ਪੜਚੋਲ ਕਰੋ

ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ

ਟਰੰਪ ਨੇ ਕਿਹਾ ਕਿ ਮੇਰਾ ਪ੍ਰਸ਼ਾਸਨ ਜੌਰਜ ਨੂੰ ਪੂਰਾ ਨਿਆਂ ਪ੍ਰਦਾਨ ਕਰੇਗਾ ਪਰ ਰਾਸ਼ਟਰਪਤੀ ਵਜੋਂ ਮੇਰੀ ਪਹਿਲੀ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਮਹਾਨ ਦੇਸ਼ ਤੇ ਅਮਰੀਕੀ ਲੋਕਾਂ ਦੀ ਰੱਖਿਆ ਕਰਨਾ ਹੈ।

ਵਾਸ਼ਿੰਗਟਨ: ਜੋਰਜ ਫਲੌਈਡ (George Floyd) ਦੀ ਮੌਤ ਤੋਂ ਬਾਅਦ ਅਮਰੀਕਾ (America) ਅੱਗ ਦੇ ਭਾਬੜ ਵਾਂਗ ਸੜ ਰਿਹਾ ਹੈ। ਵਿਰੋਧ ਪ੍ਰਦਰਸ਼ਨਾਂ ( George Floyd protest) ਨੇ ਹਿੰਸਕ ਰੂਪ ਧਾਰ ਲਿਆ ਹੈ। ਕਈ ਰਾਜਾਂ ਤੋਂ ਲੁੱਟ-ਖੋਹ, ਦੰਗੇ ਤੇ ਅਗਜ਼ਨੀ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਐਤਵਾਰ ਦੇਰ ਰਾਤ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਬਾਹਰ ਪੱਥਰ ਵੀ ਸੁੱਟੇ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ (Donald trump) ਨੇ ਸਥਿਤੀ ਨਾਲ ਨਜਿੱਠਣ ਲਈ ਫੌਜ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇੱਕ ਪ੍ਰੈੱਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ, "ਐਤਵਾਰ ਰਾਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਜੋ ਹੋਇਆ, ਉਹ ਸਹੀ ਨਹੀਂ ਸੀ। ਮੈਂ ਵਾਸ਼ਿੰਗਟਨ ਡੀਸੀ ਦੀ ਰੱਖਿਆ ਲਈ ਤੇਜ਼ ਤੇ ਫੈਸਲਾਕੁਨ ਕਦਮ ਚੁੱਕਣ ਜਾ ਰਿਹਾ ਹਾਂ। ਦੰਗਿਆਂ, ਅੱਗ ਲਾਉਣ ਵਾਲੇ, ਲੁੱਟਮਾਰ ਤੇ ਨਿਰਦੋਸ਼ ਲੋਕਾਂ 'ਤੇ ਹਮਲਿਆਂ ਦੀਆਂ ਘਟਨਾਵਾਂ 'ਤੇ ਲਗਾਮ ਲਾਉਣ ਲਈ ਹਜ਼ਾਰਾਂ ਸਿਪਾਹੀ, ਫੌਜੀ ਕਰਮਚਾਰੀ ਤੇ ਹੋਰ ਅਧਿਕਾਰੀਆਂ ਨੂੰ ਲੈ ਜਾ ਰਿਹਾ ਹਾਂ।” ਟਰੰਪ ਨੇ ਕਿਹਾ, "ਅਮਰੀਕਾ ਦੇ ਸਾਰੇ ਲੋਕ ਜੌਰਜ ਫਲੌਈਡ ਦੇ ਕਤਲ ਤੋਂ ਦੁਖੀ ਹਨ। ਜੌਰਜ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ। ਮੇਰਾ ਪ੍ਰਸ਼ਾਸਨ ਉਨ੍ਹਾਂ ਨੂੰ ਪੂਰਾ ਨਿਆਂ ਪ੍ਰਦਾਨ ਕਰੇਗਾ ਪਰ ਰਾਸ਼ਟਰਪਤੀ ਵਜੋਂ ਮੇਰੀ ਪਹਿਲੀ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਮਹਾਨ ਦੇਸ਼ ਤੇ ਅਮਰੀਕੀ ਲੋਕਾਂ ਦੀ ਰੱਖਿਆ ਕਰਨਾ ਹੈ। ਮੈਂ ਆਪਣੇ ਦੇਸ਼ ਦੇ ਕਾਨੂੰਨ ਨੂੰ ਸਭ ਤੋਂ ਉੱਤੇ ਰੱਖਣ ਦੀ ਸਹੁੰ ਚੁੱਕੀ ਸੀ ਤੇ ਮੈਂ ਹੁਣ ਉਹੀ ਕਰਾਂਗਾ।” ਟਰੰਪ ਨੇ ਰਾਜਾਂ ਨੂੰ ਦਿੱਤੇ ਨਿਰਦੇਸ਼: ਰਾਸ਼ਟਰਪਤੀ ਟਰੰਪ ਨੇ ਅਮਰੀਕੀ ਰਾਜਾਂ ਨੂੰ ਆਪਣੇ ਨਾਗਰਿਕਾਂ ਦੀ ਰਾਖੀ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਰਾਜਾਂ ਨੂੰ ਕਿਹਾ, ਲੋਕਾਂ ਦੀ ਰੱਖਿਆ ਲਈ ਕੋਈ ਕਸਰ ਬਾਕੀ ਨਾ ਛੱਡੋ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਰਾਜ ਆਪਣੇ ਨਾਗਰਿਕਾਂ ਤੇ ਜਾਇਦਾਦਾਂ ਦੀ ਰੱਖਿਆ ਕਰਨ ਵਿੱਚ ਅਸਮਰੱਥ ਹੈ ਤਾਂ ਅਮਰੀਕੀ ਸੈਨਿਕ ਉੱਥੇ ਤਾਇਨਾਤ ਕੀਤੇ ਜਾਣਗੇ। ਟਰੰਪ ਨੇ ਕਿਹਾ, ਕੁਝ ਦੰਗਾਕਾਰੀਆਂ ਦੇ ਦੰਗਿਆਂ ਦਾ ਕਾਰਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਮਾਸੂਮ ਤੇ ਸ਼ਾਂਤਮਈ ਪ੍ਰਦਰਸ਼ਨਕਾਰੀ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਹਨ। ਵ੍ਹਾਈਟ ਹਾਊਸ ਦੇ ਹਮਲੇ ਤੋਂ ਬਾਅਦ ਟਰੰਪ ਬੰਕਰ ‘ਚ ਛੁਪੇ ਹੋਏ ਸੀ: ਐਤਵਾਰ ਦੇਰ ਰਾਤ ਰਾਜਧਾਨੀ ਵਾਸ਼ਿੰਗਟਨ ‘ਚ ਵ੍ਹਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਪੱਥਰਬਾਜ਼ੀ ਕਰਨ ਲਈ ਇਕੱਠੇ ਹੋਏ। ਰਾਸ਼ਟਰਪਤੀ ਟਰੰਪ ਨੂੰ ਫਿਰ ਇੱਕ ਸੁਰੱਖਿਅਤ ਬੰਕਰ 'ਤੇ ਲਿਜਾਇਆ ਗਿਆ। ਹਾਲਾਂਕਿ, ਹੁਣ ਰਾਸ਼ਟਰਪਤੀ ਟਰੰਪ ਬੰਕਰ ਵਿੱਚ ਨਹੀਂ ਹਨ। ਦੇਰ ਰਾਤ ਵ੍ਹਾਈਟ ਹਾਊਸ ਦੇ ਬਾਹਰ ਵੀ ਅੱਗ ਲੱਗੀ ਤੇ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਵ੍ਹਾਈਟ ਹਾਊਸ ਦੇ ਕਰਮਚਾਰੀਆਂ ਨੂੰ ਸਾਵਧਾਨੀ ਵਜੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਆਈ-ਕਾਰਡ ਲੁਕਾਉਣ। ਇਹ ਨਿਰਦੇਸ਼ ਸੁਰੱਖਿਆ ਲਈ ਜਾਰੀ ਕੀਤੇ ਗਏ ਹਨ। ਇਸ ਹਿੰਸਾ ਦੌਰਾਨ ਅਮਰੀਕਨ ਗੁਪਤ ਸੇਵਾ ਦੇ 60 ਜਵਾਨ ਵੀ ਜ਼ਖਮੀ ਦੱਸੇ ਗਏ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ

ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....

ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....
ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....
ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ
ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ
10ਵੀਂ–12ਵੀਂ ਪਾਸ ਨੌਜਵਾਨਾਂ ਲਈ ਵੱਡਾ ਮੌਕਾ! ਆਧਾਰ ਸੁਪਰਵਾਈਜ਼ਰ ਅਤੇ ਓਪਰੇਟਰਾਂ ਦੀ ਨਿਕਲੀ ਭਰਤੀ, ਅਰਜ਼ੀਆਂ 31 ਜਨਵਰੀ ਤੱਕ...

Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ

Punjab Holiday: ਸੂਬਾ ਸਰਕਾਰ ਨੇ ਛੁੱਟੀਆਂ ਦਾ ਕੈਲੰਡਰ ਕੀਤਾ ਜਾਰੀ, ਜਾਣੋ ਕਿਹੜੇ–ਕਿਹੜੇ ਮੌਕਿਆਂ ‘ਤੇ ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ ਬੰਦ

ਪੰਜਾਬ ਸਰਕਾਰ ਵੱਲੋਂ ਅਹਿਮ ਹੁਕਮ! 12 IPS ਅਧਿਕਾਰੀਆਂ ਨੂੰ ਮਿਲੀ ਤਰੱਕੀ, ਬਣੇ ਡੀਆਈਜੀ

Embed widget