਦੀ ਫੇਰੀ ਦੇ ਵਿਚਾਰ ’ਤੇ ਮੁੜ ਗੌਰ ਕਰਨ ਦੀ ਸਲਾਹ ਦਿੰਦਾ ਹੈ। ਭਾਰਤ ਯਾਤਰਾ ਲਈ ਜਾਰੀ ਬਹੁਤੀਆਂ ਸਲਾਹਾਂ ਲੈਵਲ 2 ਦੀਆਂ ਹੁੰਦੀਆਂ ਹਨ ਤੇ ਇਕਾ ਦੁੱਕਾ ਮੌਕਿਆਂ ’ਤੇ ਇਸ ਨੂੰ ਲੈਵਲ 3 ਵੀ ਕੀਤਾ ਗਿਆ ਹੈ। ਅਪਰੈਲ 2021 ਵਿੱਚ ਜਦੋਂ ਕੋਵਿਡ-19 ਸੰਕਟ ਆਪਣੀ ਸਿਖਰ ’ਤੇ ਸੀ, ਉਦੋਂ ਐਡਵਾਈਜ਼ਰੀ ਨੂੰ ਲੈਵਲ 4 ਵਰਗ ਵਿੱਚ ਰੱਖਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।